Skip to content
Independent perspectives. Global stories.
BREAKING

ਆਪਣੀ ਮਾਤਾ ਦੀ ਜ਼ਮੀਨ ਨੂੰ ਧੋਖੇ ਨਾਲ ਵੇਚਣ ‘ਤੇ ਪੁੱਤ ਖਿਲਾਫ ਮਾਮਲਾ ਦਰਜ

Share this story

ਮੋਗਾ, 19 ਜੁਲਾਈ (ਨਰੇਸ਼ ਬੌਬੀ, ਅਮਰੀਕ ਮੁਦਕਾ)-ਆਪਣੇ ਭੈਣ ਭਰਾਵਾ ਦੇ ਹਿੱਸੇ ਦੀ ਜਮੀਨ ਨੂੰ ਧੋਖਾਧੜੀ ਕਰਕੇ ਅੱਗੇ ਵੇਚ ਦੇਣ ਵਾਲੇ ਵਿਅਕਤੀ ਖਿਲਾਫ ਪੁਲਸ ਨੇ ਮਾਮਲਾ ਦਰਜ ਕਰ ਲਿਆ । ਜਾਣਕਾਰੀ ਅਨੁਸਾਰ ਥਾਣਾ ਸਦਰ ਪੁਲਸ ਦੇ ਏ ਐਸ ਆਈ ਮੰਗਲ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਪਿੰਡ ਘੱਲਕਲਾਂ ਹਾਲ ਇਡੋਨੇਸ਼ੀਆ ਵੱਲੋ ਜਿਲ੍ਹਾ ਪੁਲਸ ਮੁੱਖੀ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਕਿਹਾ ਕਿ ਉਹ 12 ਭੈਣ ਭਰਾ ਹਨ ਤੇ ਇਸ ਵਕਤ ਉਹ ਸਾਰੇ ਇਡੋਨੇਸ਼ੀਆ ਵਿਚ ਰਹਿੰਦੇ ਹਨ ਅਤੇ ਉਹਨਾਂ ਦੀ ਢਾਈ ਕਿਲੇ ਜਮੀਨ ਪਿੰਡ ਘੱਲਕਲਾ ਵਿਚ ਪਈ ਸੀ। ਉਸ ਨੇ ਕਿਹਾਂ ਕਿ ਇਸ ਜਮੀਨ ਦਾ ਮੁੱਖਤਿਆਰਨਾਮਾ ਉਸ ਦੀ ਮਾਤਾ ਨੇ ਉਸ ਦੇ ਭਰਾ ਜਸਵੰਤ ਸਿੰਘ ਨੂੰ ਦਿੱਤਾ ਸੀ। 5-6 ਸਾਲ ਪਹਿਲਾ ਉਸ ਦੀ ਮਾਤਾ ਦੀ ਮੌਤ ਹੋ ਗਈ । ਮਾਤਾ ਦੀ ਮੌਤ ਤੋ ਬਾਅਦ ਮੁੱਖਤਿਆਰਨਾਮਾ ਕੈਸਲ ਹੋ ਗਿਆ ਲੇਕਿਨ ਉਸ ਦੇ ਭਰਾ ਜਸਵੰਤ ਸਿੰਘ ਨੇ ਧੋਖਾਧੜੀ ਕਰਕੇ ਉਹਨਾਂ ਦੇ ਭੈਣ ਭਰਾਵਾ ਦੇ ਹਿੱਸੇ ਦੀ ਜਮੀਨ ਨੂੰ 26 ਅਪਰੈਲ 2012 ਨੂੰ ਕਿਸੇ ਵਿਅਕਤੀ ਨੂੰ ਅੱਗੇ ਵੇਚ ਦਿੱਤੀ ਤੇ ਜਸਵੰਤ ਸਿੰਘ ਨੇ ਉਹਨਾਂ ਦਾ ਬਨਦਾ ਹਿੱਸਾ ਹੜਪ ਲਿਆ। ਐਸ ਐਸ ਪੀ ਮਾਮਲੇ ਨੂੰ ਗੰਭੀਰਤਾ ਨਾਲ ਲੈਦਿਆ ਇਸ ਮਾਮਲੇ ਦੀ ਜਾਂਚ ਕਰਨ ਦਾ ਹੁਕਮ ਥਾਣਾ ਸਦਰ ਪੁਲਸ ਨੂੰ ਦਿੱਤਾ ਪੁਲਸ ਵੱਲੋ ਕੀਤੀ ਜਾਚ ਪੜਤਾਲ ਤੋ ਬਾਅਦ ਸ਼ਿਕਾਇਤ ਕਰਤਾ ਸੁਖਵਿੰਦਰ ਸਿੰਘ ਦੇ ਦੋਸ਼ ਸਹੀ ਪਾਏ ਜਾਣ ਤੇ ਪੁਲਸ ਨੇ ਜਸਵੰਤ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ।

WRITTEN BY