ਜਲੰਧਰ, 22 ਨਵੰਬਰ (ਰਾਜੂ ਸੇਠ)- ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਜਿਲਾ ਪ੍ਰਸ਼ਾਸਨ ਨੇ ਯੋਗ ਵੋਟਰਾਂ ਦੇ ਪੁਰਾਣੇ ਵੋਟਰ ਫੋਟੋ ਸ਼ਨਾਖਤੀ ਕਾਰਡਾਂ ਨੂੰ ਨਵੇਂ ਵੋਟਰ ਫੋਟੋ ਸ਼ਨਾਖਤੀ ਕਾਰਡਾਂ ਵਿੱਚ ਤਬਦੀਲ ਕਰਨ ਦੀ ਪ੍ਰੀਕਿਰਆ ਸ਼ੁਰੂ ਕਰ ਦਿੱਤੀ ਹੈ। ਇੱਥੇ ਜ਼ਿਲਾ ਪ੍ਰਸ਼ਾਸਕੀ ਕੰਪਲੈਕਸ ਵਿੱਖੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ (ਈ.ਆਰ. ਓਜ਼) ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਵਿੱਚ 16,15,171 ਪੁਰਾਣੇ 16 ਨੰਬਰ ਵਾਲੇ ਸ਼ਨਾਖ਼ਤੀ ਕਾਰਡਾਂ ਦੀ ਬਜਾਏ ਨਵੇਂ ਸਮਾਰਟ ਕਾਰਡ ਜੋ ਕਿ 10 ਨੰਬਰ ਵਾਲਾ ਅਲਫ਼ਾ ਨੁਮੇਰੀਕ ਕੋਡ ਹੋਵੇਗਾ। ਉਹਨਾਂ ਕਿਹਾ ਕਿ ਵੋਟਰ ਨਵੇਂ ਫੋਟੋ ਸ਼ਨਾਖ਼ਤੀ ਕਾਰਡ ਲਈ ਸਿੱਧੇ ਈ.ਆਰ.ਓ ਨੈੱਟ ਜਾਂ ਆਪਣੇ ਏਰੀਏ ਨਾਲ ਸੰਬਧਿਤ ਬੂਥ ਲੈਵਲ ਅਫਸਰ(ਬੀ.ਐਲ.ਓ)ਰਾਹੀਂ ਅਪਲਾਈ ਕਰ ਸਕਦਾ ਹੈ.ਸ਼੍ਰੀ ਸ਼ਰਮਾ ਨੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਕੰਮ ਵਿੱਚ ਤੇਜੀ ਨਾਲ ਕਰਨਾ ਯਕੀਨੀ ਬਣਾਉਣ ਤਾਂ ਜੋ ਵੋਟਰਾਂ ਨੂੰ ਲਾਭ ਪਹੁੰਚ ਸਕੇ। ਇੱਕ ਹੋਰ ਮੁੱਦੇ ‘ਤੇ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੋਟਰ ਸੂਚੀ ਦੀ ਮੁਢੱਲੀ ਪ੍ਰਕਾਸ਼ਨਾ 16 ਦਸੰਬਰ ਨੂੰ ਹੋਵੇਗੀ ਅਤੇ ਦਾਵੇ ਤੇ ਇਤਰਾਜ਼ ਦੇ ਫਾਰਮ 16 ਦਸੰਬਰ ਤੋਂ 15 ਜਨਵਰੀ ਤੱਕ ਲਏ ਜਾਣਗੇ। ਉਹਨਾਂ ਕਿਹਾ ਕਿ ਦਾਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 27 ਜਨਵਰੀ ਤੱਕ ਕੀਤਾ ਜਾਵੇਗਾ ਅਤੇ ਅਨੁਪੂਰਣ 4 ਫਾਰਵਾ ਤੱਕ ਤਿਆਰ ਹੋਵੇਗਾ.ਸ਼੍ਰੀ ਸ਼ਰਮਾ ਨੇ ਕਿਹਾ ਕਿ ਵੋਟਰ ਸੂਚਿਆਂ ਦੀ ਅੰਤਿਮ ਪ੍ਰਕਾਸ਼ਨਾ 7 ਫਰਵਰੀ ਨੂੰ ਹੋਵੇਗੀ। ਡਿਪਟੀ ਕਮਿਸ਼ਨਰ ਨੇ ਅੱਗੇ ਈ.ਆਰ. ਓਜ਼ ਨੂੰ ਜ਼ਿਲੇ ਵਿੱਚ ਵੋਟਰ ਵੇਰੀਫਿਕੇਸ਼ਨ ਪ੍ਰੋਗਰਾਮ (ਈ.ਵੀ.ਪੀ) ਦੇ ਕੰਮ ਵਿੱਚ ਵੱਡੀ ਸਫਲਤਾ ਯਕੀਨੀ ਬਣਾਉਣ ਲਈ ਕਿਹਾ। ਉਹਨਾਂ ਸਾਰੇ ਵਿਧਾਨਸਭਾ ਹਲਕਿਆਂ ਨੋਡਲ ਅਫਸਰਾਂ ਨੂੰ ਇੱਕ ਸਤੰਬਰ ਨੂੰ ਈ.ਵੀ.ਪੀ.ਦੇ ਕੰਮ ਨੂੰ ਤੇਜ਼ ਕਰਨ ਲਈ ਕਿਹਾ। ਸ਼੍ਰੀ ਸ਼ਰਮਾ ਨੇ ਕਿਹਾ ਕਿ ਨਾਗਰਿਕ ਨੂੰ ਕਾਮਨ ਸਰਵਿਸ ਸੈਂਟਰਾਂ ਜਾਂ 1950 ‘ਤੇ ਕਾਲ ਕਰਕੇ ਨੈਸ਼ਨਲ ਵੋਟਰ ਸਰਵਿਸ ਪੋਰਟਲ (ਐਨ.ਵੀ.ਸੀ.ਪੀ) ਵੋਟਰ ਹੈਲਪਲਾਈਨ ਐਪ ਰਾਹੀਂ ਆਪਣਾ ਵੋਟਰ ਸੂਚੀ ਵਿੱਚ ਦਰਜ ਵੇਰਵੇ ਨੂੰ ਚੈਕ ਕਰਨ ਦੇ ਕੰਮ ਨੂੰ ਪੂਰਾ ਕਰਨ ਲਈ ਅੱਗੇ ਆਉਣ। ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਸ਼੍ਰੀ ਅਮਿਤ ਕੁਮਾਰ,ਸ਼੍ਰੀ ਰਾਹੁਲ ਸਿੰਧੂ, ਡਾ.ਸੰਜੀਵ ਸ਼ਰਮਾ,ਡਾ.ਜੈ ਇੰਦਰ ਸਿੰਘ,ਅਤੇ ਵਿਨੀਤ ਕੁਮਾਰ, ਸੰਯੁਕਤ ਕਮਿਸ਼ਨਰ ਨਗਰ ਨਿਗਮ ਸ਼੍ਰੀਮਤੀ ਅਨੁਪਮ ਕਲੇਰ, ਮੁੱਖ ਖੇਤੀਬਾੜੀ ਅਫਸਰ ਨਾਜਰ ਸਿੰਘ,ਜ਼ਿਲਾ ਵਿਕਾਸ ਅਤੇ ਪੰਚਾਇਤ ਅਫਸਰ ਸ਼੍ਰੀ ਇਕਬਾਲਪ੍ਰੀਤ ਸਿੰਘ ਅਤੇ ਹੋਰ ਵੀ ਮਜੂਦ ਸਨ।