ਵਸ੍ਰੀਨਗਰ, 27 ਮਈ (ਪੀ.ਟੀ.)-ਕਸ਼ਮੀਰ ‘ਚ ਮੰਗਲਵਾਰ ਸਵੇਰੇ ਭਾਰਤੀ ਹਵਾਈ ਫੌਜ ਦਾ ਇੱਕ ਮਿਗ -21 ਲੜਾਕੂ ਜਹਾਜ਼ ਦੁਰਘਟਨਾਗ੍ਰਸਤ ਹੋ ਗਿਆ, ਦੁਰਘਟਨਾ ’ਚ ਪਾਇਲਟ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਮਿਗ -21 ਲੜਾਕੂ ਜਹਾਜ਼ ਮੰਗਲਵਾਰ ਸਵੇਰੇ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਮਰਹਮਾ (ਬਿਜਬੇਹਾਰਾ) ਪਿੰਡ ’ਚ ਦੁਰਘਟਨਾਗ੍ਰਸਤ ਹੋਇਆ। ਇਹ ਜਗ੍ਹਾ ਸ੍ਰੀਨਗਰ ਤੋਂ 45 ਕਿਲੋਮੀਟਰ ਦੂਰ ਹੈ। ਪੁਲਿਸ ਨੇ ਦੱਸਿਆ ਕਿ ਹਾਦਸੇ ’ਚ ਜਹਾਜ਼ ਦੇ ਪਾਇਲਟ ਦੀ ਮੌਤ ਹੋ ਗਈ। ਫੌਜ, ਭਾਰਤੀ ਹਵਾਈ ਫੌਜ ਤੇ ਰਾਜ ਪੁਲਿਸ ਦੀ ਟੀਮ ਘਟਨਾ ਸਥਲ ’ਤੇ ਪਹੁੰਚ ਗਈ ਹੈ।



