Skip to content
Independent perspectives. Global stories.
BREAKING

ਵਿਦਿਆਰਥੀ ਦੀ ਮਾਰਕੁੱਟ ਕਰਕੇ ਉਸ ਦਾ ਮੋਬਾਇਲ ਅਤੇ ਨਗਦੀ ਖੋਹੀ

Share this story

ਮੋਗਾ, 19 ਜੁਲਾਈ (ਨਰੇਸ਼ ਬੌਬੀ, ਅਮਰੀਕ ਮੁਦਕਾ)-ਸਕੂਲ ਪੜਨ ਜਾ ਰਹੇ ਵਿਦਿਆਰਥੀ ਨੂੰ ਰਸਤੇ ਵਿਚ ਘੇਰਕੇ ਉਸ ਦੀ ਮਾਰਕੁੱਟ ਕਰਨ ਤੋ ਬਾਅਦ ਨਗਦੀ ਅਤੇ ਉਸ ਦਾ ਮੁਬਾਇਲ ਖੋਹਕੇ ਫਰਾਰ ਹੋਣ ਵਾਲੇ ਪੰਜ ਵਿਅਕਤੀਆ ਖਿਲਾਫ ਪੁਲਸ ਨੇ ਮਾਮਲਾ ਦਰਜ ਕਰ ਲਿਆ। ਜਾਣਕਾਰੀ ਅਨੁਸਾਰ ਥਾਣਾ ਅਜੀਤਵਾਲ ਦੇ ਹੌਲਦਾਰ ਸਾਹਿਬ ਸਿੰਘ ਨੇ ਦੱਸਿਆ ਕਿ ਹਰਪ੍ਰੀਤਮ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਕੋਕਰੀ ਕਲਾ ਵੱਲੋ ਪੁਲਸ ਨੂੰ ਦਿੱਤੇ ਬਿਆਨਾ ਵਿਚ ਕਿਹਾ ਕਿ ਉਹ ਗਿਆਰਵੀ ਕਲਾਸ ਵਿਚ ਪੜਦਾ ਹੈ ਅਤੇ ਪਿੰਡ ਦੇ ਗੁਰਪ੍ਰੀਤ ਸਿੰਘ ਪੁੱਤਰ ਮੁਹਿੰਦਰ ਸਿੰਘ,ਸੁਖਦੀਪ ਸਿੰਘ ਪੁੱਤਰ ਬਲਵੀਰ ਸਿੰਘ ,ਕਰਤਾਰ ਸਿੰਘ ਪੁੱਤਰ ਰਣਜੀਤ ਸਿੰਘ,ਗੁਰਿੰਦਰ ਸਿੰਘ ਪੁੱਤਰ ਕਾਕਾ ਸਿੰਘ ਅਤੇ ਰਵੀ ਵਾਸੀ ਕੋਕਰੀ ਕਲਾਂ ਨਾਲ ਪੁਰਾਣੀ ਰਜਿੰਸ਼ ਚੱਲ ਰਹੀ ਸੀ ਇਸੇ ਰਜਿੰਸ਼ ਦੇ ਚਲਦੇ ਜਦ ਉਹ 17 ਜੁਲਾਈ ਦੀ ਸਵੇਰੇ ਆਪਣੇ ਸਕੂਲ ਪੜਨ ਲਈ ਜਾ ਰਿਹਾ ਸੀ ਤਾ ਰਾਸਤੇ ਵਿਚ ਉਕਤ
ਪੰਜਾ ਵਿਅਕਤੀਆ ਨੇ ਉਸ ਨੂੰ ਰਾਸਤੇ ਵਿਚ ਘੇਰਕੇ ਉਸ ਦੀ ਬੁਰੀ ਤਰਾ ਮਾਰਕੁੱਟ ਕੀਤੀ ਤੇ ਉਸ ਨੂੰ ਜਖਮੀ ਕਰਨ ਤੋ ਬਾਅਦ ਉਸ ਕੋਲੋ ਸੈਮਸੰਗ ਕੰਪਨੀ ਦਾ ਮੁਬਾਇਲ, 2500 ਸੌ ਰੁਪÂੈ ਅਤੇ ਉਸ ਦਾ ਸਕੂਲੀ ਬੈਗ ਚੁੱਕੇ ਕੇ ਫਰਾਰ ਹੋ ਗਏ।

WRITTEN BY