Skip to content
Independent perspectives. Global stories.
BREAKING

ਅਰੁਣ ਜੇਤਲੀ ਕੁੱਝ ਦਿਨ ਹੀ ਸੰਭਾਲਣਗੇ ਰੱਖਿਆ ਮੰਤਰਾਲਾ

Share this story

DDD ਨਵੀਂ ਦਿੱਲੀ, 27 ਮਈ (ਪੀ.ਟੀ.)-ਭਾਜਪਾ ਦੇ ਸੀਨੀਅਰ ਨੇਤਾ ਅਰੁਣ ਜੇਤਲੀ ਨੇ ਵਿੱਤ ਮੰਤਰੀ ਦੇ ਤੌਰ ’ਤੇ ਮੰਗਲਵਾਰ ਨੂੰ ਕਾਰਜਭਾਰ ਸੰਭਾਲ ਲਿਆ ਹੈ। ਕਾਰਜਭਾਰ ਸੰਭਾਲਣ ਤੋਂ ਬਾਅਦ ਜੇਤਲੀ ਨੇ ਕਿਹਾ ਕਿ ਮੁਦਰਾ ਸਫੀਤੀ ਅਤੇ ਵਿਆਜ ਦਰਾਂ ’ਤੇ ਸੰਤੁਲਨ ਲਈ ਕਾਰਵਾਈ ਜ਼ਰੂਰੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਚੁਣੌਤੀ ਪੂਰਨ ਸਮਾਂ ਹੈ। ਅਰੁਣ ਜੇਤਲੀ ਨੇ ਕਿਹਾ ਕਿ ਕਾਫੀ ਮੁਸ਼ਕਲ ਸਮੇਂ ’ਚ ਉਹ ਵਿੱਤ ਮੰਤਰੀ ਦਾ ਅਹੁਦਾ ਸੰਭਾਲਣ ਜਾ ਰਹੇ ਹਨ, ਜੋ ਕਾਫੀ ਚੁਣੌਤੀ ਪੂਰਨ ਹੈ ਅਤੇ ਸਭ ਤੋਂ ਪਹਿਲਾਂ ਮਹਿੰਗਾਈ ਨੂੰ ਕਾਬੂ ’ਚ ਲਿਆਉਣਾ ਉਨ੍ਹਾਂ ਦੀ ਪਹਿਲ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਵਿੱਤੀ ਘਾਟੇ ਨੂੰ ਘੱਟ ਕਰਨ ’ਤੇ ਵੀ ਮੁੱਖ ਰੂਪ ਨਾਲ ਜ਼ੋਰ ਦਿੱਤਾ ਜਾਵੇਗਾ। ਅਰੁਣ ਜੇਤਲੀ ਨੂੰ ਵਿੱਤ ਮੰਤਰਾਲੇ ਤੋਂ ਇਲਾਵਾ ਰੱਖਿਆ ਮੰਤਰਾਲੇ ਦਾ

ਵੀ ਵਾਧੂ ਭਾਰ ਸੌਂਪਿਆ ਗਿਆ ਹੈ। ਇਕੱਠੇ ਦੋ ਕਾਰਜਭਾਰ ਸੌਂਪੇ ਜਾਣ ਦੇ ਸਵਾਲ ’ਤੇ ਜੇਤਲੀ ਨੇ ਕਿਹਾ ਕਿ ਕੁਝ ਦਿਨਾਂ ਤੱਕ ਹੀ ਉਨ੍ਹਾਂ ਨੂੰ ਰੱਖਿਆ ਮੰਤਰਾਲੇ ਦਾ ਵਧੇਰੇ ਭਾਰ ਸੌਂਪਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੰਤਰੀ ਮੰਡਲ ਦਾ ਵਿਸਥਾਰ ਨਹੀਂ ਹੁੰਦਾ, ਉਸ ਸਮੇਂ ਤੱਕ ਇਹ ਮੰਤਰਾਲਾ ਉਨ੍ਹਾਂ ਦੇ ਕੋਲ ਹੀ ਰਹੇਗਾ। ਅਰੁਣ ਜੇਤਲੀ ਨੇ ਕਿਹਾ ਕਿ ਸਰਕਾਰ ਦੀ ਪੂਰੀ ਨੀਤੀ ਕੁਝ ਦਿਨਾਂ ’ਚ ਸਾਫ ਹੋ ਜਾਵੇਗੀ। ਮਹਿੰਗਾਈ ਘਟਾਉਣ ਅਤੇ ਵਿਕਾਸ ਨੂੰ ਅੱਗੇ ਵਧਾਉਣ ਵਿਚਕਾਰ ਪਹਿਲ ਦੇ ਸਵਾਲ ‘ਤੇ ਜੇਤਲੀ ਨੇ ਕਿਹਾ ਕਿ ਦੋਹਾਂ ਵਿਚਕਾਰ ਇਕ ‘ਬੈਲੈਂਸਿੰਗ ਐਕਟ’ ਦੀ ਲੋੜ ਹੈ।

WRITTEN BY