April 22, 2026 10:10 am

ਨਾਕਾਬੰਦੀ ਦੌਰਾਨ 50 ਗ੍ਰਾਮ ਹੈਰੋਇਨ ਸਣੇ 1 ਕਾਬੂ

ਗੁਰਾਇਆ, 21 ਨਵੰਬਰ (ਕੁਲਦੀਪ)- ਥਾਣਾ ਮੁਖੀ ਗੁਰਾਇਆ ਇੰਸਪੈਕਟਰ ਕੇਵਲ ਸਿੰਘ ਨੇ ਪ੍ਰੈੱਸ ਨੋਟ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾ ਤੇ ਨਸ਼ਿਆਂ ਖਿਲਾਫ ਛੇੜੀ ਮੁਹਿੰਮ ਤਹਿਤ ਕੀਤੀ ਨਾਕੇਬੰਦੀ ਦੌਰਾਨ ਤਨਹਿਰਾ ਪੁਲੀ ਤੋ ਡੱਲੇਵਾਲ ਵੱਲ ਆ ਰਹੇ ਮੋਟਰ ਸਾਈਕਲ ਨੰਬਰ ਪੀ ਬੀ 07 ਏ ਕਿਆਉ 6796 ਤੇ ਸਵਾਰ ਵਿਅਕਤੀ ਪੁਲਿਸ ਪਾਰਟੀ ਨੂੰ ਦੇਖ ਕਿ ਪਿਛੇ ਮੁੜਣ ਲੱਗਾ ਡਿੱਗ ਪਿਆ ਅਤੇ ਉਸਨੇ ਪਾਰ ਦਰਸ਼ੀ ਲਿਫ਼ਾਫ਼ਾ ਸੁੱਟ ਦਿੱਤਾ ਨਾਕੇ ਬੰਦੀ ਤੇ ਤੈਨਾਤ ਏ ਐਸ ਆਈ ਸੁਰਜੀਤ ਸਿੰਘ ਅਤੇ ਏ ਐਸ ਆਈ ਜਗਤਾਰ ਸਿੰਘ ਨੇ ਪੁਲਿਸ ਕਰਮਚਾਰੀਆਂ ਦੀ ਮਦਦ ਨਾਲ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ, ਲਿਫਾਫੇ ਦੀ ਜਾਂਚ ਕੀਤੀ ਤਾਂ ਉਸ ਵਿੱਚੋ 50 ਗ੍ਰਾਮ ਹੈਰੋਇਨ ਬਰਾਮਦ ਹੋਈ ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਕਰਮਜੀਤ ਸਿੰਘ ਉਰਫ ਲਵਲੀ ਪੁੱਤਰ ਅਮਰ ਸਿੰਘ ਵਾਸੀ ਪਿੰਡ ਨਗਰ ਥਾਣਾ ਫਿਲੌਰ ਵਜੋਂ ਹੋਈ ਹੈ ਪੁਲਿਸ ਨੇ ਐਨ ਡੀ ਪੀ ਐਸ ਐਕਟ ਅਧੀਨ ਧਾਰਾ 21-61-85 ਤਹਿਤ ਮੁਕੱਦਮਾ ਦਰਜ਼ ਕਰ ਲਿਆ ਹੈ।

Send this to a friend