ਬਗਦਾਦ, 24 ਮਈ (ਪੀ.ਟੀ.)-ਈਰਾਕ ਦੀ ਰਾਜਧਾਨੀ ਬਗਦਾਦ ਤੇ ਉਤਰੀ ਈਰਾਕ ’ਚ ਅੱਜ ਹੋਈ ਹਿੰਸਾ ’ਚ 17 ਲੋਕ ਮਾਰੇ ਗਏ। ਇਹ ਹਿੰਸਾ ਉਦੋਂ ਹੋਈ ਜਦ ਬਗਦਾਦ ‘ਚ ਭਾਰੀ ਸੁਰੱਖਿਆ ਇੰਤਜਾਮ ਦੇ ’ਚ ਸ਼ਿਆ ਭਾਈਚਾਰੇ ਦੀ ਇੱਕ ਪ੍ਰਮੁੱਖ ਹਸਤੀ ਨੂੰ ਸ਼ਰਧਾਂਜਲੀ ਦੇਣ ਲਈ ਹਜ਼ਾਰਾਂ ਸ਼ਿਆ ਭਾਈਚਾਰੇ ਦੇ ਲੋਕ ਜੁਟੇ ਸਨ। ਸੁਰੱਖਿਆ ਤੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਦੀ ਹਿੰਸਾ ਰਾਜਧਾਨੀ ਬਗਦਾਦ ਤੇ ਉੱਤਰੀ ਪ੍ਰਾਂਤ ਨਿਨੇਵੇਹ ’ਚ ਫੈਲੀ ਜਿਸ ’ਚ 17 ਲੋਕਾਂ ਦੀ ਮੌਤ ਹੋ ਗਈ ਤੇ 25 ਹੋਰ ਜ਼ਖ਼ਮੀ ਹੋ ਗਏ। ਸੁੰਨੀ ਅੱਤਵਾਦੀ ਅਕਸਰ ਸ਼ਿਆ ਭਾਈਚਾਰੇ ’ਤੇ ਨਿਸ਼ਾਨਾ ਸਾਧਦੇ ਹਨ ਤੇ ਉਨ੍ਹਾਂ ਨੂੰ ਧਰਮ ਵਿਰੋਧੀ ਮੰਨਦੇ ਹਨ।