Skip to content
Independent perspectives. Global stories.
BREAKING

ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ 15 ਜੁਲਾਈ ਤੋਂ

Share this story

ਮੈਡੀਕਲ ਅਫਸਰਾਂ ਦੀਆਂ 250 ਨਵੀਆਂ ਅਸਾਮੀਆਂ ਪੈਦਾ ਕਰਨ ਨੂੰ ਪ੍ਰਵਾਨਗੀ 
ਪ੍ਰਾਈਵੇਟ ਏਡਿਡ ਕਾਲਜਾਂ ਵਿੱਚ 1925 ਖਾਲੀ ਅਸਾਮੀਆਂ ਭਰਨ , ਕਰ ਅਤੇ ਆਬਕਾਰੀ ਇੰਸਪੈਕਟਰਾਂ ਦੀਆਂ 100 ਨਵੀਆਂ ਅਸਾਮੀਆਂ ਭਰਨ ਦੀ ਮਨਜ਼ੂਰੀ
ਮੁਲਾਜ਼ਮਾਂ ਦੀਆਂ ਬਦਲੀਆਂ ਲਈ ਨਵੀਂ ਨੀਤੀ ਦੀ ਪ੍ਰਵਾਨਗੀ

Page-1_23 ਚੰਡੀਗੜ੍ਹ, 11 ਜੂਨ (ਪੀ. ਟੀ)-ਪੰਜਾਬ ਮੰਤਰੀ ਮੰਡਲ ਨੇ ਇਕ ਅਗਸਤ, 2014 ਤੋਂ 31 ਮਾਰਚ, 2015 ਤੱਕ ਦਾ ਬਜਟ ਪਾਸ ਕਰਵਾਉਣ ਲਈ 14ਵੇਂ ਪੰਜਾਬ ਵਿਧਾਨ ਸਭਾ ਦੇ ਅੱਠਵੇਂ ਇਜਲਾਸ ਨੂੰ 15 ਜੁਲਾਈ, 2014 ਤੋਂ ਸੱਦੇ ਜਾਣ ਦੀ ਪ੍ਰਵਾਨਗੀ ਦੇ ਦਿੱਤੀ ਹੈ।        ਇਸ ਬਾਰੇ ਫੈਸਲਾ ਅੱਜ ਸਵੇਰੇ ਮੁੱਖ ਮੰਤਰੀ ਦੇ ਦਫ਼ਤਰ ਵਿਖੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ  ਇਹ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਬਜਟ ਇਜਲਾਸ 15 ਜੁਲਾਈ ਨੂੰ ਬਾਅਦ ਦੁਪਹਿਰ 2 ਵਜੇ ਸ਼ਰਧਾਂਜਲੀਆਂ ਭੇਟ ਕਰਨ ਨਾਲ ਸ਼ੁਰੂ ਹੋਵੇਗਾ ਅਤੇ ਇਸ ਇਜਲਾਸ ਦੌਰਾਨ ਸਾਲ 2014-15 ਦਾ ਬਜਟ ਪੇਸ਼ ਕੀਤਾ ਜਾਵੇਗਾ।ਮ੍ਯੁਲਾਜ਼ਮਾਂ ਦੀਆਂ ਸਾਲ ਭਰ ਦੌਰਾਨ ਹੁੰਦੀਆਂ

