Skip to content
Independent perspectives. Global stories.
BREAKING

ਹਲਕਾ ਵਿਧਾਇਕ ਕੋਟਭਾਈ ਨੇ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਚੈੱਕ ਵੰਡੇ

Share this story

ਨਥਾਣਾ, 16 ਜਨਵਰੀ (ਗੁਰਮੀਤ ਸੇਮਾ)- ਬਲਾਕ ਨਥਾਣਾ ਦੀਆਂ ਪੰਚਾਇਤਾਂ ਦੀ ਮੀਟਿੰਗ ਵਿੱਚ ਹਲਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਪਿੰਡਾਂ ਦੇ ਵਿਕਾਸ ਲਈ ਚੈਕ ਤਕਸੀਮ ਕੀਤੇ, ਇਸ ਮੌਕੇ ਇਲਾਕੇ ਦੇ ਪੰਚ, ਸਰਪੰਚ ਅਤੇ ਬਲਾਕ ਸੰਮਤੀ ਮੈਂਬਰਾਂ ਤੋਂ ਇਲਾਵਾ ਜਿਲ੍ਹਾ ਪ੍ਰੀਸ਼ਦ ਦੀ ਚੇਅਰਪ੍ਰਸਨ ਮਨਜੀਤ ਕੌਰ ਦੰਦੀਵਾਲ ਤੇ ਬਲਾਕ ਪ੍ਰਧਾਨ ਤੇਜਾ ਸਿੰਘ ਦੰਦੀਵਾਲ, ਹਲਕਾ ਯੂਥ ਕਾਂਗਰਸ ਪ੍ਰਧਾਨ ਜਸਵਿੰਦਰ ਸਿੰਘ ਜਸ ਬੱਜੋਆਣਾ, ਬੀ.ਡੀ.ਪੀ.ਓ.ਗਗਨਦੀਪ ਕੌਰ, ਐਕਸੀਅਨ ਸਤੀਸ਼ ਗੋਇਲ ਅਤੇ ਨਥਾਣਾ ਬਲਾਕ ਦਾ ਸਮੂਹ ਸਟਾਫ਼ ਹਾਜ਼ਰ ਸੀ। ਵਿਧਾਇਕ ਵੱਲੋਂ ਨਥਾਣਾ ਬਲਾਕ ਨੂੰ ਦੋ ਕਰੋੜ ਤਹੱਤਰ ਲੱਖ ਤਿੰਨ ਹਜਾਰ ਸੱਤ ਸੌ ਅਠੱਨਵੇਂ ਰੂਪੈ ਦੇ ਚੈਕ ਵੱਖ-ਵੱਖ ਪੰਚਾਇਤਾਂ ਨੂੰ ਤਕਸੀਮ ਕੀਤੇ ਵਿਧਾਇਕ ਨੇ ਪਹਿਲਾਂ ਦਿੱਤੀਆਂ ਗਰਾਟਾਂ ਦਾ ਵੀ ਜਾਇਜਾ ਲਿਆ ਕਿ ਗ੍ਰਾਟਾਂ ਸਹੀ ਜਗ੍ਹਾ ਖ਼ਰਚ ਹੋਈਆਂ ਹਨ,ਪੰਚਾਂ ਅਤੇ ਸਰਪੰਚਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਪ੍ਰੀਤਮ ਕੋਟਭਾਈ ਨੇ ਕਿਹਾ ਕਿ ਪੈਸੇ ਦੀ ਕੋਈ ਤੋਟ ਨਹੀਂ ਆਉਣ ਦਿੱਤੀ ਜਾਵੇਗੀ ਪਰ ਵਿਕਾਸ ਕਾਰਜ਼ਾਂ ਵਿੱਚ ਤੇਜੀ ਲਿਆਉ ਮੈਂ ਹਰ ਹਫ਼ਤੇ ਸੋਮਵਾਰ ਨੂੰ ਸਰਪੰਚਾਂ ਨਾਲ ਮੀਟਿੰਗ ਕਰਾਂਗਾ ਤੁਸੀ ਇਹ ਗਰਾਂਟਾਂ ਯੋਗ ਥਾਂ ਵਰਤੋ ਮਾਰਚ ਮਹੀਨੇ ਹੋਰ ਗ੍ਰਾਟਾਂ ਦੇਵਾਂਗੇ।ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਰਦੂਲ ਸਿੰਘ, ਬਲਾਕ ਸੰਮਤੀ ਮੈਂਬਰ ਮਹਿੰਦਰ ਸਿੰਘ ਨਾਥਪੁਰਾ,ਬਲਾਕ ਨਥਾਣਾ ਦੀ ਚੇਅਰਪ੍ਰਸਨ ਅਤੇ ਵਾਇਸ ਚੇਅਰਪ੍ਰਸਨ ਮੌਜੂਦ ਸਨ।

WRITTEN BY