ਅੰਮ੍ਰਿਤਸਰ, 24 ਮਈ (ਰਾਜਨ ਮਾਨ)- ਪੰਜਾਬ ਦੇ ਜੇਲ੍ਹਾਂ ਬਾਰੇ ਮੰਤਰੀ ਸਰਵਣ ਸਿੰਘ ਫਿਲੌਰ ਵੱਲੋਂ ਆਪਣੇ ਪੁੱਤ ਦਾ ਨਾਮ ਨਸ਼ਿਆਂ ਦੀ ਤਸਕਰੀ ਦੇ ਮਾਮਲੇ ਵਿੰਚ ਆਉਣ ਤੇ ਅਸਤੀਫ਼ਾ ਦੇਣ ਤੋਂ ਬਾਅਦ ਨਸ਼ਿਆਂ ਦੇ ਕਾਰੋਬਾਰ ਦਾ ਮਾਮਲਾ ਮੁੜ ਗਰਮਾ ਗਿਆ ਹੈ ਅਤੇ ਹੁਣ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨਸ਼ਾ ਤਸਕਰੀ ਦੇ ਮਾਮਲੇ ’ਚ ਮੁੜ ਵਿਵਾਦਾਂ ਵਿੱਚ ਘਿਰ ਗਏ ਹਨ ਅਤੇ ਉਹਨਾ ਦੇ ਅਸਤੀਫੇ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਮਾਝੇ ਦੇ ਹੀ ਦੋ ਮੰਤਰੀਆਂ ਤੇ ਦੋ ਸੰਸਦੀ ਸਕੱਤਰਾਂ ਦੇ ਨਾਮ ਆਉਣ ਤੇ ਮਾਝੇ ਦੀ ਸਿਆਸਤ ਗਰਮਾ ਗਈ ਹੈ।ਨਸ਼ਾ ਤਸਕਰੀ ਦੇ ਕਾਰਨ ਪੰਜਾਬ ਦੇ ਲੋਕਾਂ ਵਲੋਂ ਲੋਕ ਸਭਾ ਚੋਣਾ ਵਿੱਚ ਅਕਾਲੀ ਭਾਜਪਾ ਤਕੜਾ ਝੱਟਕਾ ਦੇਣ ਤੋਂ ਬਾਅਦ ਹੁਣ ਮਜੀਠੀਆ ਤੇ ਪੰਜਾਬ ਦੇ ਹੋਰ ਕਈ ਅਕਾਲੀ ਮੰਤਰੀ ਤੇ ਆਗੂਆਂ ਨੂੰ ਵਿਰੋਧੀਆਂ ਤੇ ਖਾਸ ਕਰਕੇ ਭਾਜਪਾ ਦੇ ਨੇਤਾਵਾਂ ਨੇ ਹੀ ਘੇਰ ਲਿਆ ਹੈ। ਇਸ ਸਾਰੇ ਮਾਮਲੇ ਵਿੰਚ ਮਜੀਠੀਆ ਦੀ ਸਾਖ ਨੂੰ ਭਾਰੀ ਸੱਟ ਵੱਜੀ ਹੈ। ਮਾਝੇ ਦਾ
ਜਰਨੈਲ ਕਹਾਉਣ ਵਾਲੇ ਮਜੀਠੀਏ ਲਈ ਹੁਣ ਪੈਂਡਾ ਬਿਖੜਾ ਹੋ ਗਿਆ ਹੈ। ਲੋਕਾਂ ਵਿੱਚ ਘੱਟ ਹੋਈ ਲੋਕਪ੍ਰੀਯਤਾ ਨੇ ਮਜੀਠੀਏ ਦੇ ਕੰਮਕਾਜ਼ ਤੇ ਸਵਾਲੀਆ ਚਿੰਨ ਲਾ ਦਿੱਤਾ ਹੈ। ਵਿਰੋਧੀ ਧਿਰ ਕਾਂਗਰਸ ਦੇ ਨਾਲ ਨਾਲ ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਜਪਾ ਦੇ ਨੇਤਾਵਾਂ ਨੇ ਵੀ ਨਸ਼ੇ ਦੇ ਮਾਮਲੇ ਵਿੱਚ ਦੋਸ਼ੀ ਅਕਾਲੀ ਮੰਤਰੀਆ ਤੇ ਆਗੂਆਂ ਨੂੰ ਅਸਤੀਫੇ ਦੇਣ ਦੀ ਗੱਲ ਕਹੀ ਜਾ ਰਹੀ ਹੈ। ਅੰਮ੍ਰਿਤਸਰ ਤੋਂ ਭਾਜਪਾ ਆਗੂ ਅਰੁਣ ਜੇਤਲੀ ਦੀ ਹਾਰ ਲਈ ਵੀ ਭਾਜਪਾ ਆਗੂਆਂ ਵਲੋਂ ਮਜੀਠੀਆ ਤੇ ਹੀ ਚਿੱਕੜ ਸੁੱਟਿਆ ਜਾ ਰਿਹਾ ਹੈ ਅਤੇ ਭਾਜਪਾ ਦੀ ਸੰਸਦੀ ਸਕੱਤਰ ਡਾ.