ਬਦਲੀਆਂ ਦਾ ਗੰਭੀਰ ਨੋਟਿਸ ਲੈਂਦਿਆਂ ਮੰਤਰੀ ਮੰਡਲ ਨੇ ਆਮ ਤਬਾਦਲੇ ਚਾਲੂ ਵਿੱਤੀ ਸਾਲ ਦੇ 15 ਜੂਨ ਤੋਂ 15 ਜੁਲਾਈ ਤੱਕ ਕਰਨ ਦਾ ਫੈਸਲਾ ਕੀਤਾ ਹੈ। ਕਿਸੇ ਵੀ ਸੂਰਤ ਵਿੱਚ ਇਸ ਮਿਆਦ ਵਿੱਚ ਕੋਈ ਵਧਾ ਨਹੀਂ ਕੀਤਾ ਜਾਵੇਗਾ। ਸਬੰਧਤ ਵਿਭਾਗਾਂ ਦੇ ਪ੍ਰਸ਼ਾਸਕੀ ਸਕੱਤਰ ਨਿਰਧਾਰਤ ਮਿਤੀ ਤੋਂ ਬਾਅਦ ਹੋਣ ਵਾਲੇ ਕਿਸੇ ਵੀ ਤਬਾਦਲੇ ਲਈ ਜ਼ਿੰਮੇਵਾਰ ਹੋਣਗੇ। ਮੰਤਰੀ ਮੰਡਲ ਨੇ ਪੰਜਾਬ ਭੌਂ ਤੇ ਜਲ ਸੰਭਾਲ ਵਿਭਾਗ, ਪੰਜਾਬ ਇੰਟੈਲੀਜੈਂਸ ਕਾਡਰ (ਗਰੁੱਪ ਸੀ) ਤੇ ਚੋਣ ਕਮਿਸ਼ਨ ਵਿਭਾਗ ਪੰਜਾਬ (ਗਰੁੱਪ ਏ) ਦੇ ਸੇਵਾ ਨਿਯਮਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਮੁਲਾਜ਼ਮਾਂ ਦੇ ਹਿੱਤਾਂ ਲਈ ਇਕ ਹੋਰ ਵੱਡਾ ਫੈਸਲਾ ਲੈਂਦਿਆਂ ਪੰਜਾਬ ਮੰਤਰੀ ਮੰਡਲ ਨੇ ਕੋਡ ਆਫ਼ ਕ੍ਰੀਮੀਨਲ ਪ੍ਰੋਸੀਜ਼ਰ, 1973 ਨੂੰ ਵਾਪਸ ਲੈਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਦੇ ਵਿੱਚ ਇਹ ਵਿਵਸਥਾ ਕੀਤੀ ਗਈ ਸੀ ਕਿ ਜੇਕਰ ਕੋਈ ਵੀ ਸਰਕਾਰੀ ਮੁਲਾਜ਼ਮ ਨੋਟਿਸ ਮਿਲਣ ਤੋਂ ਬਾਅਦ ਵੀ ਸਰਕਾਰੀ ਰਿਹਾਇਸ਼ ਖਾਲੀ ਨਹੀਂ ਕਰਦਾ ਤਾਂ ਇਸ ਨੂੰ ਗੈਰ-ਜ਼ਮਾਨਤੀ ਅਪਰਾਧ ਮੰਨਿਆ ਜਾਵੇਗਾ। ਸਰਕਾਰ ਨੇ ਇਹ ਮਹਿਸੂਸ ਕੀਤਾ ਹੈ ਕਿ ਸਰਕਾਰੀ ਰਿਹਾਇਸ਼ ਨੂੰ ਖਾਲੀ ਨਾ ਕੀਤੇ ਜਾਣ ਨੂੰ ਗੈਰ-ਜ਼ਮਾਨਤੀ ਜੁਰਮ ਮੰਨਣਾ ਬਹੁਤ ਸਖ਼ਤ ਸਜ਼ਾ ਹੈ। ਸੂਬੇ ਵਿੱਚ ਖੇਤੀ ਸਹਾਇਕ ਧੰਦਿਆਂ ਰਾਹੀਂ ਖੇਤੀ ਵੰਨ-ਸੁਵੰਨਤਾ ਨੂੰ ਹੁਲਾਰਾ ਦੇਣ ਲਈ ਇਕ ਹੋਰ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਮੰਤਰੀ ਮੰਡਲ ਨੇ ਮੁੱਖ ਮੰਤਰੀ ਪੰਜਾਬ ਦੀ ਪ੍ਰਧਾਨਗੀ ਹੇਠ ਪੰਜਾਬ ਰਾਜ ਮੱਛੀ ਪਾਲਣ ਵਿਕਾਸ ਬੋਰਡ ਸਥਾਪਤ ਕਰਨ ਲਈ ਸਹਿਮਤੀ ਦੇ ਦਿੱਤੀ ਹੈ। ਪਸ਼ੂ ਪਾਲਣ, ਡੇਅਰੀ ਤੇ ਮੱਛੀ ਪਾਲਣ ਮੰਤਰੀ ਇਸ ਬੋਰਡ ਦੇ ਉਪ-ਚੇਅਰਮੈਨ ਹੋਣਗੇ। ਇਹ ਬੋਰਡ ਕੌਮੀ ਮੱਛੀ ਪਾਲਣ ਵਿਕਾਸ ਬੋਰਡ, ਹੈਦਰਾਬਾਦ ਤੋਂ ਸਿੱਧੇ ਫੰਡ ਪ੍ਰਾਪਤ ਕਰੇਗਾ ਅਤੇ ਸੂਬੇ ਵਿੱਚ ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਇਨ੍ਹਾਂ ਦੀ ਵਰਤੋਂ ਕਰੇਗਾ।