ਲੁਧਿਆਣਾ, 29 ਨਵੰਬਰ (ਜਸਪਾਲ ਅਰੋੜਾ)- ਅਗਰ ਜੇ ਤੁਸੀਂ ਕਿਸੇ ਦੁਕਾਨਦਾਰ ਕੋਲ ਮੋਬਾਈਲ ਸਿਮ ਖਰੀਦਣ ਗਏ ਹੋ ਤਾਂ ਆਪਣੇ ਆਈ ਡੀ ਪਰੂਫ ਕਿਸੇ ਵਿਸ਼ਵਾਸ ਵਾਲੇ ਦੁਕਾਨਦਾਰ ਨੂੰ ਦੇਣਾ ਨਹੀਂ ਤਾਂ ਇਹ ਨਾ ਹੋਵੇ ਕਿ ਸਿਮ ਵੇਚਣ ਵਾਲਾ ਦੁਕਾਨਦਾਰ ਤੁਹਾਡੇ ਆਈ ਡੀ ਪਰੂਫ ਤੇ ਤੁਹਾਡੇ ਨਾਲ ਨਾਲ ਕਿਸੇ ਦੂਸਰੇ ਅਪਰਾਧਿਕ ਵਿਅਕਤੀ ਨੂੰ ਸਿਮ ਨਾ ਵੇਚ ਦੇਵੇ ਇਸੇ ਤਰਾਂ ਦਾ ਮਾਮਲਾ ਥਾਣਾ ਬਸਤੀ ਜੋਧੇਵਾਲ ਦੇ ਇਲਾਕੇ ਚ ਦੇਖਣ ਨੂੰ ਮਿਲਿਆ ਰਾਹੋਂ ਰੋਡ ਤੇ ਇਕ ਦੁਕਾਨ ਅੱਗੇ ਛਤਰੀ ਲੱਗਾ ਕੇ ਸਿਮ ਵੇਚਣ ਵਾਲੇ ਦੋ ਨੌਜਵਾਨਾਂ ਨੇ ਗ੍ਰਾਹਕ ਦੇ ਆਈ ਡੀ ਪਰੂਫ ਤੇ ਕਿਸੇ ਦੂਸਰੇ ਵਿਅਕਤੀ ਨੂੰ ਸਿਮ ਇਸ਼ੂ ਕਰ ਦਿਤਾ ਪੁਲਸ ਨੇ ਜਾਂਚ ਤੋਂ ਬਾਅਦ ਸਿਮ ਵੇਚਣ ਵਾਲੇ ਦੋਨੋ ਨੌਜਵਾਨਾਂ ਦੇ ਖਿਲਾਫ ਮਾਮਲਾ ਦਰਜ ਕਰ ਦਿਤਾ ਪਰੰਤੂ ਦੋਸ਼ੀ ਨੌਜਵਾਨ ਹਜੇ ਪੁਲਸ ਦੀ ਗ੍ਰਿਫ਼ ਤੋ ਬਾਹਰ ਹਨ ਦੋਸ਼ੀਆਂ ਦੀ ਪਹਿਚਾਣ ਨਿਊ ਕੁਲਦੀਪ ਨਗਰ ਨਿਵਾਸੀ ਗਗਨਦੀਪ ਅਤੇ ਰਿੰਪੀ ਵਜੋਂ ਹੋਈ ਏ ਸੀ ਪੀ ਅਨਿਲ ਕੋਹਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਓਹਨਾ ਦੀ ਥਾਣਾ ਬਸਤੀ ਜੋਧੇਵਾਲ ਮੁਖੀ ਅਰਸ਼ਪ੍ਰੀਤ ਕੌਰ ਗਰੇਵਾਲ ਨੂੰ ਪਿੰਡ ਉਪਲਾ ਨਿਵਾਸੀ ਸਤਵਿੰਦਰ ਸਿੰਘ ਨੇ ਸ਼ਿਕਾਇਤ ਦਿਤੀ ਕਿ ਉਸ ਨੇ ਰਾਹੋ ਰੋਡ ਤੇ ਇਕ ਦੁਕਾਨ ਦੇ ਬਾਹਰ ਛਤਰੀ ਲੱਗਾ ਕਿ ਬੈਠੇ ਗਗਨ ਅਤੇ ਰਿੰਕੂ ਨਾਮ ਦੇ ਵਿਅਕਤੀਆ ਨੂੰ ਆਪਣਾ ਆਈ ਡੀ ਪਰੂਫ ਦੇ ਕੇ ਸਿਮ ਖਰੀਦਿਆ ਸੀ ਬਾਅਦ ਚ ਉਸ ਨੂੰ ਪਤਾ ਚੱਲਿਆ ਕਿ ਗਗਨ ਅਤੇ ਰਿੰਕੂ ਨੇ ਉਸ ਦੇ ਆਈ ਡੀ ਪਰੂਫ ਤੇ ਕਿਸੇ ਦੂਜੇ ਵਿਅਕਤੀ ਨੂੰ ਸਿਮ ਵੇਚ ਦਿੱਤਾ ਹੈ ਜੋ ਕਿ ਦੂਜਾ ਵਿਅਕਤੀ ਲੋਕਾਂ ਨੂੰ ਗ਼ਲਤ ਫੋਨ ਕਰ ਰਿਹਾ ਹੈ ਥਾਣਾ ਬਸਤੀ ਜੋਧੇਵਾਲ ਮੁਖੀ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਤੁਰੰਤ ਜਾਂਚ ਕਰਦੇ ਹੋਏ ਸਿਮ ਵੇਚਣ ਵਾਲੇ ਦੋਨੋ ਦੋਸ਼ੀ ਗਗਨ ਅਤੇ ਰਿੰਕੂ ਖਿਲਾਫ ਕੇਸ ਦਰਜ ਕਰ ਦਿਤਾ ਅਤੇ ਓਹਨਾ ਦੀ ਤਲਾਸ਼ ਸ਼ੁਰੂ ਕਰ ਦਿਤੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਏ ਸੀ ਪੀ ਅਨਿਲ ਕੋਹਲੀ ਅਤੇ ਥਾਣਾ ਬਸਤੀ ਜੋਧੇਵਾਲ ਮੁਖੀ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਦੋ ਵੀ ਕਿਸੇ ਦੁਕਾਨਦਾਰ ਕੋਲ ਸਿਮ ਖਰੀਦਣ ਜਾਉਣ ਤਾਂ ਸੁਚੇਤ ਰਹਿਣ ਕੀਤੇ ਕੋਈ ਦੁਕਾਨਦਾਰ ਉਸ ਦੇ ਆਈ ਡੀ ਪਰੂਫ ਤੇ ਕਿਸੇ ਦੂਜੇ ਵਿਅਕਤੀ ਨੂੰ ਸਿਮ ਨਾ ਇਸ਼ੂ ਕਰ ਦੇਵੇ।