Skip to content
Independent perspectives. Global stories.
BREAKING

282 ਦੇ ਹੰਕਾਰ ’ਚ ਨਾ ਰਹੇ ਸਰਕਾਰ : ਮੁਲਾਇਮ

Share this story

ਪਾਕਿਸਤਾਨ ਤੇ ਚੀਨ ਦੇ ਕਬਜ਼ੇ ਵਾਲੀ ਜ਼ਮੀਨ ਵਾਪਸ ਲਈ ਜਾਵੇ
Page-1_15 ਨਵੀਂ ਦਿ¤ਲੀ, 11 ਜੂਨ (ਪੀ. ਟੀ)- ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਮਤੇ ‘ਤੇ ਸ਼ੁਰੂ ਹੋਈ ਚਰਚਾ ਨੂੰ ਅ¤ਗੇ ਵਧਾਉਂਦਿਆਂ ਵਿਰੋਧੀ ਧਿਰਾਂ ਨੇ ਕਿਹਾ ਕਿ ਭਾਜਪਾ ਨੂੰ ਇਨ੍ਹਾਂ ਚੋਣਾਂ ਵਿਚ ਜੋ ਸਮ¤ਰਥਨ ਮਿਲਿਆ ਹੈ, ਅਜਿਹਾ ਪਿਛਲੇ 30 ਸਾਲਾਂ ਵਿਚ ਕਿਸੇ ਦਲ ਨੂੰ ਨਹੀਂ ਮਿਲਿਆ ਪਰ ਸਰਕਾਰ ਨੂੰ ਇਸ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਹੰਕਾਰ ਨਹੀਂ ਕਰਨਾ ਚਾਹੀਦਾ। ਮੁਲਾਇਮ ਨੇ ਭਾਜਪਾ ਦੇ ਚੁਣੇ ਸੰਸਦ ਮੈਂਬਰਾਂ ‘ਤੇ ਹੰਕਾਰ ਵਿਖਾਉਣ ਦਾ ਦੋਸ਼ ਲਾਇਆ ਅਤੇ ਕਿਹਾ, ਅਸੀਂ 1971 ਤੇ 1984 ਦਾ ਜਨਾਦੇਸ਼ ਵੇਖਿਆ ਹੈ। ਨਾ ਭੁਲੋ ਕਿ 1977 ਤੇ 1989 ਵਿਚ ਕੀ ਹੋਇਆ ਸੀ। ਸਮਾਜਵਾਦੀ ਪਾਰਟੀ ਦੇ ਪ੍ਰਮੁ¤ਖ ਮੁਲਾਇਮ ਸਿੰਘ ਯਾਦਵ ਨੇ ਮਹਿੰਗਾਈ ਦੀ ਆੜ ਵਿਚ ਬਹੁਮਤ ਵਾਲੀ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮਹਿੰਗਾਈ ਖਤਮ ਕਰਨ ਦੇ ਮੁ¤ਦੇ ‘ਤੇ ਜਿ¤ਤ

ਕੇ ਆਈ ਸਰਕਾਰ ਨੇ ਇਸ ਦਿਸ਼ਾ ਵਿਚ ਕੋਈ ਕੰਮ ਨਹੀਂ ਕੀਤਾ। ਮਹਿੰਗਾਈ ਹੋਰ ਵ¤ਧ ਗਈ ਹੈ। ਸਰਕਾਰ ਨੂੰ ਇਸ ਗ¤ਲ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਜੇਕਰ ਮਹਿੰਗਾਈ ਖਤਮ ਨਹੀਂ ਹੋ ਸਕਦੀ ਤਾਂ ਘ¤ਟ ਤਾਂ ਹੋ ਸਕਦੀ ਸੀ, ਮਹਿੰਗਾਈ ਰੁਕ ਤਾਂ ਸਕਦੀ ਸੀ। ਇਹ ਮਹਿੰਗਾਈ ਕਿਵੇਂ ਵ¤ਧ ਰਹੀ ਹੈ। ਮੁਲਾਇਮ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਵਰਗਲਾਉਣ ਵਾਲੀ ਸਰਕਾਰ ਨੂੰ ਸਦਨ ਵਿਚ ਜਵਾਬ ਦੇਣਾ ਚਾਹੀਦਾ ਹੈ ਕਿ ਪੜ੍ਹੇ-ਲਿਖੇ ਨੌਜਵਾਨਾਂ ਨੂੰ ਨੌਕਰੀ ਦੇਣ ਦੀ ਦਿਸ਼ਾ ਵਿਚ ਸਰਕਾਰ ਕੀ ਕਦਮ ਚੁ¤ਕ ਰਹੀ ਹੈ ਕਿਉਂਕਿ ਦੇਸ਼ ਵਿਚ ਬੇਰੁਜ਼ਗਾਰ ਨੌਜਵਾਨਾਂ ਦੀ ਵ¤ਡੀ ਫੌਜ ਹੈ। ਭਾਜਪਾ ਨੇ ਇਨ੍ਹਾਂ ਨੌਜਵਾਨਾਂ ਨਾਲ ਵਾਅਦਾ ਕੀਤਾ ਹੈ ਕਿ ਸਾਰਿਆਂ ਨੂੰ ਨੌਕਰੀਆਂ ਮਿਲਣਗੀਆਂ। ਮੰਨਿਆ ਕਿ ਇਹ ਬਹੁਮਤ ਵਾਲੀ ਸਰਕਾਰ ਹੈ, ਪਰ ਅਸੀਂ ਇਸ ਸਦਨ ਵਿਚ ਇਸ ਤੋਂ ਜ਼ਿਆਦਾ ਬਹੁਮਤ ਵਾਲੀਆਂ ਸਰਕਾਰਾਂ ਵੇਖੀਆਂ ਹਨ। ਇੰਦਰਾ ਗਾਂਧੀ, ਰਾਜੀਵ ਗਾਂਧੀ ਦੀ ਸਰਕਾਰ ਇਸ ਤੋਂ ਵੀ ਜ਼ਿਆਦਾ ਮਜ਼ਬੂਤ ਸੀ, ਪਰ ਇਸ ਸਰਕਾਰ ਦਾ ਕੀ ਹਸ਼ਰ ਹੋਇਆ, ਸਾਰਾ ਦੇਸ਼ ਜਾਣਦਾ ਹੈ। ਇਸ ਲਈ ਸਰਕਾਰ 282 ਦੇ ਹੰਕਾਰ ਵਿਚ ਸਰਕਾਰ ਨਾ ਰਹੇ ਤਾਂ ਚੰਗਾ ਹੈ।
ਪਾਕਿਸਤਾਨ, ਚੀਨ ਦੇ ਕਬਜ਼ੇ ਵਾਲੀ ਭੂਮੀ ਵਾਪਸ ਲਿਆਂਦੀ ਜਾਵੇ
ਮੁਲਾਇਮ ਨੇ ਇਸ ਮੌਕੇ ਕਿਹਾ ਕਿ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਚੀਨ ਤੇ ਪਾਕਿਸਤਾਨ ਦੇ ਕਬਜ਼ੇ ਵਿਚ ਮੌਜੂਦ ਭਾਰਤੀ ਹਿ¤ਸੇ ਨੂੰ ਵਾਪਸ ਲਿਆਉਂਦੇ ਹੋ ਤਾਂ ਅਸੀਂ ਤੁਹਾਨੂੰ ਸਮਰਥਨ ਦੇਵਾਂਗੇ। ਤੁਸੀਂ ਕਸ਼ਮੀਰ (ਪਾਕਿਸਤਾਨ ਦੇ ਕਬਜ਼ੇ ਵਾਲੇ) ਨੂੰ ਕਦੋਂ ਭਾਰਤ ਵਿਚ ਸ਼ਾਮਿਲ ਕਰਵਾਉਗੇ। ਕੀ ਨਵਾਜ਼ ਸ਼ਰੀਫ਼ ਦੇ ਦੌਰੇ ਦੌਰਾਨ ਤੁਸੀਂ ਇਸ ਸਬੰਧੀ ਚਰਚਾ ਕੀਤੀ।

WRITTEN BY