ਸੂਬਾ ਭਰ ਦੇ ਲੋਕਾਂ ਨੂੰ ਮਿਆਰੀ ਸਿਹਤ ਸੰਭਾਲ ਅਤੇ ਜਾਂਚ ਸੇਵਾਵਾਂ ਮੁਹੱਈਆ ਕਰਾਉਣ ਦੇ ਉਪਰਾਲੇ ਵਜੋਂ ਮੰਤਰੀ ਮੰਡਲ ਨੇ ਮੈਡੀਕਲ ਅਫਸਰਾਂ ਦੀਆਂ 250 ਅਸਾਮੀਆਂ ਪੈਦਾ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਜੋ ਸਿਹਤ ਸੰਸਥਾਵਾਂ ਵਿੱਚ ਬਿਨਾਂ ਕਿਸੇ ਅੜਿੱਕੇ ਤੋਂ ਕੰਮਕਾਜ ਨੂੰ ਯਕੀਨੀ ਬਣਾਉਣ ਵਿੱਚ ਸਹਾਈ ਹੋਣਗੀਆਂ। ੍ਯਮੰਤਰੀ ਮੰਡਲ ਨੇ ਸਹਾਇਤਾ ਪ੍ਰਾਪਤ ਪ੍ਰਾਈਵੇਟ ਕਾਲਜਾਂ ਵਿੱਚ ਵੱਖ-ਵੱਖ ਵਿਸ਼ਿਆਂ ਦੇ ਲੈਕਚਰਾਰਾਂ ਦੀਆਂ 1925 ਅਸਾਮੀਆਂ ਚਾਰ ਸਾਲਾਂ ਵਿੱਚ ਭਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਹਰ ਸਾਲ 25 ਫੀਸਦੀ ਅਸਾਮੀਆਂ ਭਰੀਆਂ ਜਾਣਗੀਆਂ। ਪੰਜਾਬ ਸਿਵਲ ਸਕੱਤਰੇਤ ਲਾਇਬ੍ਰੇਰੀ ਵਿਖੇ ਕੰਮਕਾਜ ਨੂੰ ਬਿਨਾਂ ਕਿਸੇ ਅੜਚਣ ਤੋਂ ਚਲਾਉਣ ਲਈ ਮੰਤਰੀ ਮੰਡਲ ਨੇ ਸਕੱਤਰੇਤ ਵਿਖੇ ਲਾਇਬ੍ਰੇਰੀਅਨ ਦੀ ਅਸਾਮੀ ਨੂੰ ਮੁੜ ਸੁਰਜੀਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਮੰਤਰੀ ਮੰਡਲ ਨੇ ਪ੍ਰਾਹੁਣਚਾਰੀ ਵਿਭਾਗ ਵਿੱਚ ਪ੍ਰੋਟੋਕੋਲ ਅਫਸਰਾਂ ਦੀਆਂ ਦੋ ਅਸਾਮੀਆਂ ਦੀ ਰਚਨਾ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਜਿਨ੍ਹਾਂ ਨੂੰ ਅੰਮ੍ਰਿਤਸਰ ਵਿਖੇ ਤਾਇਨਾਤ ਕੀਤਾ ਜਾਵੇਗਾ। ਆਮ ਲੋਕਾਂ ਦੇ ਕੰਮਕਾਜ ਨੂੰ ਸੁਚਾਰੂ ਰੂਪ ਵਿੱਚ ਨੇਪਰੇ ਚਾੜ੍ਹਨ ਲਈ ਮੰਤਰੀ ਮੰਡਲ ਨੇ ਪੰਜਾਬ ਸਿਵਲ ਸਕੱਤਰੇਤ ਵਿਖੇ ਸੀਨੀਅਰ ਸਹਾਇਕਾਂ ਦੀ ਸਿੱਧੀ ਭਰਤੀ ਦੇ ਕੋਟੇ ਹੇਠ 94 ਖਾਲੀ ਅਸਾਮੀਆਂ ਭਰਨ ਦੀ ਸਹਿਮਤੀ ਦੇ ਦਿੱਤੀ ਹੈ ਜੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਮੁਕਾਬਲੇ ਵਾਲੇ ਇਮਤਿਹਾਨ ਰਾਹੀਂ ਭਰੀਆਂ ਜਾਣਗੀਆਂ। ੍ਯਮੰਤਰੀ ਮੰਡਲ ਨੇ ਪੰਜਾਬ ਪ੍ਰੀਜ਼ਨ ਸਟੇਟ ਸਰਵਿਸਜ਼ (ਕਲਾਸ-2) ਰੂਲਜ਼, 1978 ਨੂੰ ਸੋਧਣ ਦੀ ਵੀ ਪ੍ਰਵਾਨਗੀ ਦੇ ਦਿੱਤੀ ਹੈ ਜੋ ਇਸ ਸਾਲ ਤੋਂ ਅਮਲ ਵਿੱਚ ਆਵੇਗਾ ਜਿਸ ਨਾਲ  ਡਿਪਟੀ ਸੁਪਰਡੈਂਟ ਜੇਲ੍ਹ/ਜ਼ਿਲ੍ਹਾ ਪਰਖ ਅਫਸਰ, ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਚੁਣੇ ਜਾਣਗੇ।  ਿਰਾਜ ਵਿੱਚ ਟੈਕਸ ਇਕੱਤਰ ਕਰਨ ਨੂੰ ਯਕੀਨੀ ਬਣਾਉਣ ਲਈ ਮੰਤਰੀ ਮੰਡਲ ਨੇ ਕਰ ਅਤੇ ਆਬਕਾਰੀ ਦੀਆਂ 100 ਨਵੀਆਂ ਪੈਦਾ ਕੀਤੀਆਂ ਅਸਾਮੀਆਂ ਭਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਵਿਚੋਂ 50 ਫ਼ੀਸਦੀ ਅਸਾਮੀਆਂ ਪਦਉਨਤੀ ਅਤੇ ਬਾਕੀ 50 ਫ਼ੀਸਦੀ ਸਿੱਧੀ ਭਰਤੀ ਨਾਲ ਭਰੀਆਂ ਜਾਣਗੀਆਂ।ਰਾਜ ਵਿਚ ਸ਼ਹਿਰੀ ਵਿਕਾਸ ਨੂੰ ਹੁਲਾਰਾ ਦੇਣ ਲਈ ਮੰਤਰੀ ਮੰਡਲ ਨੇ ਪ੍ਰਮੋਟਰਾਂ ਵਲੋਂ ਡਿਵੈਲਪ ਕੀਤੇ ਜਾ ਰਹੇ ਅਤੇ ਕੀਤੇ ਜਾਣ ਵਾਲੇ ਵੱਖ ਵੱਖ ਕਿਸਮ ਦੇ ਪ੍ਰੋਜੈਕਟਾਂ ਤੇ ਮਿਤੀ 1.4.2014 ਤੋਂ 31.3.2015 ਤਕ ਘੱਟੋ ਘੱਟ ਹੋਰ ਇਕ ਸਾਲ ਲਈ ਸੀ.ਐਲ.ਯੂ, ਈ.ਡੀ.ਸੀ ਅਤੇ ਲਾਈਸੰਸ ਫੀਸ ਦੇ 10 ਫੀਸਦੀ ਵਾਧੇ ਅਤੇ ਮੋਰਾਟੋਰੀਅਮ ਦੇ ਸਮਾਂ ਸੀਮਾ ਵਧਾਉਣ ਦੀ ਪ੍ਰਵਾਨਗੀ ਦੇ ਦਿਤੀ ਹੈ ਤਾਂ ਜੋ ਡਿਵੈਲਪਰਾਂ ਵਲੋਂ ਆਪਣੇ ਪ੍ਰੋਜੈਕਟ ਸੁਚੱਜੇ ਢੰਗ ਨਾਲ ਲਾਗੂ ਕੀਤੇ ਜਾ ਸਕਣ।  