May 2, 2026 7:48 am

ਕੇਂਦਰ ਸਰਕਾਰ ਦੀ ਇੰਟਰ ਮਿਨਸਟੀਰੀਅਲ ਟੀਮ ਵੱਲੋਂ ਚੰਦਪੁਰ, ਲੋਧੀਪੁਰ, ਬੁਰਜ ਅਤੇ ਹਰਸਾ ਬੇਲਾ ’ਚ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ

ਸ੍ਰੀ ਅਨੰਦਪੁਰ ਸਾਹਿਬ, 12 ਸਤੰਬਰ (ਦਵਿੰਦਰਪਾਲ ਸਿੰਘ, ਅਮਕੁਸ਼)- ਪਿਛਲੇ ਦਿਨੀ ਇਸ ਖੇਤਰ ਵਿੱਚ ਹੜ੍ਹਾਂ ਅਤੇ ਸਵਾਂ ਨਦੀ ਤੇ ਸਤਲੁਜ਼ ਵਿੱਚ ਵੱਧ ਪਾਣੀ ਆ ਜਾਣ ਨਾਲ ਲੋਕਾਂ ਦੇ ਜਾਨ ਮਾਲ, ਪਸੂ ਧੰਨ ਅਤੇ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜਾ ਲੈਣ ਪੁੱਜੀ ਕੇਂਦਰੀ ਟੀਮ ਵਲੋਂ ਇਲਾਕੇ ਦੇ ਪ੍ਰਭਾਵਿੱਤ ਪਿੰਡਾਂ ਦਾ ਦੋਰਾ ਕੀਤਾ ਗਿਆ ਅਤੇ ਪ੍ਰਭਾਵਿੱਤ ਹੋਏ ਲੋਕਾਂ ਦੀ ਦਰਪੇਸ਼ ਮੁਸ਼ਕਿਲਂਾਂ ਬਾਰੇ ਜਾਣਕਾਰੀ ਹਾਸਲ ਕੀਤੀ ਗਈ। ਕੇਂਦਰ ਸਰਕਾਰ ਦੀ ਇੰਟਰ ਮਿਨਸਟੀਰੀਅਲ ਟੀਮ, ਜਿਸ ਦੀ ਅਗਵਾਈ ਸ਼੍ਰੀ ਅਨੁਜ਼ ਸ਼ਰਮਾ ਭਾਰਤ ਸਰਕਾਰ ਦੇ ਗ੍ਰਹਿ ਮਾਮਲਿਆਂ ਦੇ ਜੁਆਇੰਟ ਸਕੈਟਰੀ ਕਰ ਰਹੇ ਸਨ, ਵੱਲੋਂ ਅੱਜ ਇੱਥੇ ਪਿੰਡ ਚੰਦਪੁਰ, ਲੋਧੀਪੁਰ,ਬੁਰਜ ਅਤੇ ਹਰਸਾ ਬੇਲਾ ਦਾ ਦੌਰਾ ਕੀਤਾ ਅਤੇ ਅਗਸਤ ਮਹੀਨੇ ਦੌਰਾਨ ਆਏ ਹੜ੍ਹਾਂ ਅਤੇ ਭਾਖੜੇ ਡੈਮ ਤੋਂ ਰਲੀਜ਼ ਕੀਤੇ ਪਾਣੀ ਨਾਲ ਫਸਲਾਂ, ਪਸ਼ੂ ਧੰਨ ਅਤੇ ਲੋਕਾਂ ਦੇ ਘਰਾਂ ਤੇ ਸਮਾਨ ਦੇ ਹੋਏ ਨੁਕਸਾਨ ਦਾ ਜ਼ਾਇਜਾ ਲਿਆ। ਇਸ ਮੌਕੇ ਡਵੀਜ਼ਨਲ ਕਮਿਸ਼ਨਰ ਸ਼੍ਰੀ ਰਾਹੁਲ ਤਿਵਾੜੀ , ਡਿਪਟੀ ਕਮਿਸ਼ਨਰ ਡਾ: ਸੁਮੀਤ ਜਾਰੰਗਲ , ਸੀਨੀਅਰ ਪੁਲਿਸ ਕਪਤਾਨ ਸ਼੍ਰੀ ਸਵਪਨ ਸ਼ਰਮਾ , ਐਸ.ਡੀ.ਐਮ. ਸ੍ਰੀ ਅਨੰਦਪੁਰ ਸਾਹਿਬ ਮੈਡਮ ਕਨੂ ਗਰਗ, ਡੀ ਐਸ ਪੀ ਦਵਿੰਦਰ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਉਨ੍ਹਾਂ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਪਿੰਡ ਵਾਸੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਹੋਏ ਨੁਕਸਾਨ ਬਾਰੇ ਜਾਣਕਾਰੀ ਹਾਸਿਲ ਕੀਤੀ ਉਹਨਾਂ ਲੋਧੀਪੁਰ ਬੰਨ ਅਤੇ ਬੁਰਜ ਪੁੱਲ ਤੇ ਬੁਰਜ ਦੇ ਸਕੂਲ ਵਿੱਚ ਜਾ ਕੇ ਵਿਸੇਸ਼ਤੋਰ ਤੇ ਹੋਏ ਨੁਕਸਾਨ ਨੂੰ ਵੇਖਿਆ, ਉਹਨਾਂ ਨੇ ਭਾਰੀ ਬਾਰਸ਼ੀ ਅਤੇ ਹੜ੍ਹਾਂ ਨਾਲ ਪੂਰੀਤਰ੍ਹਾਂ ਖਰਾਬ ਹੋਈਆਂ ਸੜਕਾਂ ਤੇ ਫਸਲਾਂ ਦਾ ਵੀ ਜਾਇਜਾ ਲਿਆ । ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਇਹ ਟੀਮ ਸੂਬੇ ਵਿੱਚ ਹੜ੍ਹਾਂ ਤੋਂ ਹੋਏ ਨੁਕਸਾਨ ਦਾ ਜ਼ਮੀਨੀ ਪੱਧਰ ਤੇ ਜ਼ਾਇਜਾ ਲੈਣ ਲਈ 02 ਦਿਨਾਂ ਦੇ ਦੌਰੇ ਤੇ ਹੈ। ਇਸ 02 ਰੋਜ਼ਾ ਦੌਰੇ ਉਪਰੰਤ ਉਹ ਕੇਂਦਰ ਸਰਕਾਰ ਨੂੰ ਆਪਣੀ ਰਿਪੋਰਟ ਪੇਸ਼ ਕਰਨਗੇ।

Send this to a friend