June 2, 2026 9:16 am

ਮੋਦੀ ਦੇ ਸਹੁੰ ਚੁੱਕ ਸਮਾਰੋਹ ’ਚ ਸ਼ਾਮਿਲ ਹੋਣਗੇ ਨਵਾਜ ਸ਼ਰੀਫ

Page-3_03 ਇਸਲਾਮਾਬਾਦ/ਨਵੀਂ ਦਿੱਲੀ, 24 ਮਈ (ਪੀ.ਟੀ.)-ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਰੋਹ ’ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਸ਼ਾਮਿਲ ਹੋਣਗੇ। ਪਾਕਿਸਤਾਨ ਸਰਕਾਰ ਥੋੜ੍ਹੀ ਦੇਰ ’ਚ ਇਸਦਾ ਰਸਮੀ ਐਲਾਨ ਕਰੇਗੀ। ਭਾਰਤ-ਪਾਕ ਸੰਬੰਧ ’ਤੇ ਪਾਕ ਪੀਐਮ ਦੀ ਧੀ ਮਰਿਅਮ ਨਵਾਜ ਸ਼ਰੀਫ ਨੇ ਟਵੀਟ ਕਰ ਕੇ ਕਿਹਾ ਕਿ ਭਾਰਤ ਦੀ ਨਵੀਂ ਸਰਕਾਰ ਦੇ ਨਾਲ ਚੰਗਾ ਸੰਬੰਧ ਸਥਾਪਤ ਹੋਣਾ ਚਾਹੀਦਾ ਹੈ ਕਿਉਂਕਿ ਚੰਗਾ ਸੰਬੰਧ ਤਣਾਅ ਤੇ ਮਾਨਸਿਕ ਡਰ ਖ਼ਤਮ ਕਰੇਗਾ। ਉੱਧਰ ਨਵਾਜ ਸ਼ਰੀਫ ਦੇ ਭਾਰਤ ਆਉਣ ਦੀ ਖ਼ਬਰ ’ਚ ਅੱਤਵਾਦੀਆਂ ਨੇ ਅੱਜ ਸਵੇਰੇ ਪਾਕ ਦੀ ਰਾਜਧਾਨੀ ਇਸਲਾਮਾਬਾਦ ਦੀ ਸੁਪਰ ਮਾਰਕਿਟ ’ਚ ਬੰਬ ਧਮਾਕਾ ਕੀਤਾ। ਇਸ ਹਮਲੇ ’ਚ ਇੱਕ ਵਿਅਕਤੀ ਦੇ ਮਰਨ ਦੀ ਖ਼ਬਰ ਹੈ।ਨਵਾਜ਼ ਸ਼ਰੀਫ ਦੇ ਭਰਾ ਨੇ ਫੌਜ ਦੇ ਮੁਖੀ

ਨੂੰ ਭਰੋਸੇ ’ਚ ਲਿਆਲਹੌਰ – ਨਵਾਜ਼ ਸ਼ਰੀਫ ਦੇ ਛੋਟੇ ਭਰਾ ਸ਼ਾਹਬਾਜ਼ ਨੇ ਭਾਰਤ ਦੇ ਨਾਮਜ਼ਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ’ਚ ਸ਼ਾਮਿਲ ਹੋਣ ਦਾ ਸੱਦਾ ਪ੍ਰਧਾਨ ਮੰਤਰੀ ਵੱਲੋਂ ਪ੍ਰਵਾਨ ਕਰ ਲੈਣ ਦੇ ਫੈਸਲੇ ਸਬੰਧੀ ਫੌਜ ਦੇ ਮੁਖੀ ਜਨਰਲ ਰਹੀਲ ਸ਼ਰੀਫ ਨੂੰ ਭਰੋਸੇ ’ਚ ਲਿਆ। ਸ਼ਾਹਬਾਜ਼ ਸ਼ਰੀਫ ਜੋ ਪੰਜਾਬ ਦੇ ਮੁਖ ਮੰਤਰੀ ਹਨ, ਨੇ ਬੀਤੇ ਦਿਨ ਲਹੌਰ ’ਚ ਫੌਜ ਦੇ ਗੈਸਟ ਹਾਊਸ ’ਚ ਰਹੀਲ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਨਵਾਜ਼ ਸ਼ਰੀਫ ਵੱਲੋਂ ਭਾਰਤ ਜਾਣ ਦੇ ਫੈਸਲੇ ਬਾਰੇ ਜਾਣਕਾਰੀ ਦਿੱਤੀ। ਪੀ.ਐੱਮ.ਐੱਲ -ਐੱਨ ਦੇ ਸੂਤਰਾਂ ਅਨੁਸਾਰ ਸ਼ਾਹਬਾਜ਼ ਤੇ ਰਹੀਲ ਵਿਚਾਲੇ ਕੋਈ ਅੱਧਾ ਘੰਟਾ ਗੱਲਬਾਤ ਹੋਈ।ਸੋਨੀਆ ਤੇ ਰਾਹੁਲ ਗਾਂਧੀ ਸਹੁੰ ਚੁੱਕ ਸਮਾਗਮ ’ਚ ਹੋਣਗੇ ਸ਼ਾਮਿਲ ਨਵੀਂ ਦਿੱਲੀ – ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ’ਚ ਕਾਂਗਰਸ ਦੀ ਪ੍ਰਤੀਨਿੱਧਤਾ ਕਰਨਗੇ। 20 ਮਈ ਨੂੰ ਭਾਜਪਾ ਸੰਸਦੀ ਪਾਰਟੀ ਤੇ ਐੱਨ.ਡੀ.ਏ ਦਾ ਨੇਤਾ ਚੁਣੇ ਜਾਣ ਉਪਰੰਤ ਕਾਂਗਰਸ ਪ੍ਰਧਾਨ ਨੇ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ ਸੀ। ਮੋਦੀ ਸੋਮਵਾਰ ਨੂੰ ਵਿਸ਼ਵ ਦੇ ਇਕ ਵੱਡੇ ਲੋਕਤੰਤਰਿਕ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ।

Send this to a friend