May 30, 2026 11:03 am

ਚਾਰ ਪਾਰਟੀਆਂ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਨੂੰ ਹਰਾਕੇ ਇਤਿਹਾਸਕ ਜਿੱਤ ਮਿਲੀ : ਹਰਸਿਮਰਤ ਕੌਰ ਬਾਦਲ

images ਚੰਡੀਗੜ੍ਹ, 18 ਮਈ (ਪੀ.ਟੀ.)-ਬਠਿੰਡਾ ਤੋਂ ਸੰਸਦ ਮੈਂਬਰ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਚਾਰ ਪਾਰਟੀਆਂ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ  ਨੂੰ ਹਰਾਕੇ ਉਨ੍ਹਾਂ  ਨੂੰ ਇਤਿਹਾਸਕ ਜਿੱਤ ਮਿਲੀ ਹੈ।ਅੱਜ ਇੱਥੋਂ ਜਾਰੀ ਇਕ ਬਿਆਨ ਵਿਚ ਉਨ੍ਹਾਂ ਕਿਹਾ ਕਿ 2104 ਦੀਆਂ ਲੋਕ ਸਭਾ ਚੋਣਾਂ ਦੌਰਾਨ ਬਠਿੰਡਾ ਹਲਕਾ ਆਪਣੀ ਇਸ ਵਿਲੱਖਣਤਾ ਕਰਕੇ ਯਾਦ ਰੱਖਿਆ ਜਾਵੇਗਾ ਕਿ ਮਨਪ੍ਰੀਤ ਸਿੰਘ ਬਾਦਲ ਜੋ ਕਿ ਪੀ.ਪੀ.ਪੀ., ਕਾਂਗਰਸ, ਸੀ.ਪੀ.ਆਈ. ਤੇ ਸ਼੍ਰੋਮਣੀ ਅਕਾਲੀ ਦਲ ਲੋਂਗੋਵਾਲ ਦਾ ਸਾਂਝਾ ਉਮੀਦਵਾਰ ਸੀ,  ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ।ਸ੍ਰੀਮਤੀ ਬਾਦਲ ਨੇ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੋਂ ਬਾਅਦ ਉਨ੍ਹਾਂ  ਨੂੰ ਸਭ ਤੋਂ ਵੱਧ 43.7 ਫੀਸਦੀ ਵੋਟ ਮਿਲੇ ਹਨ। ਉਨਾਂ ਕਿਹਾ ਕਿ ਵਿਧਾਨ ਸਭਾ

