April 30, 2026 11:40 am

ਬਲਾਕ ਸੰਮਤੀ ਚੋਹਲਾ ਸਾਹਿਬ ਦੇ ਬਲਵਿੰਦਰ ਕੌਰ ਚੇਅਰਪਰਸਨ ਅਤੇ ਨਿੰਦਰ ਕੌਰ ਉੱਪ ਚੇਅਰਪਰਸਨ ਚੁਣੇ

ਚੋਹਲਾ ਸਾਹਿਬ, 5 ਸਤੰਬਰ (ਭਗਤ ਸਿੰਘ ਸੰਧੂ)- ਅੱਜ ਬਲਾਕ ਸੰਮਤੀ ਚੋਹਲਾ ਸਾਹਿਬ ਦੇ ਚੇਅਰਪਰਸਨ ਤੇ ਉੱਪ ਚੇਅਰਪਰਸਨ ਦੀ ਚੋਣ ਸਰਬ ਸੰਮਤੀ ਨਾਲ ਕਰ ਲਈ ਗਈ। ਜਿਸ ਵਿੱਚ ਸਰਬਸੰਮਤੀ ਨਾਲ ਬਲਵਿੰਦਰ ਕੋਰ ਪਤਨੀ ਪੂਰਨ ਸਿੰਘ ਵਾਸੀ ਘੜਕਾ ਨੂੰ ਚੇਅਰਪਰਸਨ ਅਤੇ ਨਿੰਦਰ ਕੋਰ ਪਤਨੀ ਹਰਦੇਵ ਸਿੰਘ ਰਾਣੀਵਲਾਹ ਨੂੰ ਉੱਪ ਚੇਅਰਪਰਸਨ ਵਜੋਂ ਚੁਣ ਲਿਆ ਗਿਆ। ਸਥਾਨਕ ਬੀ.ਡੀ.ਪੀ.ਓ. ਦਫਤਰ ਵਿਖੇ ਐਸ.ਡੀ.ਐਮ.ਕੁੱਲਪ੍ਰੀਤ ਸਿੰਘ ਦੀ ਅਗਵਾਈ ਵਿੱਚ ਹੋਈ ਇਸ ਚੋਣ ਵਿੱਚ ਨਵਤੇਜ਼ ਸਿੰਘ ਵੱਲੋਂ ਚੇਰਪਰਸਨ ਲਈ ਬਲਜਿੰਦਰ ਕੋਰ ਦਾ ਨਾਮ ਪੇਸ਼ ਕੀਤਾ ਜਿਸਦੀ ਤਾਇਦ ਸਰਦੂਲ ਸਿੰਘ ਨੇ ਕੀਤੀ ਅਤੇ ਸਰਬਸੰਮਤੀ ਨਾਲ ਬਲਜਿੰਦਰ ਕੋਰ ਨੂੰ ਬਲਾਕ ਸੰਮਤੀ ਚੋਹਲਾਸਾਹਿਬ ਦਾ ਚੇਅਰਪਰਸਨ ਚੁਣ ਲਿਆ ਗਿਆ।ਇਸੇ ਤਰਾਂ ਹੀ ਪੂਰਨ ਸਿੰਘ ਨੇ ਉੱਪ ਚੇਅਰਪਰਸਨ ਲਈ ਨਿੰਦਰ ਕੋਰ ਦਾ ਨਾਮ ਪੇਸ਼ ਕੀਤਾ ਜਿਸਨੂੰ ਸਮੂਹ ਹਾਜ਼ਰ ਮੈਂਬਰਾਂ ਨੇ ਹੱਥ ਖੜ੍ਹੇ ਕਰਕੇ ਪ੍ਰਵਾਨ ਕਰ ਲਿਆ।ਇਹ ਦੱਸਣਾਂ ਬਣਦਾ ਹੈ ਕਿ ਬਲਾਕ ਸੰਮਤੀ ਚੋਹਲਾ ਸਾਹਿਬ ਦੇ 15 ਮੈਂਬਰ ਹਨ ਜਿੰਨਾਂ ਵਿਚੋਂ ਅੱਜ 9 ਮੈਂਬਰਾਂ ਦੀ ਹਾਜ਼ਰੀ ਵਿੱਚ ਇਹ ਚੋਣ ਕਰਵਾਈ ਗਈ। ਹਾਜ਼ਰ ਮੈਂਬਰਾਂ ਵਿੱਚ ਕਾਂਗਰਸ ਪਾਰਟੀ ਦੇ 8 ਅਤੇ ਸ੍ਰੋਮਣੀ ਅਕਾਲੀ ਦਲ ਨਾਲ ਸਬੰਧਤ ਇੱਕ ਮੈਂਬਰ ਇਸ ਚੋਣ ਪ੍ਰਕਿਰਿਆ ਦਾ ਹਿੱਸਾ ਬਣਿਆ। ਇਸ ਮੋਕੇ ਸੀਨੀਅਰ ਕਾਂਗਰਸੀ ਆਗੂ ਗੁਰਮਹਾਂਬੀਰ ਸਿੰਘ ਸਰਹਾਲੀ, ਸ਼ੁਬੇਗ ਸਿੰਘ, ਜਰਨਮਲ ਸਿੰਘ ਕੰਗ ਸੁਪਰਡੈਂਟ ਸੁਰਿੰਦਰ ਸਿੰਘ, ਸਰਬਜੀਤ ਸਿੰਘ, ਜਗਦੀਸ਼ ਸਿੰਘ (ਦੋਵੇਂ ਪੰਚਾਇਤ ਸਕੱਤਰ) ਸ਼ਿਵਰਾਜ ਸਿੰਘ, ਜਗਤਾਰ ਸਿੰਘ ਉੱਪਲ, ਮਨਦੀਪ ਸਿਘ ਸਰਪੰਚ ਘੜਕਾ, ਪੂਰਨ ਸਿੰਘ ਘੜਕਾ, ਨਿਸ਼ਾਨ ਸਿੰਘ ਵੜਿੰਗ, ਫਤਿਹ ਸਿੰਘ, ਮਨਦੀਪ ਸਿੰਘ ਮਨੀ, ਬਲਵਿੰਦਰ ਸਿੰਘ ਮੈਂਬਰ, ਅਮਰ ਸਿੰਘ, ਅਜੀਤ ਸਿੰਘ ਪ੍ਰਧਾਨ, ਗੁਰਪ੍ਰੀਤ ਸਿੰਘ ਕਾਹਲਵਾਂ, ਗੁਰਨਾਮ ਸਿੰਘ ਕੋਟ ਮਹੁੰਮਦ ਖਾਂ, ਸਰਪੰਚ ਮੇਜਰ ਸਿੰਘ ਭੈਲ, ਸੋਨੀ ਡਿਆਲ ਯੂਥ ਪ੍ਰਧਾਨ,ਬਾਬਾ ਹਰਦੇਵ ਸਿੰਘ ਭਾਈ ਅਦਲੀ ਸਾਹਿਬ ਵਾਲੇ, ਨਿਸ਼ਾਨ ਸਿੰਘ ਰਾਣੀ ਵਲਾਹ, ਰਜਿੰਦਰ ਕੋਰ, ਕੁਲਵੰਤ ਕੋਰ, ਅਮਨਪ੍ਰੀਤ ਕੋਰ, ਸਰਦੂਲ ਸਿੰਘ, ਰਜਿੰਦਰ ਸਿੰਘ ਸਾਰੇ ਮੈਂਬਰ ਬਲਾਕ ਸੰਮਤੀ ਆਦਿ ਹਾਜ਼ਰ ਸਨ।

Send this to a friend