ਮਾਨਸਾ, 28 ਮਈ (ਪੀ. ਟੀ.)- ਜੂਨ ਮਹੀਨੇ ’ਚ ਜਾਰੀ ਹੋਣ ਵਾਲੀ ਮੇਰੀ ‘ਸੁਪਨੇ’ ਐਲਬਮ ਸੰਗੀਤਕ ਖੇਤਰ ’ਚ ਨਿਵੇਕਲੀ ਛਾਪ ਛੱਡੇਗੀ। ਇਹ ਦਾਅਵਾ ਨੌਜਵਾਨ ਗਾਇਕਾ ਮਾਹੀ ਮਾਨ ਨੇ ਗੱਲਬਾਤ ਕਰਦਿਆਂ ਕੀਤਾ। ਜ਼ਿਲ੍ਹਾ ਬਠਿੰਡਾ ਦੇ ਪਿੰਡ ਮਾਨਸਾ ਖੁਰਦ ਦੀ ਜੰਮਪਲ ਬੀ. ਐਡ. ਪਾਸ ਇਸ ਗਾਇਕਾ ਦਾ ਦਾਅਵਾ ਹੈ ਕਿ ਐਲਬਮ ਦੇ ਸਾਰੇ ਗੀਤ ਪਰਿਵਾਰਕ ਹਨ। ਗੀਤਕਾਰ ਪ੍ਰਗਟ ਸਿੰਘ ਦੀ ਪੇਸ਼ਕਾਰੀ ਹੇਠ ਇਸ ਐਲਬਮ ’ਚ ਉਨ੍ਹਾਂ ਤੋਂ ਇਲਾਵਾ ਸ਼ਮਸ਼ੇਰ ਸੰਧੂ, ਗੁਰਵਿੰਦਰ ਬਰਾੜ ਦੇ ਗੀਤ ਵੀ ਸ਼ਾਮਲ ਕੀਤੇ ਹਨ ਜਦਕਿ ਸੰਗੀਤ ਜੁਆਏ ਅਤੁਲ ਦਾ ਹੈ। ਮਾਹੀ ਦੇ ਦੋ ਵੀਡੀਓ ‘ਮੰਮੀ ਕਰਦੀ ਆਂ ਵੇਟ’ ਅਤੇ ‘ਚੱਲਦੀਆਂ ਪੌੜੀਆਂ ਬਿਜਲੀ ’ਤੇ’ ਦੇ ਸੰਗੀਤਕ ਵੀਡੀਓ ਵੱਖ ਵੱਖ ਚੈਨਲਾਂ ਦਾ ਸ਼ਿੰਗਾਰ ਬਣ ਰਹੇ ਹਨ।
ਉਨ੍ਹਾਂ ਦੱਸਿਆ ਕਿ ਬਾਕੀ ਰਹਿੰਦੇ 6 ਗੀਤਾਂ ਦੇ ਵੀਡੀਓ ਜਲਦੀ ਫਿਲਮਾਏ ਜਾਣਗੇ। ਗਾਇਕਾ ਨੇ ਉਸਤਾਦ ਰਵੀ ਸ਼ਰਮਾ ਦਾ ਧੰਨਵਾਦ ਕੀਤਾ ਹੈ।



