ਸੁਲਤਾਨਪੁਰ ਲੋਧੀ, 13 ਸਤੰਬਰ (ਮਲਕੀਤ ਕੋਰ)- ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ ਤੇ ਲੋਕਾਂ ਨੂੰ ਹਰੇਕ ਪ੍ਰਕਾਰ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ ਇਹ ਸ਼ਬਦ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਗਰੀਬ ਅਤੇ ਲੋੜਵੰਦ 15 ਪਿੰਡਾਂ ਦੇ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟ ਦੇਣ ਮੌਕੇ ਕਹੇ।ਉਹਨਾ ਕਿਹਾ ਕਿ ਜਿਹਨਾਂ ਪਰਿਵਾਰਾਂ ਕੋਲ ਰਹਿਣ ਵਾਸਤੇ ਬਹੁਤ ਘੱਟ ਜਗ੍ਹਾ ਸੀ ਤੇ ਉਹਨਾਂ ਨੂੰ ਪੰਜਾਬ ਸਰਕਾਰ ਵਲੋਂ ਜਗ੍ਹਾ ਮਹੱਈਆ ਕੀਤੀ ਗਈ ਹੈ।ਉਹਨਾ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਗਰੀਬ ਪਰਿਵਾਰਾਂ ਨੂੰ ਲਾਰੇ ਹੀ ਲਾਏ ਤੇ ਕਿਸੇ ਵੀ ਲੋੜਵੰਦ ਨੂੰ ਲੋਕ ਭਲਾਈ ਸਕੀਮ ਦਾ ਫਾਇਦਾ ਨਹੀਂ ਮਿਲਿਆ।ਉਹਨਾ ਦੱਸਿਆ ਕਿ ਗਰੀਬ ਪਰਿਵਾਰਾਂ ਨੂੰ ਘਰ ਬਣਾਉਣ ਵਾਸਤੇ ਸਰਕਾਰ ਵਲੋਂ ਰਾਸ਼ੀ ਵੀ ਮਹੱਈਆ ਕੀਤੀ ਜਾ ਰਹੀ ਹੈ ਤੇ ਲੋੜਵੰਦ ਪਰਿਵਾਰਾਂ ਦੇ ਖਾਤਿਆਂ ਵਿੱਚ ਜਲਦੀ ਹੀ ਪੈਸੇ ਆ ਜਾਣਗੇ।ਸ.ਚੀਮਾ ਨੇ ਕਿਹਾ ਕਿ 550 ਸਾਲਾ ਸ਼ਤਾਬਦੀ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮੁੱਚੇ ਹਲਕੇ ਦਾ ਵਿਕਾਸ ਜੰਗੀ ਪੱਧਰ ‘ਤੇ ਹੋ ਰਿਹਾ ਹੈ ਤੇ ਚੱਲ ਰਹੇ ਸਮੁੱਚੇ ਕਾਰਜ ਤੈਅ ਸਮੇਂ ਅਨੁਸਾਰ ਨੇਪਰੇ ਚਾੜ੍ਹੇ ਜਾਣਗੇ।ਐਸਡੀਐਮ ਨਵਨੀਤ ਕੌਰ ਬੱਲ ਨੇ ਕਿਹਾ ਕਿ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਪਾਰਦਰਸ਼ੀ ਤਰੀਕੇ ਨਾਲ ਲੋਕਾਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ ਤੇ ਹਰੇਕ ਨੂੰ ਇਸਦਾ ਫਾਇਦਾ ਦਿੱਤਾ ਜਾ ਰਿਹਾ ਹੈ।ਉਹਨਾ ਦੱਸਿਆ ਕਿ ਸਮੁੱਚੇ ਸਬ-ਡਵੀਜਨ ਨੂੰ ਹਰਿਆ ਭਰਿਆ ਕਰਨ ਲਈ ਸਮੂਹ ਗ੍ਰਾਮ ਪੰਚਾਇਤਾਂ ਵਲੋਂ ਹਰੇਕ ਪਿੰਡ ਵਿੱਚ 550 ਬੂਟੇ ਲਗਾਏ ਗਏ ਹਨ ਤੇ Àੁਹਨਾਂ ਦੀ ਦੇਖ ਰੇਖ ਵੀ ਪੂਰੀ ਤਰ੍ਹਾਂ ਨਾਲ ਕੀਤੀ ਜਾ ਰਹੀ ਹੈ।ਇਸ ਮੌਕੇ ਪੰਚਾਇਤ ਸੰਮਤੀ ਚੇਅਰਮੈਨ ਰਜਿੰਦਰ ਸਿੰਘ ਤਕੀਆ,ਬੀਡੀਪੀਓ ਗੁਰਪ੍ਰਤਾਪ ਸਿੰਘ ਗਿੱਲ,ਤਹਿਸੀਲਦਾਰ ਸੀਮਾ ਸਿੰਘ,ਨਰਿੰਦਰ ਸਿੰਘ ਜੈਨਪੁਰ ਜਿਲ੍ਹਾ ਪ੍ਰੀਸ਼ਦ ਮੈਂਬਰ,ਪਰਵਿੰਦਰ ਸਿੰਘ ਪੱਪਾ ਸਕੱਤਰ ਪ੍ਰਦੇਸ ਕਾਂਗਰਸ,ਦੀਪਕ ਧੀਰ ਰਾਜੂ ਸਕੱਤਰ ਪ੍ਰਦੇਸ ਕਾਂਗਰਸ,ਨਗਰ ਕੌਂਸਲ ਪ੍ਰਧਾਨ ਅਸ਼ੋਕ ਮੋਗਲਾ,ਮੰਗਲ ਭੱਟੀ ਵਾਈਸ ਚੇਅਰਮੈਨ,ਸੁਰਜੀਤ ਸਿੰਘ ਸੱਦੂਵਾਲ,ਬਲਦੇਵ ਸਿੰਘ ਰੰਗੀਲਪੁਰ,ਗਗਨਦੀਪ ਸਿੰਘ ਬਾਜਵਾ ਸਾਰੇ ਬਲਾਕ ਸੰਮਤੀ ਮੈਂਬਰ,ਕੁੰਦਨ ਸਿੰਘ ਚੱਕਾਂ,ਸੰਜੀਵ ਕੁਮਾਰ ਮਰਵਾਹਾ ਸ਼ਹਿਰੀ ਪ੍ਰਧਾਨ,ਡਿੰਪਲ ਟੰਡਨ ਯੂਥ ਆਗੂ,ਬਾਬਰ ਸਿੰਘ ਗਿੱਲ,ਗੁਰਦੀਪ ਸਿੰਘ ਸ਼ਹੀਦ,ਸੰਤਪ੍ਰੀਤ ਸਿੰਘ,ਨਵਨੀਤ ਸਿੰਘ ਚੀਮਾ,ਡਾ.ਜਸਬੀਰ ਸਿੰਘ ਸਰਪੰਚ,ਹਰਨੇਕ ਸਿੰਘ ਵਿਰਦੀ,ਸਰਪੰਚ ਬਲਵਿੰਦਰ ਸਿੰਘ,ਸਰਪੰਚ ਦਵਿੰਦਰ ਸਿੰਘ ਮੇਵਾ ਸਿੰਘ ਵਾਲਾ,ਡਾ.ਸ਼ਿੰਗਾਰਾ ਸਿੰਘ ਸਰਪੰਚ ਆਦਿ ਹਾਜਰ ਸਨ।