ਬੋਹਾ, 26 ਸਤੰਬਰ (ਸੰਤੋਖ ਸਿੰਘ ਸਾਗਰ)- ਬੋਹਾ ਖੇਤਰ ਨੂੰ ਨਸ਼ਾ ਮੁਕਤ ਕਰਾਉਣ ਲਈ ਸਥਾਨਕ ਥਾਣਾ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਸੰਧੂ ਦੀ ਅਗਵਾਈ ਵਿੱਚ ਸਮੂਹ ਥਾਨਾ ਸਟਾਫ ਨੇ ਨਸ਼ਾ ਵੇਚਣ ਵਾਲੇ ਨਸ਼ਾ ਤਸਕਰਾਂ ਨੂੰ ਵੱਡੇ ਪੱਧਰ ਤੇ ਰੋਕੇ ਉਨ੍ਹਾਂ ਨੂੰ ਸਬਕ ਸਿਖਾਇਆ ਜਾ ਰਿਹਾ ਹੈ। ਇਸੇ ਕੜੀ ਤਹਿਤ ਕੱਲ ਸਥਾਨਕ ਥਾਣੇ ਅਧੀਨ ਪੈਂਦੇ ਪਿੰਡ ਰਾਮਪੁਰ ਮੰਡੇਰ ਦੇ ਨਜਦੀਕ ਡਰੇਨ ਨਾਲੇ ਤੋਂ ਇੱਕ ਵਿਅਕਤੀ ਨੂੰ 84 ਬੋਤਲਾਂ ਨਜਾਇਜ ਸ਼ਰਾਬ ਸਮੇਤ ਗ੍ਰਿਫਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਬੋਹਾ ਥਾਣਾ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਸੰਧੂ ਅਤੇ ਸਹਾਇਕ ਥਾਣੇਦਾਰ ਸੁਖਪਾਲ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਜਦੋਂ ਹੌਲਦਾਰ ਸੁਖਦਰਸ਼ਨ ਕੁਮਾਰ ਸ਼ਰਮਾ, ਬਬਰ ਝੁਨੀਰ ਅਤੇ ਪੁਲਿਸ ਪਾਰਟੀ ਨੇ ਪਿੰਡ ਰਾਮਪੁਰ ਮੰਡੇਰ ਨਜਦੀਕ ਸ਼ੱਕ ਦੇ ਅਧਾਰ ਤੇ ਕਾਲੇ ਰੰਗ ਦੇ ਮੋਟਰਸਾਇਕਲ ਟੀ.ਵੀ.ਐੱਸ ਪੀ.ਬੀ. 50 ਏ 0920 ਤੇ ਸਵਾਰ ਦੋ ਵਿਅਕਤੀਆਂ ਨੂੰ ਰੋਕਿਆ ਤਾਂ ਉਹਨਾਂ ਕੋਲੋਂ 84 ਬੋਤਲਾਂ ਸ਼ਹਿਨਾਈ ਸ਼ਰਾਬ ਬਰਾਮਦ ਹੋਈ।ਨਸ਼ੇ ਦੀ ਸਪਲਾਈ ਕਰਨ ਵਾਲੇ ਵਿਅਕਤੀਆਂ ਦੀ ਪਹਿਚਾਣ ਲੱਛਮਣ ਸਿੰਘ ਉਰਫ ਮੱਖਣ ਪੁੱਤਰ ਜੋਗਿੰਦਰ ਸਿੰਘ ਅਤੇ ਕਾਕਾ ਸਿੰਘ ਪੁੱਤਰ ਬਾਬੂ ਸਿੰਘ ਦੋਵੇਂ ਵਾਸੀ ਰਾਮਪੁਰ ਮੰਡੇਰ ਵਜੋਂ ਹੋਈ।ਉਹਨਾਂ ਦੱਸਿਆ ਕਿ ਕਾਕਾ ਸਿੰਘ ਪੁੱਤਰ ਬਾਬੂ ਸਿੰਘ ਅੱਖ ਬਚਾਕੇ ਭੱਜਣ ਵਿੱਚ ਸਫਲ ਹੋ ਗਿਆ ਅਤੇ ਲੱਛਮਣ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੋਵੇਂ ਵਿਅਕਤੀਆਂ ਤੇ ਮੁੱਕਦਮਾਂ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਸ ਮੌਕੇ ਬੋਹਾ ਥਾਣਾ ਮੁੱਖ ਮੁਨਸ਼ੀ ਹਰਵਿੰਦਰ ਸਿੰਘ, ਸਹਾਇਕ ਮੁਨਸ਼ੀ ਅਸ਼ਵਨੀ ਕੁਮਾਰ, ਸ਼ਿਪਾਹੀ ਅਮਨਦੀਪ ਸਿੰਘ, ਅਰਸ਼ਦੀਪ ਸ਼ਰਮਾ, ਤਰਲੋਕ ਸਿੰਘ, ਅਜੈਬ ਸਿੰਘ ਕੁਲਿਹਰੀ, ਬਾਬਰ ਝੂਨੀਰ, ਜਸਵੰਤ ਸਿੰਘ ਹਾਜਰ ਸਨ।



