ਨਵੀਂ ਦਿੱਲੀ, 19 ਮਈ (ਪੀ.ਟੀ.)-16ਵੀਂ ਲੋਕਸਭਾ ’ਚ ਹਰ ਤੀਸਰੇ ਐੱਮ.ਪੀ. ਦੇ ਖਿਲਾਫ ਅਪਰਾਧਕ ਇਲਜ਼ਾਮ ਹਨ ਤੇ 82 ਫ਼ੀਸਦੀ ਮੈਬਰਾਂ ਦੇ ਕੋਲ ਇੱਕ ਕਰੋੜ ਰੁਪਏ ਜਾਂ ਉਸਤੋਂ ਜ਼ਿਆਦਾ ਦੀ ਜਾਇਦਾਦ ਹੈ। ਐਸੋਸੀਏਸ਼ਨ ਫਾਰ ਡੇਮੋਕੇਟਰਿਕ ਰਿਫਾਮ੍ਰਸ ਦੇ ਵਿਸ਼ਲੇਸ਼ਣ ’ਚ ਇਹ ਗੱਲ ਸਾਹਮਣੇ ਆਈ ਹੈ। ਨਾਗਰਿਕ ਸੰਗਠਨ ਏਡੀਆਰ ਨੇ ਚੋਣ ਕਮਿਸ਼ਨ ਦੇ ਸਾਹਮਣੇ 2014 ਦੇ ਲੋਕਸਭਾ ਚੋਣਾਂ ਲਈ 543 ਉਮੀਦਵਾਰਾਂ ਵਲੋਂ ਦਿੱਤੇ ਗਏ ਸਹੁੰ ਪੱਤਰਾਂ ’ਚ 541 ਦਾ ਵਿਸ਼ਲੇਸ਼ਣ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ 34 ਫ਼ੀਸਦੀ ਜੇਤੂ ਉਮੀਦਵਾਰਾਂ ’ਤੇ ਅਪਰਾਧਕ ਇਲਜ਼ਾਮ ਹਨ। 2009 ’ਚ ਅਜਿਹੇ ਮੈਬਰ 30 ਤੇ 2004 ’ਚ 24 ਫੀਸਦੀ ਸਨ। ਏਡੀਆਰ ਨੇ ਇੱਕ ਵਿਸਤਾਰ ਵਿਸ਼ਲੇਸ਼ਣ ‘ਚ ਕਿਹਾ ਕਿ 541 ਜੇਤੂ ਮੈਬਰਾਂ ਦੇ ਵਿਸ਼ਲੇਸ਼ਣ ’ਚ ਪਾਇਆ ਗਿਆ ਕਿ 186 ਨੇ ਉਨ੍ਹਾਂ ਦੇ ਖਿਲਾਫ ਅਪਰਾਧਕ ਮਾਮਲੇ ਹੋਣ ਦੀ ਘੋਸ਼ਣਾ ਕੀਤੀ ਹੈ।