ਲੁਧਿਆਣਾ, 4 ਅਕਤੂਬਰ (ਜਸਪਾਲ ਅਰੋੜਾ)- ਥਾਣਾ ਹੈਬੋਵਾਲ ਦੇ ਇਲਾਕੇ ਚੂਹੜਪੁਰ ਰੋਡ ਅਟਵਾਲ ਨਗਰ ਵਿਖੇ ਇਲਾਕਾ ਨਿਵਾਸੀ ਉਸ ਵੇਲੇ ਸਖਤੇ ਚ ਆ ਗਏ ਜਦੋ ਪੀ ਸੀ ਆਰ ਮੁਲਾਜ਼ਮਾਂ ਵਲੋਂ ਕਾਰ ਸਵਾਰ ਤਸਕਰਾਂ ਦਾ ਪਿੱਛਾ ਕਰਦੇ ਸਮੇਂ ਕਾਰ ਸਵਾਰ ਤਸਕਰਾਂ ਨੇ ਕਾਰ ਇਕ ਘਰ ਚ ਦੇ ਮਾਰੀ ਅਤੇ ਤਸਕਰ ਕਾਰ ਛੱਡ ਕੇ ਫਰਾਰ ਹੋ ਗਏ ਮੌਕੇ ‘ਤੇ ਮੌਜੂਦ ਪੀ ਸੀ ਆਰ ਮੋਟਰਸਾਈਕਲ ਨੰਬਰ 10 ਦੇ ਮੁਲਾਜ਼ਮਾਂ ਨੇ ਕਾਰ ਵਿਚੋਂ ਸ਼ਰਾਬ ਦੀ 6 ਪੇਟੀਆ ਨਜਾਇਜ਼ ਬਰਾਮਦ ਕਰ ਲਈਆਂ ਘਟਨਾ ਸ਼ੁਕਰਵਾਰ ਦੁਪਹਿਰ ਦੀ ਦੱਸੀ ਜਾ ਰਹੀ ਹੈ ਪੀ ਸੀ ਆਰ ਨੰਬਰ 10 ‘ਤੇ ਤੈਨਾਤ ਮੁਲਾਜ਼ਮ ਹਰਜਿੰਦਰ ਸਿੰਘ ਅਤੇ ਬਾਲ ਕ੍ਰਿਸ਼ਨ ਨੇ ਦੱਸਿਆ ਕਿ ਜਦੋ ਉਹ ਦੁਪਹਿਰ ਦੇ ਸਮੇ ਜੱਸੀਆ ਰੋਡ ਤੇ ਗਸ਼ਤ ਤੇ ਮੌਜੂਦ ਸਨ ਤਾਂ ਉਹਨਾਂ ਨੇ ਇਕ ਸ਼ੱਕੀ ਨੈਨੋ ਕਾਰ ਸਵਾਰ ਨੂੰ ਰੁਕਣ ਦਾ ਇਸ਼ਾਰਾ ਦਿਤਾ ਪਰ ਉਹਨਾਂ ਨੇ ਕਾਰ ਭਜਾ ਲਈ ਜਦੋਂ ਉਹ ਕਾਰ ਦਾ ਪਿੱਛਾ ਕਰਦੇ ਹੋਏ ਚੂਹੜਪੁਰ ਰੋਡ ਅਟਵਾਲ ਨਗਰ ਚ ਪੁਜੇ ਤਾਂ ਕਾਰ ਚਾਲਕ ਨੇ ਕਾਰ ਇਕ ਘਰ ਚ ਦੇ ਮਾਰੀ ਜਿਸ ਨਾਲ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਟੁੱਟ ਗਿਆ ਅਤੇ ਕਾਰ ਸਵਾਰ ਤਸਕਰ ਮੌਕੇ ਤੇ ਕਾਰ ਛੱਡ ਕੇ ਫਰਾਰ ਹੋ ਗਿਆ ਇਸ ਦੌਰਾਨ ਪੀ ਸੀ ਆਰ ਮੁਲਾਜ਼ਮਾਂ ਨੇ ਤੁਰੰਤ ਥਾਣਾ ਹੈਬੋਵਾਲ ਦੀ ਪੁਲਸ ਨੂੰ ਸੂਚਿਤ ਕੀਤਾ ਮੌਕੇ ਤੇ ਪਹੁੰਚੇ ਥਾਣਾ ਹੈਬੋਵਾਲ ਮੁਖੀ ਮੋਹਨਲਾਲ ਨੇ ਨਜਾਇਜ ਸ਼ਰਾਬ ਅਤੇ ਕਾਰ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਪੀ ਸੀ ਆਰ ਮੁਲਾਜ਼ਮਾਂ ਦੀ ਪਿੱਠ ਥੱਪ ਥਪਾਈ।



