ਚੰਡੀਗੜ੍ਹ, 11 ਜੂਨ (ਪੀ. ਟੀ)-ਪੰਜਾਬ ਦੇ ਡਿਪਟੀ ਮੁ¤ਖ ਮੰਤਰੀ ਨੇ ਕਿਹਾ ਹੈ ਕਿ ਸਰਕਾਰ ਪ੍ਰਾਪਰਟੀ ਟੈਕਸ ਚ ਵਿਸ਼ੇਸ਼ ਛੂਟ ਦੇਣ ਤੇ ਵਿਚਾਰ ਕਰ ਰਹੀ ਹੈ ਪਰ ਇਸ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਜਾ ਸਕਦਾ। ਅ¤ਜ ਕੈਬਨਿਟ ਮੀਟਿੰਗ ਉਪਰੰਤ ਪ¤ਤਰਕਾਰਾਂ ਨਾਲ ਗ¤ਲਬਾਤ ਕਰਦਿਆਂ ਸੁਖਬੀਰ ਨੇ ਕਿਹਾ ਕਿ ਇਸ ਸਬੰਧੀ ਬਣਾਈ ਗਈ ਸਬ ਕਮੇਟੀ ਦੀ ਰਿਪੋਰਟ ਦਾ ਇੰਤਜਾਰ ਹੈ ਤੇ ਰਿਪੋਰਟ ਆਉਣ ਤੇ ਹੀ ਇਸ ਸਬੰਧੀ ਅਗਲਾ ਫੈਸਲਾ ਹੋਵੇਗਾ। ਉਨ੍ਹਾਂ ਸਾਫ ਕੀਤਾ ਕਿ ਟੈਕਸ ਪੂਰੀ ਤਰ੍ਹਾ ਮਾਫ ਨਹੀਂ ਕੀਤਾ ਜਾ ਸਕਦਾ ਪਰ ਇਸ ਕੁਝ ਛੂਟ ਜਰੂਰ ਦਿਤੀ ਜਾਵੇਗੀ। ਹਰੀ ਸਿੰਘ ਜੀਰਾ ਨੂੰ ਮੰਤਰੀ ਬਣਾਏ ਜਾਣ ਦੇ ਸਵਾਲ ਦੇ ਜਵਾਬ ਚ ਸੁਖਬੀਰ ਨੇ ਕਿਹਾ ਕਿ ਇਹ ਉਨ੍ਹਾਂ ਦੇ ਅਧਿਕਾਰ ਖੇਤਰ ਚ ਨਹੀਂ ਹੈ? ਉਹ ਪਾਰਟੀ ਪ੍ਰਧਾਨ ਹਨ ਨਾ ਕਿ ਮੁ¤ਖ ਮੰਤਰੀ? ਇਹ ਫੈਸਲਾ ਮੁ¤ਖ ਮੰਤਰੀ ਦੇ ਹ¤ਥ ਹੈ ਤੇ ਉਹ ਹੀ ਇਸ ਸਬੰਧੀ ਢੁਕਵਾਂ ਜਵਾਬ ਦੇ ਸਕਦੇ ਹਨ। ਉਨ੍ਹਾਂ ਦ¤ਸਿਆ ਕਿ ਨਸ਼ੇ ਛੁਡਾਉਣ ਲਈ ਸਰਕਾਰ ਉਪਰਾਲੇ ਕਰ ਰਹੀ ਹੈ। ਇਸੇ ਤਰਜ ਤੇ ਸਰਕਾਰ ਵਲੋਂ 100 ਨਸ਼ੇ ਛੁਡਾਉਣ ਵਾਲੇ ਕੌਂਸਲਰਾਂ ਦੀ ਭਰਤੀ ਕੀਤੀ ਜਾਏਗੀ? ਜੋ ਇਸ ਚ ਫਸੇ ਨੌਜਵਾਨਾਂ ਦੀ ਕੌਂਸਲਿੰਗ ਕਰਨਗੇ ਤੇ ਇਲਾਜ ਚ ਸਹਾਇਤਾ ਕਰਨਗੇ।



