Skip to content
Independent perspectives. Global stories.
BREAKING

ਨੌਜਵਾਨ ਕਿਸਾਨ ਤੋਂ ਦਿਨ-ਦਿਹਾੜੇ ਫਸਲ ਦੇ 50 ਹਜ਼ਾਰ ਖੋਹ ਕੇ 2 ਫਰਾਰ

Share this story

ਸੁਨਾਮ, 3 ਨਬੰਵਰ (ਸੁਖਦੇਵ ਸਿੰਘ ਦੇਬੀ)- ਇਲਾਕੇ ‘ਚ ਲੁੱਟ ਖੋਹ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ ਅਤੇ ਲੁੱਟ ਖੋਹ ਕਰਨ ਵਾਲੇ ਵਿਅਕਤੀਆਂ ਦੇ ਹੌਸ਼ਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਦਿਨ-ਦਿਹਾੜੇ ਸ਼ਰੇਆਮ ਹੀ ਲੁੱਟਾਂ ਕਰਨ ਲੱਗੇ ਹਨ, ਜਿਸ ਕਾਰਨ ਇਲਾਕੇ ਭਰ ਦੇ ਪਿੰਡਾਂ ‘ਚ ਦਹਿਸ਼ਤ ਦਾ ਮਾਹੌਲ ਹੈ । ਪਿੰਡ ਫਲ਼ੇੜਾ ਵਾਸੀ ਨੌਜਵਾਨ ਕਿਸਾਨ ਦਰਸ਼ਨ ਸਿੰਘ ( 35 ਸਾਲ) ਪੁੱਤਰ ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਡੀਲਕਸ ਮੋਟਰਸਾਈਕਲ ‘ਤੇ ਸਵਾਰ ਹੋ ਕੇ ਬੁਢਲਾਡਾ ਬੈਂਕ ‘ਚੋਂ 50 ਹਜ਼ਾਰ ਰੁਪਏ ਕਢਵਾ ਕੇ ਲੈ ਕੇ ਆ ਰਿਹਾ ਸੀ ਤਾਂ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਉਸ ਦਾ ਪਿੱਛਾ ਕੀਤਾ, ਜਿੰਨ੍ਹਾਂ ਨੇ ਪਿੰਡ ਰੱਤਾਖੇੜਾ ਤੋਂ ਫਲੇੜਾ ਰੋਡ ‘ਤੇ ਆ ਕੇ ਉਸ ਤੋਂ 50 ਹਜ਼ਾਰ ਰੁਪਏ ਖੋਹ ਲਏ । ਜਿਕਰਯੋਗ ਹੈ ਕਿ ਉਕਤ ਕਿਸਾਨ ਕੇਵਲ ਢਾਈ ਏਕੜ ਜਮੀਨ ਦਾ ਮਾਲਕ ਹੈ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਪਹਿਲਾਂ ਹੀ ਬੜੀ ਮੁਸ਼ਕਿਲ ਨਾਲ ਕਰ ਰਿਹਾ ਹੈ । ਇਸ ਘਟਨਾ ਸੰਬੰਧੀ ਜਦੋਂ ਥਾਣਾ ਸਦਰ ਲਹਿਰਾ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ਸੰਬੰਧੀ ਤਫਤੀਸ਼ ਜਾਰੀ ਹੈ ਅਤੇ ਉਨ੍ਹਾਂ ਵਲੋਂ ਸੀ.ਸੀ.ਟੀ.ਵੀ. ਫੁਟੇਜ਼ ਵੀ ਚੈੱਕ ਕੀਤੀ ਗਈ ਹੈ ਪ੍ਰਤੂੰ ਉਕਤ ਵਿਅਕਤੀਆਂ ਦੇ ਮੂੰਹ ਢਕੇ ਹੋਣ ਕਰਕੇ ਤੇ ਮੋਟਰ ਸਾਈਕਲ ਦਾ ਨੰਬਰ ਨਾ ਹੋਣ ਕਰਕੇ ਦੋਸ਼ੀ ਵਿਅਕਤੀਆਂ ਦੀ ਪਹਿਚਾਣ ਨਹੀਂ ਹੋ ਸਕੀ । ਇਸ ਮੌਕੇ ਸੁਖਵਿੰਦਰ ਸਿੰਘ ਸੁੱਖ ਸਾਬਕਾ ਸਰਪੰਚ, ਜੱਗਾ ਸਿੰਘ ਚਹਿਲ, ਸਾਉਣ ਸਿੰਘ ਪੰਚ, ਕਾਲਾ ਸਿੰਘ ਆਦਿ ਕਿਸਾਨ ਮੌਜੂਦ ਸਨ।।

WRITTEN BY