2012 ਦੌਰਾਨ ਪਾਰਟੀ  ਨੂੰ ਸਾਰੇ ਹਲਕਿਆਂ ਤੋਂ  ਮਿਲੀਆਂ ਵੋਟਾਂ ਨਾਲੋਂ ਉਨ੍ਹਾਂ  ਨੂੰ ਲੋਕ ਸਭਾ ਦੌਰਾਨ ਵੱਧ ਵੋਟਾਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਚਾਰ ਪਾਰਟੀਆਂ ਦੇ ਗਠਜੋੜ ਦੇ ਬਾਵਜੂਦ ਮਨਪ੍ਰੀਤ ਸਿੰਘ ਬਾਦਲ 1.5 ਲੱਖ ਵੋਟਾਂ ਘੱਟ ਪ੍ਰਾਪਤ ਕਰ ਸਕਿਆ ਜਦਕਿ ਆਮ ਆਦਮੀ ਪਾਰਟੀ ਵਲੋਂ ਵੀ ਉਨ੍ਹਾਂ ਦੀ ਮਦਦ ਲਈ ਕਮਜ਼ੋਰ ਉਮੀਦਵਾਰ ਨੂੰ ਮੈਦਾਨ ਵਿਚ ਉਤਾਰਿਆ ਗਿਆ ਸੀ। ਕਾਂਗਰਸ, ਸੀ.ਪੀ.ਆਈ., ਅਕਾਲੀ ਦਲ ਲੌਂਗੋਵਾਲ ਤੇ ਪੀ.ਪੀ.ਪੀ. ਵਲੋਂ 2012 ਵਿਧਾਨ ਸਭਾ ਚੋਣਾਂ ਦੌਰਾਨ ਕੁੱਲ ਬਠਿੰਡਾ ਲੋਕ ਸਭਾ ਦੇ ਵਿਧਾਨ ਸਭਾ ਹਲਕਿਆਂ ਤੋਂ ਕੁੱਲ 6.10 ਲੱਖ ਵੋਟਾਂ ਮਿਲੀਆਂ ਸਨ ਜਦਕਿ ਇਸ ਵਾਰ ਮਨਪ੍ਰੀਤ  ਨੂੰ ਕੇਵਲ 4.94 ਲੱਖ ਵੋਟ ਮਿਲੇ  ਹਨ। ਉਨ੍ਹਾਂ ਕਿਹਾ ਕਿ ਬਠਿੰਡਾ ਤੋਂ ਇਲਾਵਾ ਦੇਸ਼ ਭਰ ਵਿਚ ਕਿਤੇ ਵੀ ਕਾਂਗਰਸ ਤੇ ਸੀ.ਪੀ.ਆਈ. ਦਾ ਗਠਜੋੜ ਨਹੀਂ ਸੀ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਵੀ ਮਨਪ੍ਰੀਤ ਦੀ ਮਦਦ ਲਈ ਪਹਿਲਾਂ ਤਾਂ ਆਖਰੀ ਸਮੇਂ ਤੱਕ ਉਸਨੇ ਉਮੀਦਵਾਰ ਦੇ ਕਾਗਜ਼ ਹੀ ਨਾ ਭਰੇ ਅਤੇ ਫਿਰ ਉਸ ਵਲੋਂ ਮਨਪ੍ਰੀਤ ਦੀ ਮਦਦ ਲਈ  ਕੋਈ ਕੰਪੇਨ ਹੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਆਪ ਦੇ ਉਮੀਦਵਾਰ  ਨੂੰ ਕੇਵਲ 7 ਫੀਸਦੀ ਵੋਟ ਮਿਲੇ ਹਨ ਜਦਕਿ ਸੂਬੇ ਵਿਚ 24 ਤੇ ਗੁਆਂਢੀ ਹਲਕੇ ਸੰਗਰੂਰ ਵਿਚ 48 ਫੀਸਦੀ ਵੋਟ ਮਿਲੇ ਹਨ। ਉਨਾਂ ਕਿਹਾ ਕਿ ਮਨਪ੍ਰੀਤ ਨੂੰ ਜਦ ਅਹਿਸਾਸ ਹੋ ਗਿਆ ਕਿ ਉਨ੍ਹਾਂ ਦੀ ਜਮਾਨਤ ਜਬਤ ਹੋ ਜਾਵੇਗੀ ਤਾਂ  ਪਹਿਲਾਂ ਉਨ੍ਹਾਂ ਆਪਣੀ ਪਾਰਟੀ ਪੀ.ਪੀ.ਪੀ.   ਨੂੰ ਖਤਮ ਕੀਤਾ ਗਿਆ ਤੇ ਫਿਰ ਕਾਂਗਰਸ ਦੇ ਉਮੀਦਵਾਰ ਵਜੋਂ ਚੋਣ ਲੜੀ। ਉਨ੍ਹਾਂ ਕਿਹਾ ਕਿ ਉਹ 2019 ਲੋਕ ਸਭਾ ਚੋਣਾਂ ਵੇਲੇ ਵੀ ਮਨਪ੍ਰੀਤ ਵਿਰੁੱਧ ਚੋਣ ਲੜਨ ਲਈ ਤਿਆਰ ਹਨ ਤੇ ਭਾਵੇਂ ਉਨਾਂ ਨੂੰ ਕਿੰਨੀਆਂ ਵੀ ਪਾਰਟੀਆਂ ਦਾ ਸਮਰਥਨ ਪ੍ਰਾਪਤ ਹੋਵੋ।

Send this to a friend