Skip to content
Independent perspectives. Global stories.
BREAKING

ਮੋਗਾ ਪੁਲਿਸ ਵੱਲੋਂ ਹਥਿਆਰਾਂ ਸਮੇਤ 3 ਕਾਬੂ

Share this story

ਬਾਘਾ ਪੁਰਾਣਾ, 18 ਦਸੰਬਰ (ਮੁਕੇਸ਼ ਨੋਹਰੀਆ)- ਐਸ.ਐਸ. ਪੀ ਮੋਗਾ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਾਹਿਤ ਸਥਾਨਿਕ ਪੁਲਿਸ ਨੇ ਤਿੰਨ ਨੌਜਵਾਨ ਹਥਿਆਰਾ ਸਮੇਤ ਗ੍ਰਿਫਤਾਰ ਕੀਤੇ ਅਤੇ ਜ਼ਿਨਾਂ ਵਿੱਚੋ ਚਾਰ ਭੱਜਣ ਵਿੱਚ ਸਫਲ ਹੋ ਗਏ। ਐਸ.ਪੀ.ਡੀ ਹਰਿੰਦਰ ਪਾਲ ਸਿੰਘ ਪਰਮਾਰ, ਡੀ.ਐਸ.ਪੀ ਕੇਸਰ ਸਿੰਘ ਅਤੇ ਐਸ.ਐਚ. ਕੁਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਮੁਖਬਰ ਤੇ ਅਧਾਰਤ ਸੂਚਨਾ ਮਿਲੀ ਕਿ ਪਿੰਡ ਗਿੱਲ ਦੇ ਬੇ ਅਬਾਦ ਰੈਸਟ ਹਾਊਸ ਵਿੱਚ ਕੁਝ ਨੌਜਵਾਨ ਹਥਿਆਰਾ ਸਮੇਤ ਬੈਠੇ ਯੋਜਨਾ ਉਲੀਕ ਰਹੇ ਹਨ ਤਾਂ ਪੁਲਿਸ ਨੇ ਦੱਬੇ ਪੈਰੀ ਦਬਸ ਦੇ ਕੇ ਤਿੰਨ ਨੌਜਵਾਨ ਫੜ ਲਏ ਅਤੇ ਚਾਰ ਫਰਾਰ ਹੋਣ ਵਿੱਚ ਸਫਲ ਹੋ ਗਏ। ਇਹ ਨੌਜਵਾਨ ਅਰਸ਼ਦੀਪ ਸਿੰਘ ਬਿੱਲਾ ਜੈ ਸਿੰਘ ਵਾਲਾ, ਰਵੀ ਵਾਸੀ ਤਖਤੂਪੁਰਾ, ਅੰਮ੍ਰਿਤਪਾਲ ਸਿੰਘ ਭਿੰਡਰ ਵਾਸੀ ਭਿੰਡਰ ਕਲਾਂ, ਅਜੈਪਾਲ ਸਿੰਘ ਮਨੀ ਕੋਟਕਪੂਰਾ, ਹਰਜੀਤ ਸਿੰਘ ਨਾਨਕਸਰ (ਕੋਟਕਪੂਰਾ), ਲਵਪ੍ਰੀਤ ਸਿੰਘ ਲਵੀ ਮਾੜੀ ਮੁਤਸਫਾ, ਹਰਿੰਦਰ ਸਿੰਘ ਕੋਟਕਪੂਰਾ ਇਹ ਸਾਰੇ ਜਾਣੇ ਪਿੰਡ ਗਿੱਲ ਦੇ ਬੇ ਅਬਾਦ ਰੈਸਟ ਹਾਊਸ ਵਿੱਚ ਬੈਠ ਕੇ ਬੈਂਕ ਲੁੱਟਣ ਦੀ ਯੋਜਨਾ ਬਨਾ ਰਹੇ ਸਨ। ਲਵਪ੍ਰੀਤ ਸਿੰਘ ਲਵੀ ਪਾਸੋ 32 ਬੋਰ ਪਿਸਤੋਲ, ਹਰਜੀਤ ਸਿੰਘ ਪਾਸੋ 32 ਬੋਰ ਪਿਸਤੋਲ ਅਤੇ ਹਰਿੰਦਰ ਪਾਸੋ ਕਿਰਚ ਬ੍ਰਾਮਦ ਕੀਤੀ ਗਈ। ਬਾਕੀ ਦੇ ਚਾਰ ਦੋਸ਼ੀ ਫਰਾਰ ਹੋਣ ਵਿੱਚ ਸਫਲ ਹੋ ਗਏ। ਫੜੇ ਗਏ ਨੌਜਵਾਨਾਂ ਨੇ ਦੱਸਿਆ ਕਿ ਪਿੰਡ ਮਾੜੀ ਮੁਸਤਫਾ ਵਿਖੇ ਬੇਅੰੰਤ ਸਿੰਘ ਤੇ ਗੋਲੀਆ ਚਲਾਈਆ ਸਨ। ਐਸ.ਪੀ.ਡੀ ਹਰਿੰਦਰ ਪਾਲ ਸਿੰਘ ਪਰਮਾਰ ਨੇ ਕਿਹਾ ਕਿ ਤਿੰਨਾਂ ਕੋਲੋ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਕਿ ਇਨਾਂ ਨੇ ਹਥਿਆਰ ਕਿਥੋ ਅਤੇ ਕਿਵੇ ਪ੍ਰਾਪਤ ਕੀਤੇ ਅਤੇ ਇਨਾਂ ਹਥਿਆਰਾ ਦੀ ਵਰਤੋ ਨਾਲ ਕਿਹੜੀਆ ਕਿਹੜੀਆ ਘਟਨਾਵਾ ਨੂੰ ਅੰਜਾਮ ਦਿੱਤਾ ਹੈ। ਉਨਾਂ ਕਿਹਾ ਕਿ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਅਤੇ ਨਸ਼ੇ ਦੇ ਸੁਦਾਗਰਾ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ। ਇਨਾਂ ਨੂੰ ਫੜ ਕੇ ਕਾਨੂੰਨ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।

WRITTEN BY