May 27, 2026 4:25 pm

ਬਾਜਵਾ ਦੀ ਹਾਰ ਪਿੱਛੋਂ ਪੰਜਾਬ ਕਾਂਗਰਸ ਦੀ ਲੀਡਰਸ਼ਿਪ ’ਚ ਤਬਦੀਲੀ ਯਕੀਨੀ

ਕੈਪਟਨ ਅਮਰਿੰਦਰ ਸਿੰਘ ਜਾਂ ਮਨਪ੍ਰੀਤ ਬਾਦਲ ਹੋ ਸਕਦੇ ਹਨ ਨਵੇਂ ਪ੍ਰਧਾਨ
ਜਲੰਧਰ, 16 ਮਈ – ਗੁਰਦਾਸਪੁਰ ਲੋਕ ਸਭਾ ਹਲਕੇ ’ਚ ਪੰਜਾਬ ਕਾਂਗਰਸ ਦੇ  ਪ੍ਰਧਾਨ ਅਤੇ ਸਾਬਕਾ ਐ¤ਮ.ਪੀ. ਸ. ਪ੍ਰਤਾਪ ਸਿੰਘ ਬਾਜਵਾ ਦੀ ਕਰਾਰੀ ਹਾਰ ਤੋਂ ਬਾਅਦ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵਿੱਚ ਵੱਡੀ ਤਬਦੀਲੀ ਆਉਣ ਦੇ ਪੱਕੇ ਆਸਾਰ ਬਣ ਗਏ ਹਨ। ਸ. ਬਾਜਵਾ ਨੂੰ ਹੁਣ ਨੈਤਿਕ ਆਧਾਰ ’ਤੇ ਕਾਂਗਰਸ ਦੀ ਪ੍ਰਧਾਨਗੀ ਛੱਡਣੀ ਹੀ ਹੋਵੇਗੀ। 2009 ਦੇ ਮੁਕਾਬਲੇ ਇਸ ਬਾਰ ਲੋਕ ਸਭਾ ਚੋਣਾਂ ’ਚ ਕਾਂਗਰਸ ਦੀ ਕਾਰਗੁਜਾਰੀ ਚੰਗੀ ਨਹੀਂ ਰਹੀਂ। ਇਸ ਹਾਰ ਅਤੇ ਕਾਰਗੁਜਾਰੀ ਦਾ ਜੁੰਮਾਂ ਸ੍ਰੀ ਬਾਜਵਾ ਨੂੰ ਚੁਕਣਾ ਹੀ ਪਵੇਗਾ। ਚੋਣ ਨਜੀਤਿਆਂ ਤੋਂ ਫੌਰੀ ਬਾਅਦ ਦਬਵੀਂ ਸੁਰ ਵਿੱਚ ਸ੍ਰੀ ਬਾਜਵਾ ਦੇ ਅਸਤੀਫੇ ਦੀ ਮੰਗ ਉਠਣੀ ਸ਼ੁਰੂ ਹੋ ਗਈ ਹੈ। ਆਉਣ ਵਾਲੇ ਕੁੱਝ ਦਿਨਾਂ ਵਿੱਚ ਇਹ ਮੁੱਦਾ ਹੋਰ ਜ਼ੋਰ ਫੜੇਗਾ। ਕਾਂਗਰਸ ਦੇ ਹਾਰੇ ਹੋਏ ਉਮੀਦਵਾਰ ਵੀ ਸ. ਬਾਜਵਾ

