May 29, 2026 3:50 pm

ਹਿਟ ਐਂਡ ਰਨ ਮਾਮਲਾ : ਸਲਮਾਨ ਵਿਰੁੱਧ 2 ਹੋਰ ਗਵਾਹ ਭੁਗਤੇ

ਮੁੰਬਈ, 19 ਮਈ (ਪੀ.ਟੀ.)- ਅੱਜ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਬਾਂਦਰਾ ’ਚ 2002 ’ਚ ਹੋਏ ਹਿੱਟ-ਐਂਡ-ਰਨ ਕੇਸ ਦੇ ਸਬੰਧ ’ਚ 2 ਹੋਰ ਗਵਾਹਾਂ ਨੇ ਅਦਾਲਤ ’ਚ ਗਵਾਹੀ ਦਿੱਤੀ। ਇਨ੍ਹਾਂ ਦੋਵਾਂ ਗਵਾਹਾਂ ’ਚੋਂ ਇਕ ਸਲਮਾਨ ਖਾਨ ਦੇ ਭਰਾ ਸੁਹੇਲ ਖਾਨ ਦਾ ਬਾਡੀਗਾਰਡ ਸੀ ਤੇ ਦੂਸਰਾ ਹੋਟਲ ਦਾ ਵੇਟਰ ਸੀ ਜਿਸ ਨੇ ਸਲਮਾਨ ਖਾਨ ਤੇ ਉਸ ਦੇ ਸਾਥੀਆਂ ਨੂੰ ਸ਼ਰਾਬ ਮੁਹੱਈਆ ਕਰਵਾਈ ਸੀ। 28 ਸਤੰਬਰ, 2002 ਦੀ ਰਾਤ ਨੂੰ ਹੋਈ ਇਸ ਘਟਨਾ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਤੇ 4 ਹੋਰ ਜ਼ਖ਼ਮੀ ਹੋ ਗਏ ਸਨ।

Send this to a friend