Skip to content
Independent perspectives. Global stories.
BREAKING

ਸਾਰਗ ਸਮਾਰਟ ਸਕੂਲ ਵਿੱਚ ਅੱਜ ਤੋਂ ਖੇਡਾਂ ਸ਼ੁਰੂ ਕਰਵਾਈਆਂ

Share this story

ਸ੍ਰੀ ਚਮਕੌਰ ਸਾਹਿਬ, 18 ਦਸੰਬਰ (ਅਮਰਜੀਤ ਸਿੰਘ ਕਲਸੀ)- ਅੱਜ ਸਥਾਨਕ ਸਾਰਗ ਸਮਾਰਟ ਸਕੂਲ ਵਿੱਚ ਖੇਡਾ ਸ਼ੁਰੂ ਕਰਵਾਈਆ ਗਈਆ। ਜਿਸ ਵਿੱਚ ਬੱਚਿਆ ਨੇ ਵੱਖ-ਵੱਖ ਦੌੜਾਂ ਅਤੇ ਖੇਡਾਂ ਵਿੱਚ ਭਾਗ ਲਿਆ। ਖੇਡਾਂ ਦੀ ਸ਼ੁਰੂਆਤ ਕਰਨ ਲਈ ਸਿੱਖ ਰਾਮਗੜ੍ਹੀਂਆਂ ਵਰਲਡ ਆਰਗਨਾਈਜੇਸ਼ਨ ਯੂ.ਕੇ. ਦੇ ਜਰਨਲ ਸਕੱਤਰ ਸ਼. ਧਰਮਜੀਤ ਸਿੰਘ ਘਟੌੜਾ ਜੀ ਵਿਸ਼ੇਸ਼ ਤੌਰ ‘ਤੇ ਪਹੁੰਚੇ। ਉਨ੍ਹਾਂ ਬੱਚਿਆ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਦਿਆ ਕਿਹਾ ਕਿ ਬੱਚਿਆ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾ ਨਾਲ ਵੀ ਜੋੜਨਾਂ ਚਾਹੀਦਾ ਹੈ। ਸਾਰਗ ਸਮਾਰਟ ਸਕੂਲ ਦੇ ਇਹ ਉਪਰਾਲੇ ਬਹੁਤ ਹੀ ਸ਼ਲਾਘਾਯੋਗ ਹਨ ਜੋ ਕਿ ਇਹ ਬੱਚਿਆ ਦੇ ਵਿਕਾਸ ਲਈ ਵੱਖ-ਵੱਖ ਗਤੀਵਿਧੀਆ ਸਮੇ-ਸਮੇ ਨਾਲ ਕਰਵਾਉਦੇ ਰਹਿੰਦੇ ਹਨ। ਖੇਡਾਂ ਨਾਲ ਹੀ ਬੱਚਿਆ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ। ਸਕੂਲ ਦੇ ਪ੍ਰਬੰਧਕ ਸ. ਅਮਰਜੀਤ ਸਿੰਘ ਕਲਸੀ ਨੇ ਆਏ ਹੋਏ ਵਿਸ਼ੇਸ਼ ਮਹਿਮਾਨ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਿੰਸੀਪਲ ਮੈਡਮ ਰਾਜਿੰਦਰ ਕੌਰ, ਮੈਡਮ ਈਜਾ ਵੇਲਾ, ਮੈਡਮ ਪਰਨੀਤ ਕੌਰ,ਪਰਮਿੰਦਰ ਕੌਰ,ਹਰਜਿੰਦਰ ਕੌਰ ਆਦਿ ਹਾਜ਼ਰ ਸਨ।

WRITTEN BY