Skip to content
Independent perspectives. Global stories.
BREAKING

ਮੋਦੀ ਵੱਲੋਂ ਮੰਤਰੀਆਂ ਨੂੰ 100 ਦਿਨ ਦਾ ਏਜੰਡਾ ਤਿਆਰ ਕਰਨ ਦਾ ਆਦੇਸ਼

Share this story

ਪੇਸ਼ ਕੀਤਾ ਸਰਕਾਰ ਦਾ 10 ਸੂਤਰੀ ਏਜੰਡਾ

Page-1_09 ਨਵੀਂ ਦਿ¤ਲੀ, 29 ਮਈ (ਪੀ.ਟੀ.)-ਪ੍ਰਧਾਨ ਮੰਤਰੀ ਦੀ ਕੁਰਸੀ ਸੰਭਾਲਣ ਤੋਂ ਬਾਅਦ ਨਰਿੰਦਰ ਮੋਦੀ ਨੇ ਕੰਮਕਾਜ ਨੂੰ ਰਫ਼ਤਾਰ ਦੇਣ ਲਈ ਸਰਕਾਰ ਦਾ 10 ਸੂਤਰੀ ਏਜੰਡਾ ਤੈਅ ਕੀਤਾ ਤੇ ਮੰਤਰੀਆਂ ਨੂੰ 3 ਮੰਤਰ ਦਿ¤ਤੇ। ਇਸ ਦੇ ਨਾਲ ਹੀ ਸਾਰੇ ਮੰਤਰੀਆਂ ਨੂੰ ਕਿਹਾ ਕਿ ਉਹ ਆਪਣੇ ਮੰਤਰਾਲੇ ਦੇ ਲਈ 100 ਦਿਨ ਦਾ ਏਜੰਡਾ ਬਣਾਉਣ ਤੇ ਉਸ ’ਤੇ ਅਮਲ ਕਰਨ। ਮੋਦੀ ਕੈਬਨਿਟ ਦੀ ਦੂਸਰੀ ਬੈਠਕ ਤੋਂ ਬਾਅਦ ਸ਼ਹਿਰੀ ਵਿਕਾਸ ਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਵੈਂਕਈਆ ਨਾਇਡੂ ਨੇ ਪ¤ਤਰਕਾਰਾਂ ਨਾਲ ਗ¤ਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਾਰੇ ਮੰਤਰੀਆਂ ਦੇ ਸਾਹਮਣੇ 3 ਅਹਿਮ ਦਿਸ਼ਾ ਨਿਰਦੇਸ਼, ‘ਸੁਸ਼ਾਸਨ, ਨਿਪੁੰਨਤਾ ਤੇ ਨਿਸਤਾਰਾ ਪ੍ਰਣਾਲੀ ਅਮਲ’ ਰ¤ਖਦਿਆਂ ਇਸ ਦੇ ਹਿਸਾਬ ਨਾਲ ਕੰਮ ਕਰਨ ਲਈ ਕਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲੇ 100 ਦਿਨਾਂ ’ਚ ਹਰੇਕ ਮੰਤਰੀ ਆਪਣਾ ਏਜੰਡਾ ਤੈਅ ਕਰੇ। ਇਸ ਦੇ ਨਾਲ ਹੀ ਵਿਭਾਗ ’ਚ ਜਿਹੜੇ ਮੁ¤ਦੇ ਅਟਕੇ ਪਏ ਹਨ, ਪਹਿਲ ਦੇ ਆਧਾਰ ’ਤੇ ਇਨ੍ਹਾਂ ਦੇ ਨਿਪਟਾਰੇ ਦਾ ਯਤਨ ਕਰਨ।
10 ਸੂਤਰੀ ਏਜੰਡਾ –
1. ਦੇਸ਼ ’ਚ ਨੌਕਰਸ਼ਾਹੀ ਦਾ ਮਨੋਬਲ ਵਧਾਉਣਾ ਹੋਵੇਗਾ, ਜਿਸ ਨਾਲ ਅਧਿਕਾਰੀ ਨਤੀਜਿਆਂ ਦਾ ਸਾਹਮਣਾ ਕਰਨ ਤੋਂ ਨਾ ਡਰਨ। 2. ਸਿ¤ਖਿਆ, ਸਿਹਤ ਅਤੇ ਬਿਜਲੀ ’ਤੇ ਖਾਸ ਜ਼ੋਰ ਦਿ¤ਤਾ ਜਾਵੇਗਾ। 3. ਸਰਕਾਰ ਦੇ ਕੰਮਕਾਜ ’ਚ ਨਵੇਂ ਵਿਚਾਰਾਂ ਦਾ ਸਵਾਗਤ ਕੀਤਾ ਜਾਵੇਗਾ। 4. ਸਰਕਾਰ ’ਚ ਪਾਰਦਰਸ਼ਿਤਾ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਈ-ਆਕਸ਼ਨ ਨੂੰ ਵਧਾਵਾ ਦਿ¤ਤਾ ਜਾਵੇਗਾ। 5. ਮੰਤਰਾਲਿਆਂ ਵਿਚਾਲੇ ਆਪਸੀ ਤਾਲਮੇਲ ਦਾ ਇੰਤਜ਼ਾਮ ਹੋਵੇਗਾ। 6. ਲੋਕਾਂ ਦੀਆਂ ਉਮੀਦਾਂ ਪੂਰੀਆਂ ਕਰਨ ਵ¤ਲ ਧਿਆਨ ਦਿ¤ਤਾ ਜਾਵੇਗਾ। 7. ਅਰਥ ਵਿਵਸਥਾ ਨਾਲ ਜੁੜੀਆਂ ਚੁਣੌਤੀਆਂ ਨਾਲ ਨਿਪਟਿਆ ਜਾਵੇਗਾ। 8. ਬੁਨਿਆਦੀ ਢਾਂਚੇ ਨੂੰ ਸੁਧਾਰਨਾ ਅਤੇ ਨਿਵੇਸ਼ ਨੂੰ ਵਧਾਉਣਾ। 9. ਨੀਤੀਆਂ ’ਤੇ ਤੈਅ ਸਮੇਂ ਹ¤ਦ ਤ¤ਕ ਅਮਲ ਕੀਤਾ ਜਾਵੇਗਾ। 10. ਸਰਕਾਰੀ ਨੀਤੀਆਂ ’ਚ ਸਥਿਰਤਾ ਹੋਣੀ ਚਾਹੀਦੀ ਹੈ।

WRITTEN BY