ਪੰਜਾਬ ’ਤੇ ਪੰਜਾਬੀ ਸਿਨੇਮੇ ਨੂੰ ਹਰ ਤਰ੍ਹਾਂ ਮਜਬੂਤ ਖੂਬਸੂਰਤ ਬਣਾਉਣ ਲਈ ਹਰ ਤਰ੍ਹਾਂ ਦਾ ਯਤਨ ਕੀਤਾ ਜਾਂ ਰਿਹਾ । ਅੱਜ ਕੱਲ ਪੰਜਾਬੀ ਸਿਨੇਮੇ ਵਿੱਚ ਜਿੱਥੇ ਸੂਜਵਾਨ ਐਕਟਰਾ , ਡਾਇਰੈਕਟਰਾ , ਪ੍ਰਡਿਊਸਰ ਦਾ ਆਗਾਜ ਹੋ ਰਿਹਾ ਹੈ। ਉਥੇ ਹੀ ਕਈ ਖੂਬਸੂਰਤ ਅਭਿਨੇਤਰੀਆਂ ਨੇ ਵੀ ਆਪਣੀ ਕਿਸਮਤ ਅਜਮਾਉਣ ਲਈ ਪੰਜਾਬੀ ਸਿਨੇਮੇ ਵਿੱਚ ਕਦਮ ਰੱਖੇ ਹਨ। ਇਸੇ ਤਰ੍ਹਾਂ ਹੀ ਪੰਜਾਬੀ ਫ਼ਿਲਮ ਇੰਡਰਸਟਰੀ ਵਿੱਚ ਇਹਨਾਂ ਖੂਬਸੂਰਤ ਅਭਿਨੇਤਰੀਆਂ ਵਿੱਚ ਇੱਕ ਹੋਰ ਨਾਮ ਜੁੜਿਆਂ ਹੈ ਸੁੰਦਰਤਾ , ਸਾਦਗੀ ਮਾਸੂਮ ਜਿਹੇ ਚਿਹਰੇ ਵਾਲੀ , ਬੁੱਲ੍ਹਾ ’ਤੇ ਨਿੰਮ੍ਹੀ ਜਿਹੀ ਮੁਸਕਰਾਹਟ ’ਤੇ ਅੱਖਾਂ ਚ੍ਹ ਗੰਭੀਰ ਸੋਚ ਵਾਲੀ , ਫੁੱਲਾ ਵਰਗੀ ਕੋਮਲ ਖੂਬਸੂਰਤ ਅਦਾਕਾਰਾ ਕੀਆ ਖੰਨਾ ਦਾ ਤੇ ਨੇ ਵੀ ਪੰਜਾਬੀ ਸਿਨੇਮੇ ਵਿੱਚ ਬਹਿਤਰੀਨ ਆਗਮਨ ਕਰ ਲਿਆ ਹੈ। ਬਚਪਨ ਤੋ ਹੀ ਅਦਾਕਾਰੀ ਦਾ ਸ਼ੌਕ ਲੈ ਕੇ ਪੈਦਾ ਹੋਈ ਕੀਆ ਖੰਨਾ ਨੇ ਆਪਣੇ ਸਕੂਲ ਟਾਈਮ ਤੋ ਹੀ ਥੀਏਟਰ ਕਰਨਾ ਸ਼ੁਰੂ ਕਰ ਦਿੱਤਾ ਸੀ । ਕਿਉਕਿ ਅਦਾਕਾਰੀ ਦਾ ਜਨੂੰਨ ਉਸਨੂੰ ਬਚਪਨ ਤੋ ਹੀ ਸੀ ਕਿ ਕਰਨਾ ਤੇ ਥੀਏਟਰ ਹੀ ਕਰਨਾ ਤੇ ਦਨੇਸ਼ ਠਾਕੁਰ ਜੀ ਨਾਲ ‘ ਅੰਕ- ਗਰੁੱਪ ’ ਵਿੱਚ ਉਸਨੇ ਕਈ ਪਲੈਅ ਵੀ ਕੀਤੇ ਤੇ ਹਮੇਸ਼ਾ ਆਪਣੀ ਅਦਾਕਾਰੀ ਦੀ ਦਰਸ਼ਕਾਂ ਤੇ ਅਹਿਮ ਛਂਾਪ ਵੀ ਛੱਡੀ । ਸਾਰਿਆਂ ਦਾ ਉਸਨੂੰ ਪਿਆਰ ਮਿਲਦਾ ਰਿਹਾ ਤੇ ਇਸੇ ਪਿਆਰ ਤੇ ਦੁਆਵਾ ਨਾਲ ਕੀਆ ਆਪਣੇ ਹਰ ਕੰਮ ਨੂੰ ਮਿਹਨਤ ਤੇ ਲਗਨ ਨਾਲ ਕਰਨ ਦੀ ਕੌਸ਼ਿਸ਼ ਕਰਦੀ ਰਹੀ । ਫ਼ਿਰ ਹੌਲੀ -ਹੌਲੀ ਅਦਾਕਾਰੀ ਦੀਆਂ ਬਾਰੀਕੀਆਂ ਸਿੱਖਦੇ – ਸਿੱਖਦੇ ਉਸਨੇ ਫ਼ਿਲਮਾਂ ਵਿੱਚ ਕੰਮ ਕਰਨ ਦਾ ਸੁਪਨਾਂ ਦੇਖਿਆਂ ਤੇ ਉਸਦਾ ਇਹ ਸੁਪਨਾਂ ਉਦੋ ਪੂਰਾ ਹੋਇਆਂ ਜਦੋ ਕੀਆ ਆਪਣੇ ਥੀਏਟਰ ਪਲੈਅ ‘ ਮਿੱਤਰੋ ਮਰਜਾਣੀ ’ ਵਿੱਚ ਇੱਕ ਪੰਜਾਬਣ ਕੁੜੀ ਦਾ ਕਿਰਦਾਰ ਨਿਭਾ ਰਹੀ ਸੀ ਤੇ ਉਥੇ ਹੀਰੇ ਨੂੰ ਪਰਖਣ ਵਾਲੇ ਜੋਹੁਰੀ ਪੰਜਾਬ ਦੇ ਪ੍ਰਡਿਊਸਰ ਰਾਜਨ ਬੱਤਰਾ ਜੀ ਬੈਠੇ ਪਲੈਅ ਦੇਖ ਰਹੇ ਸੀ ਤੇ ਉਹ ਕੀਆ ਖੰਨਾ ਦੀ ਅਦਾਕਾਰੀ ਤੋ ਪ੍ਰਭਾਵਿਤ ਹੋ ਗਏ ਤੇ ਉਹਨਾਂ ਆਪਣੀ ਫ਼ਿਲਮ ‘
ਯਾਰ ਅਣਮੁੱਲੇ -2 ’ ਲਈ ਕੀਆ ਨੂੰ ਹੀਰੋਇੰਨ ਲੈਣ ਦਾ ਫੈਸਲਾ ਕਰਲਿਆਂ ਤੇ ਇਸ ਤਰ੍ਹਾਂ ਕੀਆ ਖੰਨਾ ਦੀ ਸ਼ੁਰੂਆਤ ਪੰਜਾਬੀ ਸਿਨੇਮੇ ਵਿੱਚ ਹੋ ਗਈ । ਬੇਸ਼ੱਕ ਇਸ ਤੋ ਪਹਿਲਾ ਕੀਆ ਹਿੰਦੀ ਫ਼ਿਲਮ ‘ ਚੱਲ -ਭਾਗ੍ਹ ’ ਵੀ ਕਰ ਚੁੱਕੀ ਹੈ । ਜੋ ਕੀ ਜਲਦ ਹੀ ਰੀਲੀਜ਼ ਹੋ ਰਹੀ ਹੈ। ਪਰ ਬਾਲੀਵੁੱਡ- ਪਾਲੀਵੁੱਡ ਵਿੱਚ ਉਸਦੇ ਨਾਮ ਦੇ ਚਰਚ੍ਹੇ ਉਹਦੋ ਹੋਏ ਜਦੋ ਉਹ ਪੰਜਾਬੀ ਸਿਨੇਮੇ ਦਾ ਹਿੱਸਾ ਬਣੀ । ਅੱਜ ਕੱਲ ਕੀਆ ਨੂੰ ਪੰਜਾਬੀਆਂ ਦੀ ਕੁਈਨ ਵੀ ਕਿਹਾ ਜਾਦਾ ਹੈ। ਅਦਾਕਾਰੀ ਉਸਦੇ ਲਈ ਇੱਕ ਇਬਾਦਤ ਹੈ ਅਰਦਾਸ ਹੈ। ਬੇਸ਼ੱਕ ਕੀਆ ਮੁੰਬਈ ਦੀ ਜੰਮ- ਪਲ ਹੈ । ਪਰ ਉਹ ਪੰਜਾਬੀ ਤੇ ਪੰਜਾਬੀਅਤ ਨਾਲ ਜੂੜਕੇ ਰਹਿਣਾ ਚਾਹੁੰਦੀ ਹੈ। ਉਸਨੇ ਦੱਸਿਆਂ ਕਿ ਉਸਨੂੰ ਆਪਣੀ ਪੰਜਾਬੀ ਫ਼ਿਲਮਾਂ ਦੀ ਸੂਟਿੰਗ ਲਈ ਹੀ ਪਹਿਲੀ ਵਾਰ ਪੰਜਾਬ ਆਉਣ ਦਾ ਮੌਕਾਂ ਮਿਲਿਆਂ । ਪਰ ਪੰਜਾਬ ਦੇ ਲੋਕਾਂ ਨੇ ਉਸਨੂੰ ਅੰਤਾਂ ਦਾ ਪਿਆਰ ਦਿੱਤਾ । ਉਸਨੇ ਆਪਣੀ ਪਿੱਛੇ ਰੀਲੀਜ਼ ਹੋਈ ਫਿਲਮ ‘ ਮੇਰਿੰਜ ਦਾ ਗੈਰਿੰਜ ’ ਨਾਲ ਪੰਜਾਬੀ ਸਿਨੇਮੇ ਵਿੱਚ ਆਪਣਾ ਮੁਕਾਮ ਮਜਬੂਤ ਕਰ ਲਿਆਂ ਹੈ। ਆਪਣੇ ਇਸ ਅਦਾਕਾਰੀ ਦੇ ਖੇਤਰ ਵਿੱਚ ਕੀਆ ਹਰ ਤਰਾਂ ਦਾ ਕਿਰਦਾਰ ਨਿਭਾਉਣਾ ਚਾਹੁੰਦੀ ਹੈ । ਉਸਦਾ ਕਹਿਣਾ ਹੈ ਕਿ ਮੈ ਇੱਕ ਐਕਟਰ ਹਾਂ ਤੇ ਇੱਕ ਐਕਟਰ ਨੂੰ ਹਰ ਤਰਾਂ ਦਾ ਕਿਰਦਾਰ ਨਿਭਾਉਣਾ ਚਾਹੀਦਾ ਹੈ ਤੇ ਮਿਹਨਤ ਕਰਨੀ ਚਾਹੀਦੀ ਹੈ।
ਤੇ ਕੀਆ ਖੰਨਾ ਜਲਦ ਹੀ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਜਿਵੇ ਯਾਰ ਅਣਮੁੱਲੇ-2 , ਪੰਜਾਬੀਆਂ ਦਾ ਕਿੰਗ , ਚੱਲ – ਭਾਗ੍ਹ ਆਦਿ ਫ਼ਿਲਮਾਂ ਵਿੱਚ ਅਹਿਮ ਕਿਰਦਾਰਾ ਵਿੱਚ ਨਜ਼ਰ ਆਵੇਗੀ ।