May 2, 2026 11:41 am

ਮਾਡਰਨ ਸੈਕੂਲਰ ਸੀਨੀਅਰ ਸੈਕੰਡਰੀ ਸਕੂਲ ਲਦਾਲ ਦੇ ਖਿਡਾਰੀਆਂ ਨੇ ਮਾਰੀ ਬਾਜ਼ੀ

ਲਹਿਰਾਗਾਗਾ, 13 ਸਤੰਬਰ (ਯਾਦਵਿੰਦਰ ਸਿੰਘ ਲਦਾਲ) ਨਜਦੀਕ ਪੈਂਦੇ ਪਿੰਡ ਦੇ ਮਾਡਰਨ ਸੈਕੂਲਰ ਸੀਨੀਅਰ ਸੈਕੰਡਰੀ ਸਕੂਲ ਦੇ ਖਿਡਾਰੀਆਂ ਨੇ 65ਵੀਆਂ ਜਿਲਾਂ ਪੱਧਰੀ ਸਕੂਲੀ ਖੇਡਾਂ ਵਿੱਚ ਮਾਰੀਆਂ ਮੱਲਾਂ । ਇਸ ਸਕੂਲ ਦੇ 6 ਖਿਡਾਰੀਆਂ ਯਾਦਵਿੰਦਰ ਸਿੰਘ ਨੇ ਹੈਂਡਬਾਲ, ਜਗਦੀਸ਼ ਸਿੰਘ ਨੇ ਹੈਂਡਬਾਲ, ਰਾਜਪਰੀਤ ਕੌਰ ਨੇ ਕੁਸ਼ਤੀਆਂ ਅਤੇ ਦੁਸ਼ਹਿਰੀਆਂ,ਅਜੈ ਤੇ ਗੌਰਵ ਨੇ -14 ਕਬੱਡੀ ਨੈਸ਼ਨਲ ਸਟਾਇਲ ਦੀਆਂ 65ਵੀਆਂ ਸਟੇਟ ਪੱਧਰੀ ਸਕੂਲੀ ਖੇਡਾਂ ਵਿੱਚ ਆਪਣੀ ਥਾਂ ਬਣਾਈ। ਇਸ ਮੌਕੇ ਤੇ ਸਕੂਲ ਦੀ ਚੇਅਰਪਰਸਨ ਕਿਰਨਜੀਤ ਕੌਰ ਅਤੇ ਪ੍ਰਿੰਸੀਪਲ ਸ੍ਰੀਮਤੀ ਗੁਰਪ੍ਰੀਤ ਕੌਰ ਨੇ ਖਿਡਾਰੀਆਂ ਅਤੇ ਡੀ ਪੀ ਈ ਜਗਸੀਰ ਸਿੰਘ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ।

Send this to a friend