ਇਸੇ ਤਰ੍ਹਾਂ ਹੀ ਜਿਨ੍ਹਾਂ ਪ੍ਰਮੋਟਰਾਂ ਵਲੋਂ 1.4.2014 ਤੋਂ ਹੁਣ ਤਕ 10 ਫੀਸਦੀ ਵਾਧੇ ਨਾਲ ਚਾਰਜਿਜ ਜਮ੍ਹਾ ਕਰਵਾਏ ਗਏ ਹਨ ਉਨ੍ਹਾਂ ਦੇ ਵਾਧੂ ਚਾਰਜਿਜ ਉਸੇ ਪ੍ਰੋਜੈਕਟ ਦੀਆਂ ਬਕਾਇਆ ਕਿਸਤਾਂ ਵਿਚ ਜਾਂ ਭਵਿੱਖ ਵਿਚ ਉਸ ਦੇ ਦੂਸਰੇ ਪੋਜੈਕਟ ਵਿਚ ਅਡਜਸਟ ਕੀਤੇ ਜਾਣਗੇ। ਮੰਤਰੀ ਮੰਡਲ ਨੇ ਪੰਜਾਬ ਆਈ.ਸੀ.ਟੀ ਸਿੱਖਿਆ ਸੁਸਾਇਟੀ (ਪਿਕਟਸ) ਦੇ ਮੈਮੋਰੰਡ ਆਫ ਐਸੋਸੀਏਸ਼ਨ ਦੀ ਕਲਾਜ਼ 5 (ਡੀ) ਵਿਚ ਸੋਧ ਕਰਨ ਦੀ ਪ੍ਰਵਾਨਗੀ ਦੇ ਦਿਤੀ ਹੈ।  ਜਿਸ ਦਾ ਉਦੇਸ਼ ਸੁਸਾਇਟੀ ਦੇ ਹੇਠ ਕੰਪਿਊਟਰ ਫੈਕਲਟੀ ਦੀਆਂ ਸੇਵਾਂਵਾ ਨੂੰ ਨਿਯਮਤ ਕਰਨ ਦੀ ਮਿਤੀ ਤੋਂ ਲਾਗੂ ਕਰਨਾ ਹੈ। ਮੰਤਰੀ ਮੰਡਲ ਨੇ ਰਾਜ ਭਰ ਦੀਆਂ ਜ਼ਿਲਾ ਪ੍ਰੀਸਦਾਂ ਹੇਠ ਚਲਦੀਆਂ 1186 ਦਿਹਾਤੀ ਡਿਸਪੈਂਸਰੀਆਂ ਅਤੇ 582 ਵੈਟਰਨਰੀ ਹਸਪਤਾਲਾਂ ਵਿਚ ਕੰਮ ਕਰਦੇ ਫਾਰਮਾਸਿਸਟਾਂ ਅਤੇ ਦਰਜਾ 4 ਮੁਲਾਜ਼ਮਾਂ ਦਾ ਠੇਕਾ 30 ਨਵੰਬਰ, 2014 ਤਕ ਵਧਾਏ ਜਾਣ ਨੂੰ ਹਰੀ ਝੰਡੀ ਦੇ ਦਿਤੀ ਹੈ। ਰਾਜ ਵਿਚ ਯੋਜਨਾਬੱਧ ਵਿਕਾਸ ਨੂੰ ਯਕੀਨੀ ਬਨਾਉਣ ਲਈ ਮੰਤਰੀ ਮੰਡਲ ਨੇ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ, 1995 ਵਿਚ ਸੋਧ ਕਰਨ ਦਾ ਫੈਸਲਾ ਕੀਤਾ ਹੈ।  ਇਹ ਫੈਸਲਾ ਮੌਜੂਦਾ ਲੋੜਾਂ, ਕਮਜ਼ੋਰ ਵਰਗਾਂ ਨੂੰ ਵਾਜਬ ਰਿਹਾਇਸ਼ੀ/ਪਲਾਟ ਮੁਹੱਈਆ ਕਰਵਾਉਣ, ਗੈਰ ਅਧਿਕਾਰਤ ਕਲੋਨੀਆਂ ਦੇ ਵਿਕਾਸ ਨੂੰ ਰੋਕਣ ਅਤੇ ਇਸ ਦੀ ਉਲਘੰਣਾ ਕਰਨ ਵਾਲਿਆਂ ’ਤੇ ਸਖਤ ਕਾਰਵਾਈ ਕਰਨ ਲਈ ਲਿਆ ਗਿਆ ਹੈ। ਮੰਤਰੀ ਮੰਡਲ ਨੇ ਰਾਜ ਭਰ ਵਿਚ ਸੜਕੀ ਗਲੀਆਰਿਆਂ ਦਾ ਪੱਧਰ ਉਚਾ ਚੁਕਣ ਅਤੇ ਨਵੇਂ ਚੰਡੀਗੜ੍ਹ ਦੇ ਮਾਸਟਰ ਪਲਾਨ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਬਾਹਰੀ ਵਿਕਾਸ ਚਾਰਜਿਜ਼ (ਈ.