ਨਵੀਂ ਦਿੱਲੀ, 27 ਮਈ (ਪੀ.ਟੀ.)-ਮੋਦੀ ਮੰਤਰੀ ਮੰਡਲ ਦੇ ਸਵਰੂਪ ਨੂੰ ਲੈ ਕੇ ਸਾਥੀਆਂ ਵਲੋਂ ਸਵਾਲ ਉੱਠਣ ਲੱਗੇ ਹਨ। ਕੈਬਨਿਟ ’ਚ ਸਿਰਫ ਇੱਕ ਸੰਸਦ ਨੂੰ ਜਗ੍ਹਾ ਮਿਲਣ ਤੋਂ ਅਸੰਤੁਸ਼ਟ ਸ਼ਿਵਸੈਨਾ ਨੇ ਮੰਤਰੀ ਮੰਡਲ ਵਿਸਥਾਰ ’ਚ ਹੋਰ ਜਗ੍ਹਾ ਪਾਉਣ ਦੀ ਇੱਛਾ ਪ੍ਰਗਟਾਈ ਹੈ। ਉਥੇ ਹੀ, ਮੰਤਰੀ ਨਾ ਬਣਾਏ ਜਾਣ ਤੋਂ ਨਰਾਜ਼ ਆਰਪੀਆਈ ਸੰਸਦ ਰਾਮਦਾਸ ਅਠਾਵਲੇ ਸਮਾਰੋਹ ’ਚ ਸ਼ਾਮਿਲ ਹੀ ਨਹੀਂ ਹੋਏ। ਕਈ ਹਨ ਜੋ ਨਰਿੰਦਰ ਮੋਦੀ ਦੇ ਕਾਰਵਾਂ ਦਾ ਹਿੱਸਾ ਨਹੀਂ ਬਣ ਸਕੇ। ਉਹ ਮਹਿਮਾਨ ਤਾਂ ਬਣਾਏ ਗਏ, ਲੇਕਿਨ ਮੰਚ ‘ਤੇ ਜਗ੍ਹਾ ਨਹੀਂ ਦਿੱਤੀ ਗਈ। ਭਾਜਪਾ ਦੇ ਕਈ ਸਾਥੀ ਮੂੰਹ ਫੁਲਾਈ ਬੈਠੇ ਹਨ। ਮਹਾਰਾਸ਼ਟਰ ’ਚ 18 ਸੀਟਾਂ ਜਿੱਤਣ ਵਾਲੀ ਸ਼ਿਵਸੈਨਾ ਨੂੰ ਮੋਦੀ ਕੈਬਨਿਟ ’ਚ ਸਿਰਫ ਇੱਕ ਸੀਟ ਮਿਲੀ ਹੈ। ਮਹਾਰਾਸ਼ਟਰ ਦੇ ਰਾਇਗੜ ਤੋਂ ਸੰਸਦ
ਅਨੰਤ ਗੀਤੇ ਨੂੰ ਮੋਦੀ ਨੇ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਹੈ। ਸ਼ਿਵਸੈਨਾ ਨੂੰ ਉਂਮੀਦ ਹੈ ਕਿ ਕੈਬਨਿਟ ਵਿਸਥਾਰ ’ਚ ਉਸਦਾ ਖਿਆਲ ਰੱਖਿਆ ਜਾਵੇਗਾ। ਬਹਰਹਾਲ, ਭਾਜਪਾ ਕੋਈ ਸਮੱਸਿਆ ਨਹੀਂ ਵੇਖ ਰਹੀ ਹੈ। ਸ਼ਿਵਸੈਨਾ ਨੇਤਾ ਅਨੰਤ ਗੀਤੇ ਨੇ ਕਿਹਾ ਕਿ ਸ਼ਿਵਸੈਨਾ ਵੱਲੋਂ ਮੈਂ ਇਕੱਲਾ ਮੰਤਰੀ ਹਾਂ, ਲੇਕਿਨ ਬਾਕੀ ਲੋਕਾਂ ਨੂੰ ਬਾਅਦ ’ਚ ਸ਼ਾਮਿਲ ਕੀਤਾ ਜਾਵੇਗਾ। ਪੰਜਾਬ ਤੋਂ 4 ਸੀਟਾਂ ਜਿੱਤਣ ਵਾਲੇ ਸ਼੍ਰੋਮਣੀ ਅਕਾਲੀ ਦਲ ਵਲੋਂ ਸਿਰਫ ਹਰਸਿਮਰਤ ਕੌਰ ਬਾਦਲ ਨੂੰ ਹੀ ਮੋਦੀ ਕੈਬਨਿਟ ’ਚ ਜਗ੍ਹਾ ਮਿਲੀ ਹੈ। ਸਾਫ਼ ਹੈ, ਜਿਨ੍ਹਾਂ ਨੂੰ ਜਗ੍ਹਾ ਮਿਲੀ ਹੈ ਉਹ ਖੁਸ਼ ਹਨ, ਬਾਕੀਆਂ ਨੂੰ ਮੋਦੀ ਮੰਤਰੀ ਮੰਡਲ ਦੇ ਵਿਸਥਾਰ ਦਾ ਇੰਤਜਾਰ ਹੈ।



