June 17, 2026 12:01 pm

ਐਸ ਆਈ ‘ਤੇ ਹੋਏ ਹਮਲੇ ਦੀ ਕੀਤੀ ਨਿਖੇਦੀ

ਲੁਧਿਆਣਾ, 18 ਸਤੰਬਰ (ਜਸਪਾਲ ਅਰੋੜਾ)- ਹੈਡ ਕਵਾਟਰ ਵਿਖੇ ਬਲਬੀਰ ਸਿੰਘ ਖਹਿਰਾ ਪ੍ਰਧਾਨ ਪੁਲਸ ਪੈਨਸ਼ਨਰ ਪੰਜਾਬ ਦੀ ਅਗਵਾਈ ਚ ਮੀਟਿੰਗ ਕੀਤੀ ਗਈ ਜਿਸ ਵਿਚ ਚਰਨ ਸਿੰਘ ਬਾਠ ਸੀਨੀਅਰ ਮੀਤ ਪ੍ਰਧਾਨ ਪੰਜਾਬ ਮੇਜਰ ਸਿੰਘ ਨੱਤ ਜਨਰਲ ਸੈਕਟਰੀ ਪੰਜਾਬ ਤੋਂ ਇਲਾਵਾ ਵੱਖ ਵੱਖ ਜਿਲਿਆਂ ਦੇ ਪ੍ਰਧਾਨ ਸ਼ਾਮਿਲ ਹੋਏ ਸਨ ਮੀਟਿੰਗ ਵਿਚ 13 ਸਤੰਬਰ 2019 ਪਿੰਡ ਚੋਗਾਵਾਂ ਵਿਖੇ ਪੁਲਸ ਪਾਰਟੀ ਜਿਸ ਦੀ ਅਗਵਾਈ ਬਲਦੇਵ ਸਿੰਘ ਐਸ ਆਈ ਕਰ ਰਹੇ ਸਨ ਓਹਨਾ ਨਾਲ ਨਸ਼ਾ ਤਸਕਰਾਂ ਵਲੋਂ ਬੇਰਹਿਮੀ ਨਾਲ ਮਾਰਕੁੱਟ ਕੀਤੀ ਗਈ ਸੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਦੀ ਕੀਤੀ ਗਈ ਹੈ ਲੋਕਲ ਪੁਲਸ ਵਲੋਂ ਦੋਸ਼ੀਆਂ ਵਿਰੁੱਧ ਸੰਗੀਨ ਧਾਰਾਵਾਂ ਹੇਠ ਮੁਕਦਮਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਨਾ ਅਤੇ ਮੁੱਖ ਮੰਤਰੀ ਪੰਜਾਬ ਵਲੋਂ ਓਹਨਾ 5 ਪੁਲਸ ਮੁਲਾਜ਼ਮਾ ਜਿਨ੍ਹਾਂ ਨੇ ਆਪਣੇ ਸਾਥੀ ਨੂੰ ਹਮਲਾਵਰਾਂ ਤੋ ਬਚਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ ਅਤੇ ਡਿਊਟੀ ਦੌਰਾਨ ਬੁਜ਼ਦਿਲੀ ਦਿਖਾਈ ਨੂੰ ਡਿਸਮਿਸ ਕਰਕੇ ਸਲਾਂਗਾ ਯੋਗ ਕੰਮ ਕੀਤਾ ਹੈ ਇਸ ਸਬੰਧੀ ਅੱਜ ਪੁਲਸ ਪੈਨਸ਼ਨਰ ਵੈਲਫੇਅਰ ਲੁਧਿਆਣਾ ਦੀ ਇਕ ਹੰਗਾਮੀ ਮੀਟਿੰਗ ਮੇਜਰ ਸਿੰਘ ਨੱਤ ਪ੍ਰਧਾਨ ਦੀ ਅਗਵਾਈ ਹੇਠ ਹੋਈ ਜਿਸ ਵਿਚ ਸੀਨੀਅਰ ਮੀਤ ਪ੍ਰਧਾਨ ਸੁਖਬੀਰ ਸਿੰਘ ਅਤੇ ਹੋਰ ਮੈਂਬਰ ਮੌਜੂਦ ਸਨ ਅੱਜ ਮੀਟਿੰਗ ਵਿਚ ਸਟੇਟ ਬਾਡੀ ਮਤੇ ਦੀ ਪੁਰਜ਼ੋਰ ਹਿਮਾਇਤ ਕੀਤੀ ਗਈ ਮੀਟਿੰਗ ਮੁਖ ਮੰਤਰੀ ਪੰਜਾਬ ਡੀ ਜੀ ਪੀ ਪੰਜਾਬ ਨੂੰ ਅਪੀਲ ਕੀਤੀ ਗਈ ਕਿ ਇਸ ਮੁਕਦਮੇ ਦੀ ਸੁਵਾਈ ਫਾਸਟ ਟਰੈਕ ਕੋਰਟ ਰਾਹੀਂ ਕਰਵਾਈ ਜਾਵੇ ਤਾਂ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਸਜਾ ਦਵਾਈ ਜਾ ਸਕੇ ਕਿਉਂ ਕਿ ਪੰਜਾਬ ਪੁਲਸ ਜਵਾਨਾਂ ਨੇ ਬਹੁਤ ਔਖੇ ਸਮੇ ਚ ਡਿਊਟੀ ਕੀਤੀ ਹੈ।

Send this to a friend