Skip to content
Independent perspectives. Global stories.
BREAKING

ਬਾਬੇ ਨਾਨਕ ਦੇ ਸਤਿਕਾਰ ਵਿੱਚ ਡਾ. ਅਲੱਗ ਵੱਲੋਂ ਸੜਕਾਂ ‘ਤੇ ਵਰਤਾਇਆ ਜਾ ਰਿਹਾ ‘ਸ਼ਬਦ ਲੰਗਰ’

Share this story

ਲਧਿਆਣਾ, 27 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਪਿਛਲੇ 35 ਸਾਲਾਂ ਤੋਂ ਸਿੱਖ ਕੌਮ ਦੇ ਪ੍ਰਸਿੱਧ ਵਿਦਵਾਨ ਤੇ ਨਿਸ਼ਕਾਮ ਸੇਵਕ ਡਾ. ਸਰੂਪ ਸਿੰਘ ਅਲੱਗ, ਚੇਅਰਮੈਨ ਅਲੱਗ ਸ਼ਬਦ ਯੱਗ ਟਰੱਸਟ ਲੁਧਿਆਣਾ ਨੇ ਜਿਹੜੇ ਸ਼ਬਦ ਦੇ ਲੰਗਰ ਲਗਾ ਕੇ ਕੌਮ ਵਿੱਚ ਇੱਕ ਨਵੀਂ ਤੇ ਨਾਮਵਰ ਪਿਰਤ ਪਾਈ ਹੈ ਉਸ ਅਧੀਨ ਉਹ ਆਪਣੀਆਂ 109 ਉੱਚ ਪਾਏ ਦੀਆਂ ਭਾਸ਼ਾਈ ਪਰਕਾਸ਼ਨਾਵਾਂ ਦੀਆਂ ਤਕਰੀਬਨ 50 ਲੱਖ ਕਾਪੀਆਂ ਵਿਸ਼ਵ ਭਰ ਵਿੱਚ ਮੁਫ਼ਤ ਵੰਡ ਕੇ ਕੌਮੀ ਮਾਣ ਅਤੇ ਗੁਰਸਿੱਖੀ ਨੂਰ ਉਜਾਗਰ ਕਰਨ ਵਿੱਚ ਸਿਰ ਤੋੜ ਯਤਨ ਕਰ ਰਹੇ ਹਨ। ਇਸ ਸਿਲਸਿਲੇ ਵਿੱਚ ਟਰੱਸਟ ਦੇ ਸਕੱਤਰ ਜਨਰਲ ਸ. ਸੁਖਿੰਦਰ ਪਾਲ ਸਿੰਘ ਨੇ ਦਸਦਿਆਂ ਖੁਸ਼ੀ ਪ੍ਰਗਟਾਈ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਤਿਕਾਰ ਵਿੱਚ ਡਾ. ਅਲੱਗ ਨੇ ਗੁਰੂ ਸਾਹਿਬ ਬਾਰੇ ਜਿਹੜੀਆਂ ਤਿੰਨ ਵਿਸ਼ੇਸ਼ ਪੁਸਤਕਾਂ, ਹਿੰਦੀ ਤੇ ਅੰਗਰੇਜ਼ੀ ਵਿੱਚ ਲਿਖੀਆਂ ਹਨ ਉਨ੍ਹਾਂ ਦੀਆਂ 80 ਹਜ਼ਾਰ ਕਾਪੀਆਂ ਮੁਫ਼ਤ ਵੰਡੀਆਂ ਗਈਆਂ ਹਨ ਅਤੇ ਹਰ ਪਾਸਿਓਂ ਇਨ੍ਹਾਂ ਦੀ ਮੰਗ ਵਧਦੀ ਜਾ ਰਹੀ ਹੈ।ਗੁਰੂ ਸਾਹਿਬ ਦੇ ਇਤਿਹਾਸਿਕ ਗੁਰਪੁਰਬ ਨੂੰ ਦੇਖਦੇ ਹੋਏ ਡਾ. ਅਲੱਗ, ਪੰਜਾਬ ਵਿੱਚ ਜਿਧਰੋਂ ਵੀ ਸੜਕਾਂ ਸੁਲਤਾਨਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਵੱਲ ਜਾਂਦੀਆਂ ਹਨ ਉਨ੍ਹਾਂ ਤੇ ਆਪ ਤੇ ਉਨ੍ਹਾਂ ਦੀ ਟੀਮ ਸੜਕਾਂ ਤੇ ਸੰਗਤਾਂ ਨੂੰ ਰੋਕ ਰੋਕ ਕੇ ਇਨ੍ਹਾਂ ਦੁਰਲਭ ਪੁਸਤਕਾਂ ਦਾ ਪ੍ਰਸ਼ਾਦ ਵੰਡ ਰਹੀਆਂ ਹਨ, ਜਿਨ੍ਹਾਂ ਨੂੰ ਰਾਹਗੀਰ ਬਹੁਤ ਹੀ ਸਤਿਕਾਰ ਨਾਲ ਸਿਰ ਝੁਕਾ ਕੇ ਪ੍ਰਾਪਤ ਕਰਕੇ ਗੁਰੂ ਸਾਹਿਬ ਦੀ ਇਲਾਹੀ ਹਸਤੀ ਨਾਲ ਸਬੰਧਿਤ ਪ੍ਰਸ਼ਾਦ ਸਮਝ ਕੇ ਸਤਿਕਾਰ ਰਹੀਆਂ ਹਨ ਅਤੇ ਅਲੱਗ ਸ਼ਬਦ ਯੱਗ ਦੀ ਇਸ ਨਾਦਰ ਤੇ ਨਿਵੇਕਲੀ ਸੇਵਾ ਲਈ ਡਾ. ਸਰੂਪ ਸਿੰਘ ਅਲੱਗ ਦਾ ਅਭਿਨੰਦਨ ਕਰ ਰਹੀਆਂ ਹਨ। ਸੁਲਤਾਨਪੁਰ ਲੋਧੀ, ਡੇਰਾ ਬਾਬਾ ਨਾਨਕ, ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਲਗਾਤਾਰ ਪੁਸਤਕਾਂ ਦਾ ਇਹ ਪ੍ਰਸ਼ਾਦ ਵੰਡੇ ਜਾਣ ਦਾ ਕਰਮ ਅਗਲੇ ਇੱਕ ਸਾਲ ਲਈ ਹੁੰਮ-ਹੁੰਮਾ ਕੇ ਚੱਲਦਾ ਰਹੇਗਾ ਤਾਂ ਕਿ ਮਾਨਵਤਾ ਗੁਰੂ ਨਾਨਕ ਸਾਹਿਬ ਦੇ ਪਿਆਰ ਸੰਦੇਸ਼ ਨੂੰ ਪ੍ਰੇਮ ਭਾਵਨਾ ਨਾਲ ਗ੍ਰਹਿਣ ਕਰ ਸਕੇ ਤੇ ਵਿਸ਼ਵ ਵਿੱਚ ਸੁੱਖ ਸ਼ਾਂਤੀ ਦਾ ਪਸਾਰਾ ਹੋਵੇ।

WRITTEN BY