Skip to content
Independent perspectives. Global stories.
BREAKING

ਬੰਦ ਪਈਆਂ ਲਾਈਟਾਂ ਟਰੈਫਿਕ ਹਫਤੇ ਨੂੰ ਚਿੜ੍ਹਾ ਰਹੀਆਂ ਮੂੰਹ ਜ਼ੀਰਕਪੁਰ ਏਅਰਪੋਰਟ

Share this story

ਚੌਂਕ ‘ਚ ਟੇਢੀਆਂ ਅਤੇ ਬੰਦ ਪਈਆਂ ਟ੍ਰੈਫਿਕ ਲਾਇਟਾਂ ਕਾਰਨ ਲੱਗਦੇ ਜਾਮ-ਰਾਹਗੀਰ ਹੁੰਦੇ ਨੇ ਪ੍ਰੇਸ਼ਾਨ

ਜ਼ੀਰਕਪੁਰ, 17 ਜਨਵਰੀ (ਧਾਮੀ ਸ਼ਰਮਾ)- ਪਿਛਲੇ ਹਫਤੇ ਤੋਂ ਪ੍ਰਸ਼ਾਸਨ ਵੱਲੋਂ ਟ੍ਰੈਫਿਕ ਹਫਤਾ ਮਨਾਉਣ ਸਬੰਧੀ ਰਾਹਗੀਰਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਸਰਕਾਰ ਵੱਲੋਂ ਕਰੋੜਾ ਰੁਪਏ ਖਰਚੇ ਜਾ ਰਹੇ ਹਨ। ਪਰ ਦੂਜੇ ਪਾਸੇ ਟ੍ਰੈਫਿਕ ਲਾਇਟਾਂ ਦੀ ਹਾਲਤ ਬਦਤਰ ਤੋਂ ਬਦਤਰ ਬਣਨ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਅਪਣੇ ਦੁਰਦਸ਼ਾ ਨੂੰ ਬਿਆਨ ਕਰਦੀਆਂ ਟ੍ਹੈਫਿਕ ਹਫਤੇ ਨੂੰ ਠੇਗਾਂ ਵਿਖਾਉਦੀਆਂ ਨਜ਼ਰ ਆ ਰਹੀਆਂ ਹਨ। ਇਥੋਂ ਲੰਘਦੇ ਰਾਹਗੀਰਾਂ ਨੇ ਦੱਸਿਆ ਕਿ ਜ਼ੀਰਕਪੁਰ ਛੱਤ ਦੀਆਂ ਟ੍ਹੈਫਿਕ ਲਾਇਟਾਂ ਜੋ ਕਿ ਨਾ ਚੱਲਣ ਕਰਕੇ ਰਾਹਗੀਰਾਂ ਨੂੰ ਕਾਫੀ ਮੁਸਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਬੰਧਤ ਪੁਲਿਸ ਵੱਲੋਂ ਏਅਰ ਪੋਰਟ ਚੋਂਕ ਵਿਖੇ ਇੱਕ ਮਹੀਨਾ ਪਹਿਲਾਂ ਇੱਕ ਸੜਕ ਹਾਦਸੇ ਦੋਰਾਨ ਆਪਸੀ ਵਾਹਨਾ ਦੀ ਟੱਕਰ ਕਾਰਨ ਇਸ ਟ੍ਰੈਫਿਕ ਲਾਈਟ ਵੀ ਵਾਹਨਾ ਦੀ ਚਪੇਟ ਵਿੱਚ ਆਉਣ ਕਾਰਨ ਟੇਢੀ ਮੇਢੀ ਹੋ ਗਈ ਸੀ । ਜਿਸ ਦੀ ਸਥਿਤੀ ਅੱਜ ਵੀ ਜਿਉਂ ਦੀ ਤਿਉਂ ਬਣੀ ਹੋਈ ਹੈ। ਸਬੰਧਤ ਵਿਭਾਗ ਦੇ ਅਧਿਕਾਰੀਆਂ ਨੇ ਟ੍ਹੈਫਿਕ ਹਫਤੇ ਦੇ ਮੱਦੇ ਨਜ਼ਰ ਇਸ ਲਾਇਟ ਦੀ ਹਾਲਤ ਨੂੰ ਠੀਕ ਕਰਵਾਉਂਣ ਦੀ ਅਪਣੀ ਕੋਈ ਜੁੰਮੇਵਾਰੀ ਨਹੀ ਸਮਝੀ। ਬੇਸੱਕ ਟ੍ਰੈਫਿਕ ਹਫਤਾ ਮਨਾਇਆ ਜਾ ਰਿਹਾ ਹੈ ਜਿਸ ਦੋਰਾਨ ਟ੍ਰੈਫਿਕ ਨਿਯਮਾਂ ਦੀ ਪਾਲਣਾ ਸਬੰਧੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਪਰ ਦੂਜੇ ਪਾਸੇ ਟ੍ਰੈਫਿਕ ਲਾਇਟ ਸਿਸਟਮ ਜੋ ਕਿ ਪੂਰੀ ਤਰਾਂ ਨਾਲ ਫੈਲ ਨਜ਼ਰ ਆ ਰਿਹਾ ਹੈ। ਕਿਉਂ ਕਿ ਸਿਰਫ ਇਹੀ ਨਹੀ ਬਲਕਿ ਪਿਛਲੇ ਲੰਬੇ ਸਮੇ ਤੋਂ ਬਿਜਲੀ ਜਾਣ ਮਗਰੋਂ ਇਹ ਲਾਇਟਾਂ ਬੰਦ ਮਗਰੋਂ ਬੈਟਰੀ ਸਿਸਟਮ ਖਰਾਬ ਹੋਣ ਕਾਰਨ ਮੁੜ ਕੰਮ ਕਰਨਾ ਬੰਦ ਕਰ ਦਿੰਦਿਆਂ ਹਨ। ਜਿਸ ਕਰਕੇ ਪ੍ਰਸ਼ਾਸਨ ਨੂੰ ਟ੍ਰੈਫਿਕ ਸਿਸਟਮ ਨੂੰ ਠੀਕ ਕਰਨਾ ਜਰੂਰੀ ਹੈ। ਜਿਸ ਕਰਕੇ ਟ੍ਹੈਫਿਕ ਪੁਲਿਸ ਨੂੰ ਅਪਣੇ ਮੁਲਾਜਮਾਂ ਦੀ ਡਿਉਟੀ ਲਗਾਕੇ ਹੱਥੀ ਇਸ਼ਾਰਿਆਂ ਨਾਲ ਆਵਾਜਾਈ ਨੂੰ ਦਰੁਸਤ ਕਰਨਾ ਪੈਂਦਾ ਹੈ। ਇਸ ਸਬੰਧੀ ਜਦ ਏਅਰ ਪੋਰਟ ਟ੍ਰੈਫਿਕ ਪੁਲਿਸ ਦੇ ਇੰਚਾਰਜ ਪਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਸਮੱਸਿਆ ਪਿਛਲੇ ਕਈ ਮਹਿਨਿਆਂ ਤੋਂ ਬਣੀ ਹੋਈ ਹੈ। ਜਿਸ ਸਬੰਧੀ ਲਾਇਟਾਂ ਦੀ ਦੇਖਭਾਲ ਜੋ ਨਗਰ ਕੌਂਸਲ ਵੱਲੋਂ ਕੀਤੀ ਜਾ ਰਹੀ ਹੈ ਲਿਖਕੇ ਵੀ ਦਿੱਤਾ ਹੋਇਆ ਹੈ। ਪਰ ਠੇਕੇਦਾਰਵੱਲੋਂ ਹਾਲੇ ਤੱਕ ਕੋਈ ਨਵੀਂ ਬੈਟਰੀ ਦਾ ਪ੍ਰਬੰਧ ਨਹੀ ਕੀਤਾ ਗਿਆ ਤੇ ਨਾ ਹੀ ਇਸ ਟੇਢੀ ਹੋਈ ਲਾਇਟ ਨੂੰ ਸਿੱਘਾ ਕਰਨ ਦੀ ਕੋਈ ਕਾਰਵਾਈ ਕੀਤੀ ਗਈ ਹੈ।

WRITTEN BY