June 17, 2026 3:48 pm

ਸਰਕਾਰ ਦੇ ਨਿਕੰਮੇਪਣ ਨੇ ਸੂਬੇ ਦੀ ਆਰਥਿਕ ਤੇ ਸਿੱਖਿਅਕ ਨੀਤੀ ਬਰਬਾਦ ਕੀਤੀ : ਸੁਖਪਾਲ ਸਿੰਘ ਖਹਿਰਾ

ਸੰਗਰੂਰ, 19 ਸਤੰਬਰ (ਪਰਮਜੀਤ ਸਿੰਘ ਲੱਡਾ)- ਸੂਬੇ ਦੀ ਆਰਥਿਕ ਤੇ ਸਿੱਖਿਅਕ ਨੀਤੀ ਨੂੰ ਬੁਰੀ ਤਰ੍ਹਾਂ ਫੇਲ ਕਰਾਰ ਦਿੰਦਿਆਂ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਨਿਕੰਮੇਪਣ ਦੀ ਬਦੌਲਤ ਹੀ ਅੱਜ ਪੜ੍ਹੇ ਲਿਖੇ ਲੋਕਾਂ ਨੂੰ ਨੌਕਰੀਆਂ ਲਈ ਧਰਨੇ ਦੇਣੇ ਪੈ ਰਹੇ ਹਨ ਤੇ ਸੂਬੇ ਦੇ ਸਾਰੇ ਵਰਗ ਆਰਥਿਕ ਤੌਰ ਤੇ ਤੰਗੀ ਨਾਲ ਜੂਝ ਰਹੇ ਹਨ ਸੁਖਪਾਲ ਸਿੰਘ ਖਹਿਰਾ ਅੱਜ ਇੱਥੇ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਸੰਘਰਸ਼ ਨੂੰ ਹਮਾਇਤ ਕਰਨ ਲਈ ਪਹੁੰਚੇ ਸਨ । ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਮਾੜੀ ਸਿੱਖਿਅਕ ਨੀਤੀ ਦੇ ਬਦੌਲਤ ਅੱਜ ਹਜ਼ਾਰਾਂ ਨੌਜਵਾਨ ਪੜ੍ਹ ਲਿਖ ਕੇ ਵਿਦੇਸ਼ਾਂ ਦੀ ਧਰਤੀ ਤੇ ਜਾ ਰਹੇ ਹਨ ਜਿਸ ਨਾਲ ਇੱਕ ਪਾਸੇ ਸੂਬੇ ਦੀ ਆਰਥਿਕਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਤੇ ਦੂਜੇ ਪਾਸੇ ਸੂਬੇ ਵਿੱਚ ਬੇਰੁਜ਼ਗਾਰੀ ਨਾਲ ਜੂਝ ਰਹੇ ਪੜ੍ਹੇ ਲਿਖੇ ਨੌਜਵਾਨ ਨੌਕਰੀਆਂ ਦੀ ਪ੍ਰਾਪਤੀ ਲਈ ਧਰਨੇ ਦੇਣ ਲਈ ਮਜਬੂਰ ਹਨ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕੈਪਟਨ ਸਰਕਾਰ ਕੋਲ ਆਪਣਾ ਅਮਲਾ ਫੈਲਾ ਅਤੇ ਕੈਬਨਿਟ ਵਧਾਉਣ ਲਈ ਤਾਂ ਪੈਸਿਆਂ ਦੀ ਬਹੁਤਾਤ ਹੈ ਪਰ ਆਮ ਲੋਕਾਂ ਤੇ ਲੋੜਵੰਦ ਨੌਜਵਾਨਾਂ ਨੂੰ ਨੌਕਰੀ ਦੇਣ ਮੌਕੇ ਖਜ਼ਾਨਾ ਖਾਲੀ ਹੋ ਜਾਂਦਾ ਹੈ। ਸੂਬੇ ਦੇ ਕਿਸਾਨ ਦੇ ਮੰਦੇ ਹਾਲਾਤਾਂ ਲਈ ਕੈਪਟਨ ਸਰਕਾਰ ਨੂੰ ਜ਼ਿੰਮੇਵਾਰ ਗਰਦਾਨਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਆਪਣੇ ਕਰਜ਼ਾ ਕੁਰਕੀ ਮੁਆਫ ਦੇ ਵਾਅਦੇ ਤੇ ਪੂਰਾ ਨਾ ਉਤਰਨ ਦੀ ਵਜ੍ਹਾ ਕਾਰਨ ਹੀ ਅੱਜ ਸੂਬੇ ਦਾ ਕਿਸਾਨ ਖੁਦਕੁਸ਼ੀਆਂ ਦੇ ਰਾਹ ਤੇ ਚੱਲ ਰਿਹਾ ਹੈ ਉਨ੍ਹਾਂ ਪਿੰਡ ਭੋਤਨਾ ਦੇ ਇੱਕ ਪਰਿਵਾਰ ਦੀ ਦਾਸਤਾਨ ਸੁਣਾਉਂਦਿਆਂ ਦੱਸਿਆ ਕਿ ਕਿਸ ਤਰ੍ਹਾਂ ਸੂਬੇ ਦਾ ਕਿਸਾਨ ਅੱਜ ਭਿਆਨਕ ਹਾਲਾਤਾਂ ਵਿੱਚੋਂ ਗੁਜ਼ਰ ਰਿਹਾ ਹੈ। ਖਹਿਰਾ ਨੇ ਕਿਹਾ ਕਿ ਜਦੋਂ ਤੱਕ ਅਸੀਂ ਲੋਕ ਰਵਾਇਤੀ ਪਾਰਟੀਆਂ ਨੂੰ ਹੀ ਚੁਣਦੇ ਰਹਾਂਗੇ ਤਾਂ ਤੱਕ ਇਨ੍ਹਾਂ ਦੋਵੇਂ ਪਾਰਟੀਆਂ ਨੇ ਆਮ ਲੋਕਾਂ ਦੀ ਸੁਣਨ ਦੀ ਬਜਾਏ ਆਪਣੇ ਮਨ ਦੀਆਂ ਹੀ ਕਰਦੀਆਂ ਰਹਿਣਗੀਆਂ ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਪਿਰਮਲ ਸਿੰਘ ਧੌਲਾ ਸ਼ੇਰ ਸਿੰਘ ਤੋਲਾਵਾਲ ਡਾਕਟਰ ਸਮਿੰਦਰ ਸਿੰਘ ਸੁਨਾਮ ਈਸ਼ਰ ਸਿੰਘ ਫੌਜੀ ਆਦਿ ਹਾਜ਼ਰ ਸਨ।

Send this to a friend