ਨਾਲ ਔਖੇ ਹਨ ਕਿਉਂਕਿ ਉਨ੍ਹਾਂ ਨੇ ਚੋਣਾਂ ਦੌਰਾਨ ਕਿਸੇ ਵੀ ਹਲਕੇ ਵਿੱਚ ਜ਼ੋਰਦਾਰ ਤਰੀਕੇ ਨਾਲ ਮੁਹਿਮ ਨਹੀਂ ਚਲਾਈ। ਬੇਸ਼ਕ ਪੰਜਾਬ ਦੇ ਲੋਕ ਅਕਾਲੀ-ਭਾਜਪਾ ਸਰਕਾਰ ਨਾਲ ਗੁੱਸੇ ਸਨ ਇਸ ਦੇ ਬਾਵਜੂਦ ਵੀ ਪੰਜਾਬ ਕਾਂਗਰਸ ਇਸ ਦਾ ਲਾਹਾ ਨਹੀਂ ਲੈ ਸਕੀ।
ਸ੍ਰੀ ਬਾਜਵਾ ਦੇ ਹਾਰਨ ਤੋਂ ਬਾਅਦ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਨਿਯੁਕਤੀ ਸਬੰਧੀ ਚਰਚਾ ਸ਼ੁਰੂ ਹੋ ਗਈ ਹੈ। ਅੰਮ੍ਰਿਤਸਰ ਤੋਂ ਜਿੱਤ ਪ੍ਰਾਪਤ ਕਰਨ ਪਿਛੋਂ ਕੈਪਟਨ ਅਮਰਿੰਦਰ ਸਿੰਘ ਇਕ ਮਜ਼ਬੂਤ ਆਗੂ ਵਿੱਚੋਂ ਮੁੜ ਉਭਰ ਆਏ ਹਨ। ਸੁਭਾਵਿਕ ਤੌਰ ’ਤੇ ਉਹ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਮੁੱਖ ਦਾਅਵੇਦਾਰ ਬਣ ਗਏ ਹਨ। ਉ¤ਧਰ ਬਠਿੰਡਾ ਹਲਕੇ ’ਚ ਅਕਾਲੀ-ਭਾਜਪਾ ਗੱਠਜੋੜ ਨੂੰ ਕਰਾਰੀ ਟੱਕਰ ਦੇਣ ਵਾਲੇ ਸ. ਮਨਪ੍ਰੀਤ ਸਿੰਘ ਬਾਦਲ ਵੀ ਪੰਜਾਬ ਕਾਂਗਰਸ ਵਿੱਚ ਇਕ ਨਵੀਂ ਧਿਰ ਵਜੋਂ ਸਥਾਪਤ ਹੋ ਗਏ ਹਨ। ਇਹ ਹੋ ਸਕਦਾ ਹੈ ਕਿ ਕਾਂਗਰਸ ਦੀ ਕੌਮੀ ਲੀਡਰਸ਼ਿਪ ਪਹਿਲਾਂ ਬਣਾਏ ਗਏ ਫਾਰਮੂਲੇ ਮੁਤਾਬਿਕ ਸ੍ਰੀ ਬਾਦਲ ਨੂੰ ਪਾਰਟੀ ਦਾ ਸੂਬਾ ਪ੍ਰਧਾਨ ਬਣਾ ਦੇਵੇਂ। ਦੂਸਰੇ ਪਾਸੇ ਫਿਰੋਜ਼ਪੁਰ ਹਲਕੇ ਤੋਂ ਮਿਲੀ ਹਾਰ ਕਾਰਨ ਸ੍ਰੀ ਸੁਨੀਲ ਕੁਮਾਰ ਜਾਖੜ ਵੀ ਸਿਆਸੀ ਤੌਰ ’ਤੇ ਕਮਜ਼ੋਰ ਹੋ ਗਏ ਹਨ। ਸੰਗਰੂਰ ਹਲਕੇ ਵਿੱਚ ਕਾਂਗਰਸ ਨੂੰ ਮਿਲੀ ਹਾਰ ਕਾਰਨ ਕਾਂਗਰਸ ਵਿੱਚ ਇਕ ਵੱਡੇ ਧੜੇ ਦੀ ਅਗਵਾਈ ਕਰ ਰਹੀ ਬੀਬੀ ਰਜਿੰਦਰ ਕੌਰ ਭੱਠਲ ਦਾ ਦਾਅਵਾ ਵੀ ਪਾਰਟੀ ਦੀ ਪ੍ਰਧਾਨਗੀ  ’ਤੇ ਕਮਜ਼ੋਰ ਪੈ ਗਿਆ ਹੈ।  ਇਨ੍ਹਾਂ ਹਾਲਾਤਾਂ ਦਾ ਸਭ ਤੋਂ ਵੱਧ ਲਾਹਾ ਕੈਪਟਨ ਅਤੇ ਮਨਪ੍ਰੀਤ ਨੂੰ ਮਿਲ ਰਿਹਾ ਪ੍ਰਤੀਤ ਹੋ ਰਿਹਾ ਹੈ।

Send this to a friend