June 18, 2026 5:42 am

ਮਿਲਾਵਟਖੋਰੀ ਨੂੰ ਸਖ਼ਤੀ ਨਾਲ ਠੱਲ੍ਹ ਪਾਉਣ ਲਈ ਚੌਕਸੀ ਟੀਮਾਂ ਵੱਲੋਂ ਛਾਪੇ

ਸੰਗਰੂਰ, 24 ਸਤੰਬਰ (ਪਰਮਜੀਤ ਸਿੰਘ ਲੱਡਾ)- ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਜ਼ਿਲ੍ਹਾ ਸੰਗਰੂਰ ‘ਚ ਮਿਲਾਵਟਖੋਰੀ ਨੂੰ ਸਖ਼ਤੀ ਨਾਲ ਠੱਲ੍ਹ ਪਾਉਣ ਲਈ ਚੌਕਸੀ ਟੀਮਾਂ ਸਰਗਰਮ ਹਨ। ਸਹਾਇਕ ਫੂਡ ਕਮਿਸ਼ਨਰ ਸ੍ਰੀ ਰਵਿੰਦਰ ਗਰਗ ਦੀ ਅਗਵਾਈ ਹੇਠਲੀਆਂ ਵੱਖ-ਵੱਖ ਟੀਮਾਂ ਵੱਲੋਂ ਅੱਜ ਸੰਗਰੂਰ ਸ਼ਹਿਰ ਅਤੇ ਲੌਂਗੋਵਾਲ ਵਿਖੇ ਵੱਖ-ਵੱਖ ਡੇਅਰੀਆਂ, ਮਿਲਕ ਸੈਂਟਰ, ਕਨਫੈਕਸ਼ਨਰੀ ਅਤੇ ਪਾਨ ਮਸਾਲੇ ਦੀਆਂ ਦੁਕਾਨਾਂ ‘ਤੇ ਛਾਪਾਮਾਰੀ ਕੀਤੀ ਅਤੇ 14 ਨਮੂਨੇ ਇਕੱਤਰ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ ਗਰਗ ਨੇ ਦੱਸਿਆ ਕਿ ਰੌਕਸੀ ਰੋਡ ਸੰਗਰੂਰ ‘ਤੇ ਸਥਿਤ ਡੇਅਰੀ ਦੀਆਂ ਤਿੰਨ ਦੁਕਾਨਾਂ ਵਿਚੋਂ ਦੁੱਧ ਅਤੇ ਪਨੀਰ ਦੇ 5 ਨਮੂਨੇ, ਪਟਿਆਲਾ ਗੇਟ ਸਥਿਤ ਡੇਅਰੀ ਤੋਂ ਦੁੱਧ ਅਤੇ ਕਨਫੈਕਸ਼ਨਰੀ ਤੋਂ ਟਰੋਪੀਕਾਨਾ ਸਲਾਇਸ ਦੇ ਨਮੂਨੇ, ਸੁਨਾਮੀ ਗੇਟ ਤੋਂ ਪਾਨ ਮਸਾਲੇ ਦੇ ਨਮੂਨੇ, ਨਾਨਕਿਆਣਾ ਰੋਡ ਤੋਂ ਸਰੋਂ ਦੇ ਤੇਲ ਦੇ ਨਮੂਨੇ ਅਤੇ ਆਰੇ ਵਾਲੀ ਗਲੀ ਵਿਚੋਂ ਮਿਲਕ ਸੈਂਟਰ ਤੋਂ ਇੱਕ ਨਮੂਨਾ ਇਕੱਤਰ ਕੀਤਾ ਗਿਆ। ਇਸ ਤੋਂ ਇਲਾਵਾ ਲੌਂਗੋਵਾਲ ਵਿਖੇ ਦੋ ਡੇਅਰੀਆਂ ਤੋਂ ਪਨੀਰ ਅਤੇ ਦੁੱਧ ਦੇ ਨਮੂਨੇ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ।

Send this to a friend