ਬਠਿੰਡਾ, 9 ਜਨਵਰੀ (ਸੁਖਵਿੰਦਰ ਸਿੰਘ ਸਰਾਂ)- ਬਠਿੰਡਾ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਐਸ ਆਈ ਤਰਜਿੰਦਰ ਸਿੰਘ ਇੰਚ:ਸੀ.ਆਈ.ਏ. ਸਟਾਫ-2 ਬਠਿੰਡਾ ਦੀ ਜੇਰੇ ਨਿਗਰਾਨੀ ਐਸ ਆਈ ਅਵਤਾਰ ਸਿੰਘ ਸਮੇਤ ਪੁਲਿਸ ਪਾਰਟੀ ਬਠਿੰਡਾ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਿਲ ਹੋਈ ਕਿ ਜਦੋਂ ਮਿਤੀ 8/01/2020 ਨੂੰ ਐਸ ਆਈ ਅਵਤਾਰ ਸਿੰਘ ਸਮੇਤ ਪੁਲਿਸ ਪਾਰਟੀ ਬਹਾਲਦਾਸਚੌਂਕ ਜੱਸੀ ਪੌ ਵਾਲੀ ਪਰ ਮੌਜੂਦ ਸੀ ਤਾਂ ਮੁਖਬਰੀ ਹੋਈ ਕਿ ਕਰਮਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਨੇੜੇ ਮਹਾਂਵੀਰ ਚੌਂਕ, ਸਰਦੂਲਗੜ੍ਹ ਜ਼ਿਲਾ-ਮਾਨਸਾ, ਰੋਬਿਨ ਗਰਗ ਪੁੱਤਰ ਪਵਨ ਗਰਗ ਵਾਸੀ ਵਾਰਡ ਨੰਬਰ-9, ਨੇੜੇ ਡੀ ਐਸ. ਪੀ ਦਫਤਰ ਸਰਦੂਲਗੜ੍ਹ ਜ਼ਿਲਾ ਮਾਨਸਾ ਅਤੇ ਉਮਰਪਾਲ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਨੇੜੇ ਸਰਕਾਰੀ ਗਰਲਜ਼ ਸਕੂਲ, ਪਰਦਾਸ ਪੱਤੀ, ਪਿੰਡ ਭਿੰਡਰ ਖੁਰਦ ਜ਼ਿਲਾ ਮੋਗਾ ਰਲ ਕੇ ਅਸਲੀ ਪਦਾਰਥ ਦੱਸ ਕੇ ਭੋਲੇ-ਭਾਲੇ ਨੌਜਵਾਨਾਂ ਨੂੰ ਡੁਪਲੀਕੇਟ ਪਦਾਰਥ ਤਿਆਰ ਕਰਕੇ ਉਸਦੀ ਪੈਕਿੰਗ ਲਗਾ ਕੇ ਆਪਣੇ ਵੱਲੋਂ ਸਸਤੇ ਰੇਟਾਂ ਤੇ ਤਿਆਰ ਕੀਤਾ ਪਦਾਰਥ ਭੋਲੇ ਭਾਲੇ ਲੋਕਾਂ ਨੂੰ ਅਸਲੀ ਪਰੋਟੀਨ ਦੱਸਦੇ ਹੋਏ ਮਹਿੰਗੇ ਭਾਅ ਵੇਚਦੇ ਹਨ। ਜਿਸ ਪਰ ਮੁੱ. ਨੰ.-੦੭, ਮਿਤੀ-੦੮.੦੧.੨੦੨੦,ਅ/ਧ-੪੨੦ ਹਿੰ.ਦੰ.,੧੦੩ ਟਰੇਡ ਮਾਰਕਾ ਐਕਟ ਥਾਣਾ ਸਦਰ ਬਠਿੰਡਾ ਬਰਖਿਲਾਫ ਕਰਮਜੀਤ ਸਿੰਘ, ਰੋਬਿਨ ਗਰਗ ਅਤੇ ਉਮਰਪਾਲ ਸਿੰਘ ਉਕਤਾਨ ਦਰਜ ਰਜਿਸਟਰ ਕਰਕੇ ਪੁੱਲ ਕੱਸੀ ਬਾ ਹੱਦ ਪਿੰਡ ਜੱਸੀ ਪੌ ਵਾਲੀ ਪਰ ਨਾਕਾਬੰਦੀ ਦੌਰਾਨ ਅਲਟੋ ਕਾਰ ਰੰਗ ਚਿੱਟਾ ਨੰਬਰੀ ੍ਹ੍ਰ-੨੪ੜ-੬੧੮੯ ਉਕਤ ਵਿੱਚੋਂ ਕਰਮਜੀਤ ਸਿੰਘ, ਰੋਬਿਨ ਗਰਗ ਅਤੇ ਉਮਰਪਾਲ ਸਿੰਘ ਉਕਤਾਨ ਨੂੰ ਕਾਬੂ ਕਰਕੇ ੧੪ ਡੱਬੇ ਡੁਪਲੀਕੇਟ ਪ੍ਰੋਟੀਨ ਪਦਾਰਥ ਪ੍ਰਤੀ ਡੱਬਾ ਵਜਨ ੨.੭੨ ਖਗ. ਜਿੰਨਾ ਪਰ ਮਾਰਕਾ ਹਏ ਲਿਖਿਆ ਹੋਇਆ ਹੈ ਬਰਾਮਦ ਕਰਵਾਇਆ। ਜੋ ਪੁੱਛ-ਗਿੱਛ ਦੌਰਾਨ ਇਹ ਗੱਲ ਸਾਹਮਣੇ ਆਇਆ ਹੈ ਕਿ ਇਹ ਜਾਅਲੀ ਪ੍ਰੋਟੀਨ ਦੇ ਡੱਬੇ ਇਹ ਦਿੱਲੀ ਤੋਂ ਸੰਨੀ ਨਾਮ ਦੇ ਵਿਅਕਤੀ ਤੋਂ ਲੈ ਕੇ ਆਉਂਦੇ ਸਨ। ਦੋਸ਼ੀਆਨ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਮਿਤੀ-੧੩.੦੧.੨੦੨੦ ਤੱਕ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਚੁੱਕਾ ਹੈ, ਜਿੰਨਾਂ ਤੋਂ ਡੂੰਘਾਈ ਨਾਲ ਪੁੱਛ ਕੀਤੀ ਜਾਵੇਗੀ , ਜਿਸਤੋਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਇਸ ਗਿਰੋਹ ਬਾਰੇ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਬਠਿੰਡਾ ਪੁਲਿਸ ਨੇ ਨਕਲੀ ਪਰੋਟੀਨ ਵੇਚਣ ਵਾਲੇ ਕੀਤੇ ਕਾਬੂ



