ਨਵੀਂ ਦਿੱਲੀ, 27 ਮਈ (ਪੀ.ਟੀ.)-ਤਿਹਾੜ ਜੇਲ੍ਹ ’ਚ ਬੰਦ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਜ ਦਿੱਲੀ ਹਾਈਕੋਰਟ ਨੇ ਸਲਾਹ ਦਿੰਦੇ ਹੋਏ ਕਿਹਾ ਕਿ ਕੇਜਰੀਵਾਲ ਪਹਿਲਾਂ ਜ਼ਮਾਨਤ ਲਈ ਬਾਂਡ ਭਰਨ। ਬਾਂਡ ਭਰਨ ਤੋਂ ਦੇ ਬਾਅਦ ਕੇਜਰੀਵਾਲ ਕਾਨੂੰਨੀ ਕਾਰਵਾਈ ਨੂੰ ਚੁਣੌਤੀ ਦੇਣ। ਹਾਈਕੋਰਟ ਨੇ ਕਿਹਾ ਕਿ ਉਹ ਕੇਜਰੀਵਾਲ ਦੀ ਦਲੀਲ ਉਦੋਂ ਸੁਣ ਸਕਦਾ ਹੈ ਜਦੋਂ ਕੇਜਰੀਵਾਲ ਪਹਿਲਾਂ ਮੈਜਿਸਟਰੇਟ ਗੋਮਤੀ ਮਨੋਚਾ ਦੇ ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਜ਼ਮਾਨਤ ਲਈ ਨਿੱਜੀ ਮੁਚੱਲਕਾ ਭਰਨ। ਆਮ ਆਦਮੀ ਪਾਰਟੀ ਦੇ ਨੇਤਾ ਪ੍ਰਸ਼ਾਂਤ ਭੂਸ਼ਣ ਅੱਜ ਹਾਈਕੋਰਟ ਦੇ ਨਜ਼ਰੀਏ ਨੂੰ ਦੱਸਣ ਲਈ ਕੇਜਰੀਵਾਲ ਨੂੰ ਮਿਲਣ ਜਾਣਗੇ।



