Skip to content
Independent perspectives. Global stories.
BREAKING

2 ਜੀ ਮਾਮਲਾ : ਅਦਾਲਤ ਨੇ ਸ਼ਾਹਿਦ ਬਲਵਾ ਨੂੰ ਲਾਇਆ ਇਕ ਲੱਖ ਦਾ ਜੁਰਮਾਨਾ

Share this story

ਨਵੀਂ ਦਿੱਲੀ, 30 ਮਈ (ਪੀ.ਟੀ.)-ਅੱਜ ਇਕ ਵਿਸ਼ੇਸ਼ ਅਦਾਲਤ ਨੇ ਸਵੈਨ ਟੈਲੀਕਾਮ ਪ੍ਰੋਮੋਟਰ ਸ਼ਾਹਿਦ ਬਲਵਾ ਜਿਸ ਨੇ 2 ਜੀ ਸਪੈਕਟ੍ਰਮ ਘੁਟਾਲਾ ਮਾਮਲਾ ਮੁਕੱਦਮੇ ‘ਚ ਅਦਾਲਤ ‘ਚ ਉਸ ਵਲੋਂ ਪਹਿਲਾਂ ਦਿੱਤੇ ਜਵਾਬ ਵਾਪਸ ਲੈਣ ਦੀ ਮੰਗ ਕੀਤੀ ਸੀ ਨੂੰ ਅਦਾਲਤ ਸਾਹਮਣੇ ਨਵੇਂ ਸਿਰਿਓਂ ਬਿਆਨ ਦਰਜ ਕਰਵਾਉਣ ਸਬੰਧੀ ਅਪੀਲ ਸਵੀਕਾਰ ਕਰਦਿਆਂ ਉਸ ਨੂੰ ਇਕ ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਸੀ. ਬੀ. ਆਈ. ਦੇ ਵਿਸ਼ੇਸ਼ ਜੱਜ ਓ ਪੀ ਸੈਣੀ ਨੇ ਸੀ. ਬੀ. ਆਈ. ਦੀ ਬਲਵਾ ਜਿਹੜਾ 2 ਜੀ ਮਾਮਲੇ ‘ਚ ਦੋਸ਼ੀ ਹੈ ਦੀ ਜ਼ਮਾਨਤ ਰੱਦ ਕਰਨ ਵਾਲੀ ਦਲੀਲ ਸਵੀਕਾਰ ਨਹੀਂ ਕੀਤੀ। ਅਦਾਲਤ ਨੇ ਬਲਵਾ ਦੀ ਅਦਾਲਤ ਸਾਹਮਣੇ ਪਹਿਲਾਂ ਦਿੱਤੇ ਜਵਾਬ ਵਾਪਸ ਲੈਣ ਸਬੰਧੀ ਕੀਤੀ ਬੇਨਤੀ ‘ਤੇ ਉਪਰੋਕਤ ਹੁਕਮ ਦਿੱਤਾ। ਸੀ. ਬੀ. ਆਈ. ਨੇ ਅਦਾਲਤ ‘ਚ ਦਲੀਲ ਦਿੱਤੀ ਸੀ ਕਿ ਬਲਵਾ ਦੀ ਦਲੀਲ ‘ਚ ਕੁਝ ਨਹੀਂ ਹੈ

ਤੇ ਇਹ ਸਿਰਫ ਅਦਾਲਤ ‘ਤੇ ਭਾਰੂ ਹੋਣ ਦਾ ਭੈੜਾ ਮਨਸੂਬਾ ਹੈ। ਉਧਰ ਬਲਵਾ ਦੇ ਵਕੀਲ ਨੇ ਦਲੀਲ ਦਿੱਤੀ ਕਿ ਇਹ ਕੇਵਲ ਅਚੇਤ ਗਲਤੀ ਹੋਈ ਹੈ ਤੇ ਕੋਈ ਵੀ ਗੱਲ ਜਾਣਬੁੱਝ ਕੇ ਨਹੀਂ ਕੀਤੀ ਗਈ।

WRITTEN BY