June 18, 2026 3:59 am

ਵਿਧਾਇਕ ਕਾਕਾ ਰਣਦੀਪ ਦੀ ਮੌਜੂਦਗੀ ‘ਚ ਰਹਜਿੰਦਰ ਸਿੰਘ ਟਿੰਕਾ ਸਰਪੰਚ ਯੂਨੀਅਨ ਦੇ ਸਰਬ ਸੰਮਤੀ ਨਾਲ ਬਣੇ ਪ੍ਰਧਾਂਨ

ਅਮਲੋਹ 23 ਸਤੰਬਰ (ਰਣਜੀਤ ਸਿੰਘ ਘੁੰਮਣ)- ਹਲਕੇ ਦੇ ਪੰਚਾ ਸਰਪੰਚਾ ਦੀ ਇਕ ਅਹਿਮ ਮਟਿੰਗ ਕਾਂਗਰਸ ਕਮੇਟੀ ਅਮਲੋਹ ਦੇ ਬਲਾਕ ਪ੍ਰਧਾਂਨ ਜਗਵੀਰ ਸਿੰਘ ਸਲਾਣਾ ਦੀ੍ਰ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਵਿਸ਼ੇਸ ਤੋਰ ਸਾਮਲ ਹੋਏ ।ਮੀਟੰਗ ਵਿਚ ਸਰਪੰਚ ਯੂਨੀਅਨ ਦੀ ਸਰਬ ਸੰਮਤੀ ਨਾਲ ਚੋਣ ਕੀਤੀ ਗਈ ਜਿਸ ਵਿਚ ਸਰਪੰਚ ਹਰਜਿੰਦਰ ਸਿੰਘ ਟਿੰਕਾ ਰੁੜਕੀ ਨੂੰ ਸਰਪੰਚ ਯੂਨੀਅਨ ਦਾ ਪ੍ਰਧਾਨ ਤੇ ਬੀਬੀ ਗੁਰਮੀਤ ਕੌਰ ਮੀਤ ਪ੍ਰਧਾਨ,ਰਘਵੀਰ ਸਿੰਘ ਲੱਲੋ ਨੂੰ ਜਨਰਲ ਸਕੱਤਰ, ਜੱਗਾ ਸਿੰਘ ਸਰਪਮੰਚ ਸ਼ਮਸਪੁਰ ਨੂੰ ਯੀਨੀਅਨ ਦਾ ਵਿਚ ਸਕੱਤਰ ਨਿਯੂਕਤ ਕੀਤਾ ਗਿਆ ।ਇਸ ਮੋਕੇ ਹਲਕਾ ਵਿਧਾਇਕ ਨੇ ਕਿਹਾ ਕਿ ਪਂਜਾਬ ਸਰਕਾਰ ਵਲੋ ਪਿੰਡਾ ਨੂੰ ਸ਼ੀਹਰਾ ਵਰਗੀਆਂ ਸਹੂਲਤਾ ਪ੍ਰਦਾਨ ਕਰਨ ਦਾ ਸਰਕਾਰ ਵਲੋ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ ਤਾ ਕਿ ਦੇਸ਼ ਦਾ ਹਰ ਨਾਗਰਿਕ ਸਰਕਾਰ ਵਲੋ ਦਿੱਤੀਆਂ ਸਹੁਲਤਾ ਤੋ ਵਾਝਾਂ ਨਾ ਰਹੇ। ਉਨਾ ਨੇ ਹਲਕੇ ਦੇ ਪੰਚਾ ਸਰੰਪਚਾ ਨੁੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵਲੋ ਪਹਿਲੀ ਪਾਤਸਾਹੀ ਸੀ੍ਰ ਗੁਰੁ ਨਾਨਕ ਦੇਵ ਜੀ ਦੀ ਜਨਮ ਸਤਾਬਦੀ ਂਨੂੰ ਮੁੱਖ ਰੱਖਦੇ ਹੋਏ ਲਾਗਾਏ ਗਏ ਪੋਦਿਆਂ ਦੀ ਸਾਂਭ ਸੰਭਾਲ ਲਈ ਵਿਸ਼ੇਸ ਤਵੱਜੋ ਦੇਣ ਤਾ ਕਿ ਸਾਡਾ ਗਰੂ ਸਾਹਿਬ ਜੀ ਵਲੋ ਉਚਾਰੇ ਸਬਦਾ ,” ਪਵਣਗੁਰੂ ਪਾਣੀ ਪਿਤਾ ਦੀ ਮਹੱਤਤਾ” ਨੂੰ ਸਮਝਿਆ ਜਾ ਸਕੇ ਇਸ ਮੋਕੇ ਪ੍ਰਧਾਨ ਹਰਜਿੰਦਰ ਸਿੰਘ ਟਿੰਕਾ ਤੇ ਨਵਨਿਯੁਕਿਤ ਆਹੁਦੇਦਾਰਾ ਨੇ ਹਲਕੇ ਵਿਧਾਇਕ ਕਾਕਾ ਰਣਦੀਪ ਨੂੰ ਵਿਸ਼ਵਾਸ ਦਿਵਾਇਆ ਕਿ ਦਿਹਾਤੀ ਖੇਤਰਾ ਦੀ ਜੋ ਸੇਵਾ ਉਨਾ ਵਲੋ ਸੋਪੀਂ ਗਈ ਹੈ ਪੂਰੀ ਤਨਦੇਹੀ ਨਾਲ ਨਿਭਾਉਣਗੇ।ਕਾਕਾ ਰਣਦੀਪ ਸਿੰਘ ਵਲੋ ਆਹੁਦੇਦਾਰਾ ਦਾ ਸਿਰਪਾਓ ਦੇਕੇ ਸਨਮਾਨ ਵੀ ਕੀਤਾ ਗਿਆ।ਇਸ ਮੋਕੇ ਇਸ ਮੋਕੇ ਰਾਮਕਿਸਨ ਭੱਲਾ ਪੀ ਏ ਵਿਧਾਇਕ ਕਾਕਾ ਰਣਦੀਪ ਸਿੰਘ, ਯਾਦਵਿੰਦਰ ਸਿੰਘ ,ਗੁਰਤੇਜ ਸਿੰਘ,ਹਰਨਾਮ ਸਿੰਘ ਪੱਪੀ.,ਸ਼ਰਨਜੀਤ ਸਿੰਘ, ਮਨੀਸ਼ਕੁਮਾਰ, ਗੁਰਪ੍ਰੀਤ ਸਿੰਘ,ਬਲਾਕ ਸੰਮਤੀ ਮੈਬ ਚੰਦ ਸਿੰਘ ,ਬਲਵਿੰਦਰ ਸਿੰਘ ਕੋਟਲੀ, ਦਿਲਬਾਗ ਸਿੰਘ ਭਾਂਬਰੀ, ਸਰਪੰਚ ਜੋਗਾ ਸਿੰਘ,ਸਰਪੰਚ ਬਲਜੀਤ ਸਿੰਘ, ਹੈਪੀ ਸੂਦ ਤੋ ਇਲਾਵਾ ਪੰਚ ਸਰਪੰਚ ਹਾਜ਼ਰ ਸਨ।

Send this to a friend