June 18, 2026 4:08 am

ਬਾਬਾ ਸ਼ੇਖ ਫ਼ਰੀਦ ਜੀ ਦੇ ਮੇਲੇ ਮੌਕੇ ਕਿਸੇ ਵੀ ਮੰਤਰੀ ਨੇ ਨਹੀਂ ਕੀਤੀ ਸ਼ਿਰਕਤ

ਫਰੀਦਕੋਟ, 23 ਸਤੰਬਰ (ਪਰਵਿੰਦਰ ਸਿੰਘ ਕੰਧਾਰੀ)- ਬਾਬਾ ਸੇਖ ਫਰੀਦ ਜੀ ਦੀ ਯਾਦ ਵਿੱਚ ਮਨਾਏ ਜਾ ਰਹੇ 10 ਰੋਜ਼ਾ ਆਗਮਨ ਪੁਰਬ ਵਿੱਚ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਜਾ ਕੋਈ ਹੋਰ ਮੰਤਰੀ ਮੇਲੇ ਵਿੱਚ ਸ਼ਿਰਕਤ ਕਰਨ ਲਈ ਨਹੀ ਵੜਿਆ ਜਦਕਿ ਜਿਲਾ ਪ੍ਰਸ਼ਾਸ਼ਨ ਨੇ ਪੰਜਾਬ ਦੇ ਮੁੱਖ ਮੰਤਰੀ ਸਮੇਤ ਹੋਰ ਮੰਤਰੀਆਂ ਨੂੰ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਸ਼ਾਮਿਲ ਹੋਣ ਲਈ ਸੱਦਾ ਵੀ ਭੇਜਿਆ ਗਿਆ ਸੀ, ਇਹ ਪਹਿਲਾ ਮੌਕਾ ਹੈ ਜਦੋ ਕਿ ਪੰਜਾਬ ਦੇ ਮੰਤਰੀ ਨਹੀ ਪਹੁੰਚੇ, ਯਾਦ ਰਹੇ ਕਿ ਬਾਬਾ ਫਰੀਦ ਜੀ ਦੇ ਮੇਲੇ ਵਿੱਚ ਕੋਈ ਵੀ ਸਿਆਸੀ ਕਾਨਫਰੰਸ ਨਹੀ ਹੁੰਦੀ ਪਰ ਫਿਰ ਵੀ ਪੰਜਾਬ ਸਰਕਾਰ ਪਿਛਲੇ ਤਕਰੀਬਨ 25 ਸਾਲ ਤੋ ਬਾਬਾ ਫਰੀਦ ਜੀ ਦੇ ਮੇਲੇ ਵਿੱਚ ਸ਼ਿਰਕਤ ਕਰਦੀ ਆ ਰਹੀ ਹੈ ਇਥੇ ਇਹ ਗੱਲ ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸੈਂਟਰ ਵਿੱਚ ਇੱਕ ਲੇਡੀ ਡਾਕਟਰ ਨਾਲ ਜਿਣਸੀ ਸ਼ੋਸ਼ਣ ਦਾ ਮਾਮਲਾ ਭਖ ਗਿਆ ਸੀ ਅਤੇ ਉਥੋ ਦੇ ਵਿਦਿਆਰਥੀਆ ਨੇ ਫਰੀਦਕੋਟ ਆਉਣ ਵਾਲੇ ਮੰਤਰੀਆਂ ਨੂੰ ਘੇਰਨ ਦਾ ਐਲਾਨ ਵੀ ਕੀਤਾ ਹੋਇਆ ਸੀ , ਸੂਤਰਾਂ ਤੋ ਮਿਲੀ ਜਾਣਕਾਰੀ ਮੁਤਾਬਕ ਇਸ ਕਾਰਨ ਸੀ ਪੰਜਾਬ ਸਰਕਾਰ ਦਾ ਕੋਈ ਮੰਤਰੀ ਜਾ ਮੁੱਖ ਮੰਤਰੀ ਬਾਬਾ ਫਰੀਦ ਆਗਮਨ ਪੁਰਬ ਤੇ ਸ਼ਿਰਕਤ ਕਰਨ ਲਈ ਨਹੀ ਪਹੁੰਚਿਆ, ਹਲਕਾ ਫਰੀਦਕੋਟ ਤੋ ਮੌਜੂਦਾ ਵਿਧਾਇਕ ਅਤੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਸ੍ਰ ਕੁਸ਼ਲਦੀਪ ਸਿੰਘ ਢਿੱਲੋ ਜੋ ਵਿਧਾਇਕ ਹਨ ਨੇ ਮੇਲੇ ਦੌਰਾਨ ਫਰੀਦਕੋਟ ਸ਼ਹਿਰ ਵਿੱਚ ਹੋਣ ਵਾਲੇ ਸਮਾਗਮਾਂ ਨੂੰ ਨੇਪਰੇ ਚਾੜ੍ਹਨ ਲਈ ਪੂਰਾ ਸਹਿਯੋਗ ਦਿੱਤਾ ਹੈ , ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਮੁੱਖ ਮੰਤਰੀ ਅਤੇ ਪੰਜਾਬ ਦੇ ਬਾਕੀ ਮੰਤਰੀਆਂ ਨੂੰ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਵਿੱਚ ਪਹੁੰਚਣ ਲਈ ਹਾਰਦਿਕ ਸੱਦਾ ਭੇਜਿਆ ਗਿਆ ਹੈ , ਅਤੇ ਦੇਸ਼ ਭਰ ਤੋ ਕਲਾਕਾਰ ਇਸ ਮੇਲੇ ਵਿੱਚ ਸ਼ਿਰਕਤ ਕਰ ਰਹੇ ਹਨ ਅਤੇ ਵੱਡੀ ਗਿਣਤੀ ਵਿੱਚ ਧਾਰਮਿਕ ਸਮਾਗਮ ਵੀ ਹੋਣੇ ਹਨ, ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਹਿਲਾ ਇਹ ਬਾਬਾ ਫਰੀਦ ਜੀ ਦਾ ਮੇਲਾ ਸਿਰਫ 21, 22, ਅਤੇ 23 ਸਿਤੰਬਰ ਦਾ ਹੀ ਹੁੰਦਾ ਸੀ , ਇਸ ਵਾਰ ਇਹ ਮੇਲਾ ਤਿੰਨ ਦਿਨਾਂ ਤੋ ਵਧਾ ਕੇ 10 ਦਿਨ ਦਾ ਕੀਤਾ ਗਿਆ ਹੈ।

Send this to a friend