ਨਵੀਂ ਦਿੱਲੀ, 26 ਮਈ (ਪੀ.ਟੀ.)-ਸਾਬਕਾ ਦੂਰਸੰਚਾਰ ਮੰਤਰੀ ਏ ਰਾਜਾ, ਦਰਮੁਕ ਸੰਸਦ ਕਨਿਮੋਝੀ ਤੇ ਸੱਤ ਹੋਰ ਦੋਸ਼ੀਆਂ ਨੇ ਅ¤ਜ ਦਿੱਲੀ ਦੀ ਇੱਕ ਅਦਾਲਤ ਦੇ ਸਾਹਮਣੇ ਜ਼ਮਾਨਤ ਅਰਜ਼ੀ ਦਰਜ ਕੀਤੀ। ਆਪਣੇ ਖਿਲਾਫ ਜਾਰੀ ਸੰਮਨ ਦੇ ਅਨੁਪਾਲਨ ’ਚ ਅਦਾਲਤ ਦੇ ਸਾਹਮਣੇ ਪੇਸ਼ ਹੋਏ ਦੋਸ਼ੀਆਂ ਨੇ ਜ਼ਮਾਨਤ ਅਰਜ਼ੀਆਂ ਦਰਜ ਕੀਤੀਆਂ। ਅਦਾਲਤ ਨੇ ਇਸ ’ਤੇ ਸੁਣਵਾਈ ਲਈ 28 ਮਈ ਦੀ ਤਾਰੀਖ ਨਿਰਧਾਰਤ ਕੀਤੀ ਹੈ। ਦਰਮੁਕ ਪ੍ਰਮੁੱਖ ਐਮ ਕਰੁਣਾਨਿਧੀ ਦੀ ਪਤਨੀ ਦਿਆਲੂ ਅੰਮਾਲ ਵੀ ਮਾਮਲੇ ’ਚ ਦੋਸ਼ੀ ਹਨ। ਉਹ ਅਦਾਲਤ ਵਿੱਚ ਪੇਸ਼ ਨਹੀਂ ਹੋਈ ਤੇ ਉਨ੍ਹਾਂ ਦੇ ਵਕੀਲ ਨੇ ਇਸ ਆਧਾਰ ’ਤੇ ਉਨ੍ਹਾਂ ਨੂੰ ਵਿਅਕਤੀਗਤ ਪੇਸ਼ੀ ਤੋਂ ਛੂਟ ਦਿ¤ਤੇ ਜਾਣ ਦੀ ਬੇਨਤੀ ਕੀਤੀ ਕਿ ਉਹ ‘ਠੀਕ ਮਾਨਸਿਕ ਹਾਲਤ’ ’ਚ ਨਹੀਂ ਹਨ।
2ਜੀ ਮਾਮਲਾ: ਰਾਜਾ, ਕਨਿਮੋਝੀ ਤੇ ਸੱਤ ਹੋਰ ਨੇ ਮੰਗੀ ਜ਼ਮਾਨਤ



