ਅਮਰਗੜ੍ਹ, 10 ਸਤੰਬਰ- ਭਾਵੇਂ ਕਿ ਸਮੇਂ-ਸਮੇਂ ਤੇ ਸਰਕਾਰਾਂ ਵੱਲੋਂ ਸਿੱਖਿਆਂ ਦੇ ਪਸਾਰ ਲਈ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਵਿੱਚ ਪੇਂਡੂ ਖੇਤਰਾਂ ‘ਚ ਬਣੇ ਸਰਕਾਰੀ ਕਾਲਜਾਂ ਦਾ ਅਹਿਮ ਰੋਲ ਹੈ। ਅਮਰਗੜ੍ਹ ਜੋ ਕਿ ਪੇਂਡੂ ਇਲਾਕੇ ਨਾਲ ਸਬੰਧਤਿ ਹੈ ਇਥੇ ਗਰੀਬ ਵਿਦਿਆਰਥੀਆਂ ਲਈ ਬਾਰ੍ਹਵੀਂ ਕਰਨ ਉਪਰੰਤ ਉੱਚ ਸਿੱਖਿਆ ਲਈ ਇੱਕ ਬਹੁਤ ਹੀ ਸੁੰਦਰ ਇਮਾਰਤ ਵਾਲਾ ਸਰਕਾਰੀ ਕਾਲਜ ਤਾਂ ਮੌਜੂਦ ਹੈ ਪਰ ਸਟਾਫ਼ ਦੀ ਘਾਟ,ਪਾਣੀ ਦੀ ਸਪਲਾਈ,ਬਿਜਲੀ ਤੇ ਹੋਰ ਸਹੂਲਤਾਂ ਦੀ ਘਾਟ ਹੋਣ ਕਾਰਨ ਪ੍ਰਬੰਧਕ ਕਾਫ਼ੀ ਸਮੇਂ ਤੋਂ ਜੁਝਦੇ ਆ ਰਹੇ ਹਨ, ਜਿਨ੍ਹਾਂ ਨੂੰ ਹਰ ਸਾਲ ਮਜਬੂਰਨ ਗ਼ਰੀਬ ਵਿਦਿਆਰਥੀਆਂ ਉੱਪਰ ਫੰਡਾਂ ਲਈ ਵਾਧੂ ਭਾਰ ਪਾਉਣਾ ਪੈਂਦਾ ਹੈ ਜਿਸ ਕਾਰਨ ਹਰ ਸਾਲ ਕਾਲਜ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਘਟਦੀ ਜਾ ਰਹੀ ਹੈ।ਇਨ੍ਹਾਂ ਮੁਸ਼ਕਿਲਾ ਦੇ ਮੱਦੇਨਜਰ ਨਵ-ਨਿਯੁਕਤ ਪਿ੍ਰੰਸੀਪਲ ਸੁਖਵੀਰ ਸਿੰਘ ਦੀ ਅਗਵਾਈ ਵਿੱਚ ਵਾਟਰ ਸਪਲਾਈ ਐਂਡ ਸੈਟੀਕੇਸ਼ਨ ਕਾਲਮ ਦੇ ਇੰਚਾਰਜ ਵਰਕ ਮੁਨਸੀ ਅਸ਼ਵਨੀ ਜੋਸੀ ਅਤੇ ਵਾਇਸ ਪਿ੍ਰੰ: ਜਗਜੀਤ ਸਿੰਘ ਹਰੀ ਵੱਲੋਂ ਕਾਲਜ ਦੇ ਸੁਨਹਿਰੀ ਭਵਿੱਖ ਲਈ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੂੰ ਮੰਗ-ਪੱਤਰ ਦਿੱਤਾ ਗਿਆ। ਇਸ ਸਮੇਂ ਵਿਧਾਇਕ ਵੱਲੋਂ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਜਲਦੀ ਹੀ ਸਾਰੀਆਂ ਮੁਸ਼ਕਲਾਂ ਨੁੂੰ ਹੱਲ ਕਰਨ ਦਾ ਵਿਸਵਾਸ ਦਿਵਾਇਆ ਗਿਆ। ਇਸ ਮੌਕੇ ਕਾਂਗਰਸੀ ਆਗੂ ਸਰਬਜੀਤ ਸਿੰਘ ਗੋਗੀ, ਪੀ.ਏ.ਮਨਜਿੰਦਰ ਸਿੰਘ ਬਿੱਟਾ, ਸੋਸ਼ਲ ਆਗੂ ਦੁਆਰਕਾ ਦਾਸ ਭੋਲਾ ਤੋਂ ਇਲਾਵਾ ਹੋਰ ਸਮਾਜਸੇਵੀ ਸਖਸੀਅਤਾ ਹਾਜਰ ਸਨ।