Skip to content
Independent perspectives. Global stories.
BREAKING

ਕਾਂਗਰਸ ਦੇ ਨੇਤਾ ਨੇ ਰਾਹੁਲ ਗਾਂਧੀ ਨੂੰ ਕਿਹਾ ‘ਜ਼ੋਕਰ’

Share this story

Page-1_15 ਕੋਚੀ, 29 ਮਈ (ਪੀ.ਟੀ.)-ਲੋਕਸਭਾ ਚੋਣਾਂ ’ਚ ਹਾਰ ਤੋਂ ਬਾਅਦ ਹੁਣ ਰਾਹੁਲ ਗਾਂਧੀ ’ਤੇ ਕਾਂਗਰਸ ਨੇਤਾ ਤੇ ਸਾਬਕਾ ਮੰਤਰੀ ਟੀ. ਐ¤ਚ ਮੁਸਤਫਾ ਨੇ ਨਿਸ਼ਾਨਾ ਸਾਧਿਆ ਹੈ ਤੇ ਕਿਹਾ ਹੈ ਕਿ ਪਾਰਟੀ ਉਪ ਪ੍ਰਧਾਨ ਅਹੁ¤ਦੇ ਤੋਂ ਹ¤ਟ ਜਾਓ ਰਾਹੁਲ ਤੇ ਜੇਕਰ ਉਹ ਨਹੀਂ ਹਟਦੇ ਹਨ ਤਾਂ ਉਨ੍ਹਾਂ ਨੂੰ ਹਟਾ ਦਿ¤ਤਾ ਜਾਣਾ ਚਾਹੀਦਾ ਹੈ। ਸਾਬਕਾ ਮੰਤਰੀ ਤੇ ਸੀਨੀਅਰ ਨੇਤਾ ਟੀ. ਐਚ ਮੁਸਤਫਾ ਨੇ ਨਾਲ ਹੀ ਕਿਹਾ ਕਿ ਰਾਹੁਲ ਦੀ ਭੈਣ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਪਾਰਟੀ ਦਾ ਨਵਾਂ ਪ੍ਰਧਾਨ ਬਣਾਇਆ ਜਾਣਾ ਚਾਹੀਦਾ ਹੈ। ਕੋਚੀ ’ਚ ਪ¤ਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਰਾਹੁਲ ਨੂੰ ਆਪਣੇ ਅਹੁ¤ਦੇ ਤੋਂ ਅਸਤੀਫਾ ਦੇ ਦੇਣੇ ਚਾਹੀਦਾ ਹੈ ਤੇ ਜੇਕਰ ਉਹ ਅਜਿਹਾ ਨਹੀਂ ਕਰਦੇ ਹਨ ਤਾਂ ਉਨ੍ਹਾਂ ਨੂੰ ਅਹੁ¤ਦੇ ਤੋਂ ਬਰਖਾਸਤ ਕਰ ਦੇਣਾ

ਚਾਹੀਦਾ ਹੈ। ਮੁਸਤਫਾ ਨੇ ਕਿਹਾ ਕਿ ਚੋਣਾਂ ਦੇ ਦੌਰਾਨ ਰਾਹੁਲ ਨੇ ਜੋਕਰ ਦੀ ਤਰ੍ਹਾਂ ਹਰਕਤਾਂ ਕੀਤੀਆਂ ਤੇ ਇਸਲਈ ਪਾਰਟੀ ਨੂੰ ਇੰਨੀ ਸ਼ਰਮਨਾਕ ਹਾਰ ਸਹਿਣੀ ਪਈ। ਪ੍ਰਧਾਨ ਮੰਤਰੀ ਅਹੁ¤ਦਾ ਕੋਈ ਬ¤ਚਿਆਂ ਦੀ ਖੇਡ ਨਹੀਂ ਹੈ ਤੇ ਜਨਤਾ ਨੂੰ ਇਹ ਗ¤ਲ ਪਤਾ ਹੈ, ਇਸਲਈ ਪਾਰਟੀ ਨੂੰ ਇੰਨੀ ਵ¤ਡੀ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਕੰਮ ਕਰਨ ਦਾ ਤਰੀਕਾ ਬੇਵਕੂਫ਼ੀ ਭਰਿਆ ਹੈ। ਉਹ ਕੰਪਿਊਟਰ ਤੇ ਇੰਟਰਨੈਟ ਦੀ ਮਦਦ ਨਾਲ ਕੰਮ ਕਰਦੇ ਹਨ। ਉਨ੍ਹਾਂ ਦੇ ਜੋ ਸਲਾਹਕਾਰ ਹਨ, ਉਹ ਉਨ੍ਹਾਂ ਦੀ ਹਰ ਹਾਂ ’ਚ ਹਾਂ ਮਿਲਾਉਂਦੇ ਹਨ ਤੇ ਇਸ ਕਾਰਨ ਪਾਰਟੀ ਨੂੰ ਸ਼ਰਮਨਾਕ ਹਾਰ ਸਹਿਣੀ ਪਈ। ਗੌਰਤਲਬ ਹੈ ਕਿ 16ਵੀਂ ਲੋਕਸਭਾ ਚੋਣ ’ਚ ਕਾਂਗਰਸ ਨੂੰ 543 ਸੀਟਾਂ ‘ਚੋਂ ਸਿਰਫ 44 ਸੀਟਾਂ ਹਾਸਲ ਹੋਈਆਂ ਹਨ ਜੋ ਪਾਰਟੀ ਦਾ ਹੁਣ ਤ¤ਕ ਦਾ ਸਭਤੋਂ ਖ਼ਰਾਬ ਪ੍ਰਦਰਸ਼ਨ ਹੈ।

WRITTEN BY