ਨਵਜੋਤ ਕੌਰ ਸਿੱਧੂ ਵਲੋਂ ਪਹਿਲਾਂ ਹੀ ਮਜੀਠੀਏ ਦੇ ਅਸਤੀਫੇ ਦੀ ਮੰਗ ਕੀਤੀ ਜਾ ਚੁੱਕੀ ਹੈ। ਲੋਕ ਸਭਾ ਚੋਣਾਂ ਵਿੱਚ ਵੀ ਮਜੀਠੀਆ ਕਿਸੇ ਨਾ ਕਿਸੇ ਤਰੀਕੇ ਵਿਵਾਦਾ ਵਿੱਚ ਹੀ ਘਿਰੇ ਰਹੇ ਹਨ। ਕਾਂਗਰਸ ਤੇ ਹੋਰ ਵਿਰੋਧੀ ਧਿਰਾ ਵਲੋਂ ਮਜੀਠੀਆ ਦੇ ਨਸ਼ੇ ਦੀ ਕਥਿਤ ਤਸਕਰੀ ਦੇ ਦੋਸ਼ ਲਾਏ ਜਾਂਦੇ ਰਹੇ ਹਨ ਅਤੇ ਫਿਰ ਗੁਰਬਾਣੀ ਦੀ ਬੇਅਦਬੀ ਦਾ ਮਾਮਲਾ ਮਜੀਠੀਆ ਤੇ ਭਾਰੂ ਰਿਹਾ। ਮਜੀਠੀਆ ਦਾ ਵਿਰੋਧੀ ਧੜਾ ਵੀ ਹੁਣ ਮਜੀਠੀਏ ਵਿਰੁੱਧ ਅੰਦਰਖਾਤੇ ਸਰਗਰਮ ਹੋਇਆ ਹੈ ਅਤੇ ਮੁੱਖ ਮੰਤਰੀ ਬਾਦਲ ਕੋਲ ਮਜੀਠੀਏ ਵਿਰੁੱਧ ਝੰਡਾ ਚੁੱਕਿਆ ਹੈ ਅਤੇ ਬਾਦਲ ਵੀ ਮਜੀਠੀਏ ਕਾਰਨ ਹੋਈ ਹਾਰ ਕਰਕੇ ਖਫਾ ਨਜ਼ਰ ਆ ਰਹੇ ਹਨ। ਨਸ਼ਾਂ ਤਸਕਰੀ ਵਿੱਚ ਮਜੀਠੀਏ ਦਾ ਨਾਮ ਆਉਣ ਕਾਰਨ ਮਜੀਠੀਏ ਦੇ ਕੱਧ ਨੂੰ ਕਾਫੀ ਢਾਹ ਲੱਗੀ ਹੈ ਅਤੇ ਉਹਨਾ ਦੇ ਆਧਾਰ ਨੂੰ ਵੀ ਖੋਰਾ ਲੱਗਾ ਹੈ। ਨਸ਼ਾ ਤਸਕਰੀ ਵਿੱਚ ਮਜੀਠੀਏ ਤੋਂ ਇਲਾਵਾ ਗੁਲਜਾਰ ਸਿੰਘ ਰਣੀਕੇ,ਸੰਸਦੀ ਸਕੱਤਰ ਹਰਮੀਤ ਸਿੰਘ ਸੰਧੂ ਅਤੇ ਅਮਰਪਾਲ ਸਿੰਘ ਬੋਨੀ ਅਜਨਾਲਾ ਦਾ ਨਾਮ ਵੀ ਆਉਣ ਕਾਰਨ ਨਵੀਂ ਚਰਚਾ ਛਿੜ ਗਈ ਹੈ।
Êਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਅਤੇ ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਬਿਕਰਮ ਮਜੀਠੀਆ ਨੇ ਪੰਜਾਬ ਦੀ ਜਵਾਨੀ ਤਬਾਹ ਕੀਤੀ ਹੈ ਅਤੇ ਹੁਣ ਉਸਨੂੰ ਅਹੁਦੇ ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਅਤੇ ਲੋਕਾ ਨੇ ਜੇਤਲੀ ਨੂੰ ਹਰਾ ਕੇ ਇਹ ਸਾਬਤ ਕਰ ਦਿੱਤਾ ਹੇ ਕਿ ਬਿਕਰਮ ਮਜੀਠੀਆ ਵਲੋਂ ਕਥਿਤ ਤੌਰ ਤੇ ਕੀਤੇ ਜਾਦੇ ਨਸ਼ੇ ਦੇ ਕਾਰੋਬਾਰ ਦੇ ਵਿਰੋੱਧ ਵੋਟ ਪਾਹੀ ਹੈ। ਉਹਨਾਂ ਕਿਹਾ ਹੈ ਕਿ ਪੰਜ ਸਾਲ ਦੇ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਨੂੰ ਛੱਡ ਕੇ 1997 ਤੋਂ ਅਕਾਲੀ ਦਲ ਦੀ ਸਰਕਾਰ ਪੰਜਾਬ ਵਿੱਚ ਹੈ। ਇਸ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਨੈਤਿਕਤਾ ਦੇ ਆਧਾਰ ਉਤੇ ਇਹ ਜ਼ਿੰਮੇਵਾਰੀ ਕਬੂਲ ਕਰਨੀ ਚਾਹੀਦੀ ਹੈ ਕਿ ਪੰਜਾਬ ਨੂੰ ਨਸ਼ਿਆਂ ਨੇ ਬਰਬਾਦ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਲੋਕ ਇਹ ਜਾਨਣਾ ਚਾਹੁੰਦੇ ਹਨ ਕਿ ਅਕਾਲੀ ਸਰਕਾਰ ਨੇ ਆਪਣੇ ਲਗਾਤਾਰ 7 ਸਾਲ ਦੇ ਕਾਰਜਕਾਲ ਦੌਰਾਨ ਨਸ਼ਿਆਂ ਦੀ ਰੋਕਥਾਮ ਲਈ ਕੀ ਕੀਤਾ ਹੈ। ਵੁਹਨਾ ਕਿਹਾ ਕਿ ਅਕਾਲੀ ਮੰਤਰੀਆਂ ਨੇ 7 ਸਾਲ ਪੱਜਾਬ ਦਾ ਵਿਕਾਸ ਨਹੀਂ ਕੀਤਾ ਸਗੋਂ ਵਿਨਾਸ਼ ਕੀਤਾ ਹੈ। ਉਹਨਾਂ ਕਿਹਾ ਕਿ ਮਜੀਠੀਆ ਜੋ ਆਪਣੇ ਆਪ ਨੂੰ ਮੁੱਖ ਮੰਤਰੀ ਸਮਝਦਾ ਹੈ ਨੇ ਪੰਜਾਬ ਦੀ ਜਵਾਨੀ ਬਰਬਾਦ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਮਜੀਠੀਆ ਤਾਂ ਦੂਸਰੇ ਰਾਜ ਵਿਚੋਂ ਆਇਆ ਹੀ ਪੰਜਾਬ ਦੀ ਜਵਾਨੀ ਬਰਬਾਦ ਕਰਨ ਹੈ ਅਤੇ ਉਸਨੂੰ ਪੰਜਾਬ ਦੇ ਲੋਕਾਂ ਨਾਲ ਕੀ ਲੈਣਾ ਦੇਣਾ ਹੈ। ਉਹਨਾਂ ਕਿਹਾ ਕਿ ਉਹ ਸਿਰਫ ਯੂ.ਪੀ. ਤੋਂ ਪੰਜਾਬ ਨੂੰ ਲੁੱਟਣ ਆਇਆ ਹੈ। ਉਹਨਾਂ ਕਿਹਾ ਕਿ ਜਿਵੇਂ ਅਹਿਮਦ ਸ਼ਾਹ ਅਬਦਾਲੀ ਪੰਜਾਬ ਨੂੰ ਲੂੱਟਕੇ ਲਿਜਾਂਦਾ ਸੀ ਇਸੇ ਤਰਾਂ ਮਜੀਠੀਆ ਪੰਜਾਬ ਨੂੰ ਲੂੱਟਣ ਆਇਆ ਹੈ ਅਤੇ ਹੁਣ ਲੋਕਾ ਨੂੰ ਸੁਚੇਤ ਹੋ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮਜੀਠੀਆ ਤੇ ਦੂਸਰੇ ਹੋਰ ਮੰਤਰੀ ਜਿਨਾਂ ਦੇ ਨਾਮ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਆ ਰਹੇ ਹਨ ਨੂੰ ਸਰਕਾਰ ਚੋ ਬਾਹਰ ਕਰ ਦੇਣਾ ਚਾਹੀਦਾ ਹੈ। ਉਹਨਾ ਕਿਹਾ ਕਿ ਮੁੱਖ ਮੰਤਰੀ ਤੇ ਉਭ ਮੁੱਖ ਮੰਤਰੀ ਰਿਸ਼ਤੇਦਾਰੀ ਹੋਣ ਕਾਰਨ ਮਜੀਠੀਏ ਨੂੰ ਬਚਾਉਣ ਵਿੱਚ ਲੱਗੇ ਹੋਏ ਹਨ। ਉਹਨਾਂ ਪੰਜਾਬ ਦੇ ਲੋਕਾ ਨੂੰ ਸੱਦਾ ਦਿੱਤਾ ਕਿ ਉਹ ਮਜੀਠਏ ਵਿਰੁੱਧ ਲਾਮਬੰਦ ਹੋ ਕੇ ਉਹ ਜਿਥੇ ਵੀ ਜਾਵੇ ਉਸਦਾ ਵਿਰੋਧ ਕਰਲ ਤੇ ਕਾਲੀਆਂ ਝੰਡੀਆਂ ਵਿਖਾਉਣ। ਉਹਨਾਂ ਕਿਹਾ ਕਿ ਮਾਝੇ ਦੇ ਹੀ ਦੂਸਰੇ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਤੇ ਦੋ ਸੰਸਦੀ ਸਕੱਤਰਾਂ ਹਰਮੀਤ ਸਿੰਘ ਸੰਧੂ ਤੇ ਬੋਨੀ ਅਮਰਪਾਲ ਸਿੰਘ ਅਜਨਾਲਾ ਨੂੰ ਵੀ ਨੈਤਿਕਤਾ ਦੇ ਆਧਾਰ ਤੇ ਅਸਤੀਫੇ ਦੇ ਦੇਣੇ ਚਾਹੀਦੇ ਹਨ। ਹੁਣ ਕਿਹਾ ਕਿ ਮਜੀਠੀਏ ਦੀ ਅਗਵਾਈ ਵਿੱਚ ਮਾਝ ਦੇ ਕਹੀ ਆਗੂ ਇਹ ਧੰਦਾ ਕਰਲ ਵਿੱਚ ਲੱਗੇ ਹੋਏ ਹਨ। ਉਧਰ ਦਲ ਖਾਲਸਾ ਦੇ ਬੁਲਾਰੇ ਸ੍ਰੀ ਕੰਵਰਪਾਲ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਨੂੰ ਅਕਾਲੀ ਦਲ ਦੀ ਸਰਕਾਰ ਨੇ ਬਰਬਾਦ ਕਰ ਦਿੱਤਾ ਹੈ ਅਤੇ ਜਵਜਨੀ ਤਬਾਹ ਕਰਕੇ ਆਪਣੇ ਘਰ ਆਗੂਆਂ ਵਲੋਂ ਭਰੇ ਜਾ ਰਹੇ ਹਨ। ਉਹਨਾਂ ਕਿਹਾ ਕਿਜੇ ਬਾਦਲਾਂ ਦਾ 25 ਸਾਲ ਰਾਜ ਕਰਨ ਦਾ ਸੁਫ਼ਨਾ ਪੂਰਾ ਹੋ ਗਿਆ ਤਾਂ ਪੰਜਾਬ ਵਿੱਚ ਉਹ ਨੌਜਵਾਨ ਲੱਭਣਾ ਔਖਾ ਹੋ ਜਾਵੇਗਾ, ਜੋ ਨਸ਼ਿਆਂ ਦਾ ਆਦੀ ਨਾ ਹੋਵੇ। ਉਹਨਾਂ ਕਿਹਾ ਮੁੱਖ ਮੰਤਰੀ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਮੰਤਰੀ ਦਾ ਅਸਤੀਫ਼ਾ ਤਾਂ ਇਕ ਨਿੱਕਾ ਕਦਮ ਹੈ।
ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਇਸ ਫਰੰਟ ਉਤੇ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਅਸਫ਼ਲ ਹੋਏ ਹਨ। ਉਹਨਾਂ ਕਿਹਾ ਕਿ ਅਕਾਲੀ ਮੰਤਰੀਆਂ ਦੀ ਨਸ਼ਾ ਤਸਕਰੀ ਵਿੱਚ ਸ਼ਮੂਲੀਅਤ ਨੇ ਅਕਾਲੀ ਦਲ ਦਾ ਪੰਥ ਹਿਤੈਸ਼ੀ ਹੋਦ ਦਾ ਕੀਤਾ ਦਾਅਵਾ ਝੂਠਾ ਸਾਬਤ ਕਰ ਦਿੱਤਾ ਹੈ। ਉਧਰ ਭਾਜਪਾ ਆਗੂ ਅਤੇ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੇ ਲੋਕ ਸਭਾ ਚੋਣਾ ਵਿੱਚ ਜੇਤਲੀ ਦੀ ਹਾਰ ਲਈ ਬਿਕਰਮ ਸਿੰਘ ਮਜੀਠੀਆ ਨੂੰ ਮੁੱਖ ਦੋਸ਼ੀ ਕਰਾਰ ਦਿੱਤਾ ਹੈ ਅਤੇ ਉਸਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਹੈ ਕਿ ਨਸ਼ਿਆਂ ਦੇ ਕਾਰੋਬਾਰ ਦੇ ਮਾਮਲੇ ਵਿੱਚ ਜਿਨ੍ਹਾਂ ਅਕਾਲੀ ਆਗੂਆਂ ਅਤੇ ਮੰਤਰੀਆਂ ਦੇ ਨਾਂ ਆਏ ਹਨ, ਉਨ੍ਹਾਂ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਆਗੂਆਂ ਜਾਂ ਮੰਤਰੀਆਂ ਦੇ ਡਰੱਗ ਰੈਕਟ ਵਿੱਚ ਨਾਂ ਸ਼ਾਮਲ ਹਨ, ਉਨ੍ਹਾਂ ਵਿਅਕਤੀਆਂ ਨੂੰ ਨੈਤਿਕ ਆਧਾਰ ‘ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਪਹਿਲਾਂ ਹੀ ਸੂਬੇ ਦੇ ਲੋਕਾਂ ਵਿੱਚ ਸਰਕਾਰ ਪ੍ਰਤੀ ਵੱਡਾ ਰੋਸ ਹੈ, ਜਿਸ ਦਾ ਪ੍ਰਗਟਾਵਾ ਲੋਕ ਸਭਾ ਚੋਣਾਂ ਵਿੱਚ ਹੋ ਚੁੱਕਾ ਹੈ। ਮੈਡਮ ਸਿੱਧੂ ਵਲੋਂ ਜੇਤਲੀ ਦੀ ਹੋਈ ਹਾਰ ਤੋਂ ਬਾਅਦ ਹੀ ਮਜੀਠੀਆ ਵਿਰੁੱਧ ਮੋਰਚਾ ਖੋਲ ਦਿੱਤਾ ਗਿਆ ਸੀ ਅਤੇ ਉਧਰ ਅਕਾਲੀ ਆਗੂਆਂ ਵਲੋਂ ਮਜੀਠੀਏ ਦੇ ਹੱਕ ਵਿੱਚ ਆ ਕੇ ਡਾ.ਸਿੱਧੂ ਵਿਰੁੱਧ ਕਾਰਵਾਈ ਕਰਲ ਦੀ ਮੰਗ ਕੀਤੀ ਜਾ ਰਹੀ ਹੈ। ਹਾਲਦੀ ਘੜੀ ਨਸ਼ਾ ਤਸਕਰੀ ਨੂੰ ਲੈ ਕੇ ਮਾਝੇ ਦੇ ਦੋ ਅਕਾਲੀ ਮੰਤਰੀਆਂ ਤੇ ਦੋ ਸੰਸਦੀ ਸਕੱਤਰਾਂ ਦੇ ਨਾਵਾਂ ਦੀ ਹੋ ਰਹੀ ਚਰਚਾ ਨੇ ਇੱਕ ਵਾਰ ਫਿਰ ਮਾਝੇ ਦੀ ਸਿਆਸਤ ਗਰਮਾ ਦਿੱਤੀ ਹੈ।