May 30, 2026 8:01 pm

ਜੀਤਨ ਰਾਮ ਮਾਂਝੀ ਬਣੇ ਬਿਹਾਰ ਦੇ ਨਵੇਂ ਮੁੱਖ ਮੰਤਰੀ

ਨਿਤਿਸ਼ ਕੁਮਾਰ ਵੱਲੋਂ ਅਸਤੀਫ਼ਾ ਵਾਪਸ ਲੈਣ ਤੋਂ ਇਨਕਾਰ
ggg ਪਟਨਾ, 20 ਮਈ (ਪੀ.ਟੀ.)- ਜੀਤਨ ਰਾਮ ਮਾਂਝੀ ਨੇ ਅੱਜ ਬਿਹਾਰ ਦੇ ਨਵੇਂ ਮੁੱਖ ਮੰਤਰੀ ਅਹੁੱਦੇ ਦੀ ਸਹੁੰ ਚੁੱਕੀ। ਮਾਂਝੀ ਦੇ ਨਾਲ – ਨਾਲ 17 ਮੰਤਰੀਆਂ ਨੇ ਵੀ ਸਹੁੰ ਚੁੱਕੀ। ਲੋਕਸਭਾ ਚੋਣਾਂ ’ਚ ਜਨਤਾ ਦਲ ਯੂਨਾਇਟਡ ਦੀ ਕਰਾਰੀ ਹਾਰ ਤੋਂ ਬਾਅਦ ਨਿਤਿਸ਼ ਕੁਮਾਰ ਨੇ ਮੁੱਖ ਮੰਤਰੀ ਦੇ ਅਹੁੱਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਸਤੋਂ ਬਾਅਦ ਜੀਤਨ ਰਾਮ ਮਾਂਝੀ ਨੂੰ ਜੇਡੀਯੂ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਸੀ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਰਾਜਨਾਥ ਸਿੰਘ ਨੇ ਬਿਹਾਰ ਦੇ ਨਵੇਂ ਮੁੱਖ ਮੰਤਰੀ ਨੂੰ ਵਧਾਈ ਦਿੱਤੀ। ਸ੍ਰੀ ਮਾਂਝੀ ਸੂਬੇ ਨੂੰ ਮੁੱਖ ਮੰਤਰੀ ਬਣਾਉਣ ਦਾ ਐਲਾਨ ਅਹੁਦਾ ਛੱਡ ਰਹੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਕੱਲ ਸ਼ਾਮ ਇਥੇ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਨੈਤਿਕਤਾ ਦੇ ਅਧਾਰ ’ਤੇ ਅਸਤੀਫਾ ਦਿੱਤਾ ਹੈ ਅਤੇ ਜੀਤਨ ਰਾਮ ਮਾਂਝੀ ਸੂਬੇ ਦੇ

ਨਵੇਂ ਮੁੰਖ ਮੰਤਰੀ ਹੋਣਗੇ। ਇਸ ਤੋਂ ਬਾਅਦ ਸ੍ਰੀ ਮਾਂਝੀ ਨਿਤਿਸ਼ ਅਤੇ ਜਨਤਾ ਦਲ (ਯੂ) ਦੇ ਹੋਰ ਆਗੂਆਂ ਨਾਲ ਰਾਜਪਾਲ ਡੀ ਵਾਈ ਪਾਟਿਲ ਨੂੰ ਮਿਲੇ ਅਤੇ ਨਵੀਂ ਸਰਕਾਰ ਦੇ ਗਠਨ ਦਾ ਦਾਅਵਾ ਕੀਤਾ।

Send this to a friend