May 25, 2026 9:34 pm

ਪਾਕਿਸਤਾਨ ਵੱਲੋਂ ਬਿਨਾਂ ਕਾਰਨ ਦੱਸੇ ਦੋ ਭਾਰਤੀ ਪੱਤਰਕਾਰਾਂ ਨੂੰ ਦੇਸ਼ ਨਿਕਾਲਾ

ਇਸਲਾਮਾਬਾਦ, 14 ਮਈ (ਪੀ.ਟੀ.)-ਪਾਕਿਸਤਾਨ ਵਿਚ ਕੰਮ ਕਰਦੇ ਦੋ ਭਾਰਤੀ ਪੱਤਰਕਾਰਾਂ ਨੂੰ ਪਾਕਿਸਤਾਨ ਸਰਕਾਰ ਨੇ ਬਿਨਾਂ ