Skip to content
Independent perspectives. Global stories.
BREAKING

ਹਲਕਾ ਵਿਧਾਇਕ ਨੇ ਚਾਲੀ ਪੰਚਾਇਤਾਂ ਨੂੰ ਵੰਡੇ 40 ਲੱਖ ਤੋਂ ਉੱਪਰ ਦੇ ਚੈੱਕ

Share this story

ਸਰਕਾਰ ਪਿੰਡਾਂ ਦੇ ਵਿਕਾਸ ਲਈ ਪੂਰੀ ਸੁਹਿਰਦ : ਸੁਰਜੀਤ ਸਿੰਘ ਧੀਮਾਨ

ਅਮਰਗੜ੍ਹ, 21 ਦਸੰਬਰ (ਸੁਖਵਿੰਦਰ ਸਿੰਘ ਅਟਵਾਲ)- ਹਲਕਾ ਅਮਰਗੜ੍ਹ ਦੇ ਪਿੰਡਾਂ ਨੂੰ ਪਾਣੀ ਦੀ ਨਿਕਾਸੀ ਅਤੇ ਗਲੀਆਂ ਨਾਲੀਆਂ ਲਈ ਪਹਿਲਾਂ ਦਿੱਤੀ ਇੱਕ ਕਰੋੜ ਤੋਂ ਉਪਰ ਦੀ ਗ੍ਰਾਂਟ ਤੋਂ ਬਾਅਦ ਦੂਜੀ ਕਿਸ਼ਤ ਦੇ ਰੂਪ ਵਿੱਚ ਮਲੇਰਕੋਟਲਾ-1 ਬਲਾਕ ਦੇ ਕਰੀਬ ਚਾਲੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਹਲਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਵੱਲੋਂ ਸਥਾਨਕ ਕਾਂਗਰਸ ਪਾਰਟੀ ਦੇ ਦਫ਼ਤਰ ਵਿਖੇ 41 ਲੱਖ 40 ਹਜ਼ਾਰ ਰੁਪਏ ਦੇ ਚੈੱਕ ਦਿੱਤੇ ਗਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਲਈ ਪੂਰੀ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਜਿਆਦਾਤਰ ਪਿੰਡਾਂ ਅੰਦਰ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਪਿੰਡ ਵਾਸੀਆਂ ਨੂੰ ਕਾਫ਼ੀ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ ਜਿਨ੍ਹਾਂ ਨੂੰ ਮੱਦੇਨਜ਼ਰ ਰੱਖਦਿਆਂ ਸਾਡੇ ਵੱਲੋਂ ਅਜਿਹੇ ਪਿੰਡਾਂ ਦੀਆਂ ਲਿਸਟਾਂ ਬਣਾਈਆਂ ਗਈਆਂ ਜਿਨ੍ਹਾਂ ਨੂੰ ਪਹਿਲ ਦੇ ਆਧਾਰ ‘ਤੇ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਪਾਣੀ ਦੀ ਸਹੀ ਨਿਕਾਸੀ ਕੀਤੀ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਬੀਡੀਪੀਓ ਮੈਡਮ ਅਮਨਦੀਪ ਕੌਰ, ਸਵਰਨਜੀਤ ਸਿੰਘ ਪਨੇਸਰ ਐਮ.ਡੀ ਲੈਂਡਫੋਰਸ, ਮਨਜਿੰਦਰ ਸਿੰਘ ਬਿੱਟਾ ਪੀਏ ਧੀਮਾਨ, ਖੇਮ ਸਿੰਘ ਅਲੀਪੁਰ, ਗੁਰਮੀਤ ਸਿੰਘ ਨਾਰੀਕੇ ਪ੍ਰਧਾਨ ਜੱਟ ਮਹਾਂ ਸਭਾ, ਪ੍ਰਧਾਨ ਜਗਰੂਪ ਸਿੰਘ ਬਿੱਟੂ ਜਲਾਲਾਬਾਦ, ਰੂਬਲ ਨਾਰੀਕੇ ਯੂਥ ਪ੍ਰਧਾਨ,ਪਲਵਿੰਦਰ ਸਿੰਘ ਚੰਨਾ, ਚਤੰਨ ਸਿੰਘ ਚੋਂਦਾ, ਨਿਰਮਲਜੀਤ ਸਿੰਘ ਢੀਂਡਸਾ, ਸਰਪੰਚ ਸ਼ੇਰ ਸਿੰਘ ਮੰਡੇਰ ਬਾਠਾਂ, ਗੁਰਮੀਤ ਸਿੰਘ ਮੂਲਾਬੱਧਾ, ਪਵਿੱਤਰ ਸਿੰਘ ਢੰਡੇ, ਨਪਿੰਦਰ ਸਿੰਘ ਸਲਾਰ, ਸਰਪੰਚ ਭਗਤ ਸਿੰਘ ਸਲਾਰ, ਲਾਲ ਸਿੰਘ ਤੋਲੇਵਾਲ, ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਸਰਪੰਚ ਅਤੇ ਮੈਂਬਰ ਆਦਿ ਹਾਜ਼ਰ ਸਨ।

WRITTEN BY