ਡੀ.ਸੀ) ਵਧਾਉਣ ਲਈ ਸਹਿਮਤੀ ਦੇ ਦਿਤੀ ਹੈ।  ਇਸ ਵਿਚ ਇਹ ਫੈਸਲਾ ਕੀਤਾ ਗਿਆ ਹੈ ਕਿ ਜਿਨ੍ਹਾਂ ਸੜਕਾਂ ਦਾ ਪੱਧਰ ਉਚਾ ਚੁੱਕ ਕੇ ਚਾਰ ਮਾਰਗੀ ਕੀਤਾ ਜਾ ਰਿਹਾ ਹੈ, ਉਨ੍ਹਾਂ ਸੜਕਾਂ ਦੇ ਦੋਵੇਂ ਪਾਸੇ 500 ਮੀਟਰ ਤੋਂ ਲੈ ਕੇ ਇਕ ਕਿਲੋਮੀਟਰ ਵਿਚ ਲੱਗਣ ਵਾਲੇ ਵੱਖ-ਵੱਖ ਤਰ੍ਹਾਂ ਦੇ ਪ੍ਰੋਜੈਕਟਾਂ ਉਤੇ ਈ.ਡੀ.ਸੀ. ਚਾਰਜ ਵਧਾਇਆ ਗਿਆ ਹੈ।  ਇਨ੍ਹਾਂ ਸੜਕਾਂ ਦੇ ਵਧੀਆ ਬਣ ਜਾਣ ਨਾਲ ਇਨ੍ਹਾਂ ਖੇਤਰਾਂ ਵਿਚ ਜ਼ਮੀਨ ਦੀ ਕੀਮਤ ’ਚ ਵਾਧਾ ਹੋਵੇਗਾ ਅਤੇ ਸੜਕਾਂ ਦੇ ਨਾਲ ਵਿਕਾਸ ਵੀ ਵਧੇਰੇ ਹੋਵੇਗਾ ਜਿਸ ਨਾਲ ਆਮ ਲੋਕਾਂ ਨੂੰ ਲਾਭ ਹੋਵੇਗਾ।  ਇਸ ਤੋਂ ਇਲਾਵਾ ਗਮਾਡਾ ਖੇਤਰ ਵਿਚ ਪੈਂਦੇ ਨਵੇਂ ਚੰਡੀਗੜ੍ਹ ਦੇ ਮਾਸਟਰ ਪਲਾਨ ਲਈ ਕੀਤੇ ਜਾ ਰਹੇ ਕਾਰਜਾਂ ਵਾਸਤੇ ਵੀ ਈ.ਡੀ.ਸੀ. ਵਿਚ ਵਾਧਾ ਕੀਤਾ ਗਿਆ ਹੈ ਤਾਂ ਜੋ ਨਵੇਂ ਚੰਡੀਗੜ੍ਹ ਦਾ ਵਿਕਾਸ ਵਧੀਆ ਢੰਗ ਨਾਲ ਹੋ ਸਕੇ ਅਤੇ ਇਸ ਖੇਤਰ ਵਿਚ ਵਧੀਆ ਬੁਨੀਆਦੀ ਢਾਂਚੇ ਨੂੰ ਯਕੀਨੀ ਬਨਾਇਆ ਜਾ ਸਕੇ। ਈ.ਐਸ.ਆਈ ਡਿਸਪੈਂਸਰੀਆਂ ਵਿਚ ਆਉਂਦੇ ਮਰੀਜ਼ਾਂ ਨੂੰ ਵਧੀਆ ਸਹੂਲਤਾਂ ਦੇਣ ਲਈ ਮੰਤਰੀ ਮੰਡਲ ਨੇ  ਈ.ਐਸ.ਆਈ ਸੈਂਟਰ ਡੇਰਾਬੱਸੀ ਵਿਖੇ ਡਾਇਗਨੌਸਟਿਕ ਸੈਂਟਰ ਖੋਲੇ ਜਾਣ ਦੀ ਸਹਿਮਤੀ ਦੇ ਦਿੱਤੀ ਹੈ।  ਇਸੇ ਤਰ੍ਹਾਂ ਹੀ ਮੰਤਰੀ ਮੰਡਲ ਨੇ ਡਾਇਗਨੌਸਟਿਕ ਸੈਂਟਰ ਡੇਰਾਬੱਸੀ ਲਈ 10 ਅਸਾਮੀਆਂ ਅਤੇ ਈ.ਐਸ.ਆਈ. ਜ਼ੋਨਲ ਅਤੇ ਡਰੱਗ ਡਿਪੂ ਲੁਧਿਆਣਾ ਲਈ 14 ਅਸਾਮੀਆਂ ਪੈਦਾ ਕੀਤੇ ਜਾਣ ਦੀ ਪ੍ਰਵਾਨਗੀ ਦੇ ਦਿਤੀ ਹੈ। 

WRITTEN BY