ਲੁਧਿਆਣਾ, 3 ਦਸੰਬਰ (ਜਸਪਾਲ ਅਰੋੜਾ)- ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਵਲੋਂ ਮਹਾਨਗਰ ਚ ਦੁਰਘਟਨਾਵਾਂ ਅਤੇ ਟਰੈਫਿਕ ਜਾਮ ਨੂੰ ਰੋਕਣ ਲਈ ਦਿਨ ਪ੍ਰਤੀ ਦਿਨ ਕੋਈ ਨਾ ਕੋਈ ਨਵਾਂ ਉਪਰਾਲਾ ਕੀਤਾ ਜਾ ਰਿਹਾ ਹੈ ਇਸੇ ਕੜੀ ਦੇ ਤਹਿਤ ਪੁਲਸ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਮੰਗਲਵਾਰ ਨੂੰ ਟ੍ਰੈਫਿਕ ਪੁਲਸ ਅਤੇ ਥਾਣਾ ਪੁਲਸ ਨੇ ਮੋਟਰਸਾਈਕਲ ਦੇ ਬਣਾਏ ਜਗਾੜੁ ਰੇਹੜੇਆ ਖਿਲਾਫ ਕਾਰਵਾਈ ਕੀਤੀ ਗਈ ਇਸ ਦੌਰਾਨ ਪੁਲਸ ਨੇ ਚੌਕਾਂ ਚ ਨਾਕੇਬੰਦੀ ਦੌਰਾਨ 98 ਜਗਾੜੁ ਰੇਹੜੇਆ ਨੂੰ ਬਰਾਮਦ ਕਰਕੇ 95 ਰੇਹੜੇ ਚਾਲਕਾਂ ਖਿਲਾਫ ਧਾਰਾ 188 ਦੇ ਤਹਿਤ ਕੇਸ ਦਰਜ ਕੀਤੇ ਗਏ ਇਸ ਕਾਰਵਾਈ ਵਿਚ ਟਰੈਫਿਕ ਪੁਲਸ ਦਾ ਅਹੰਮ ਰੋਲ ਦੇਖਣ ਨੂੰ ਮਿਲਿਆ ਅਤੇ ਜ਼ਿਆਦਾਤਰ ਟਰੈਫਿਕ ਪੁਲਸ ਵੱਲੋਂ ਹੀ ਇਹਨਾ ਚਾਲਕਾਂ ਖਿਲਾਫ ਕੇਸ ਦਰਜ ਕੀਤੇ ਗਏ ਪੁਲਸ ਕਮਿਸ਼ਨਰ ਅਨੁਸਾਰ ਆਉਣ ਵਾਲੇ ਦਿਨਾਂ ਚ ਪੁਲਸ ਵਲੋਂ ਜਾਗੜੁ ਮੋਟਰਸਾਈਕਲ ,ਮੋਪੇਡ ,ਸਕੂਟਰੀ , ਦੇ ਬਣੇ ਰੇਹੜੇਆ ਖਿਲਾਫ ਸਖਤੀ ਨਾਲ ਕਾਰਵਾਈ ਜਾਰੀ ਰਹੇਗੀ ਤਾਂ ਜੋ ਸ਼ਹਿਰ ਵਿਚ ਸੜਕ ਦੁਰਘਟਨਾਵਾਂ ਅਤੇ ਟਰੈਫਿਕ ਜਾਮ ਨੂੰ ਰੋਕਿਆ ਜਾ ਸਕੇ।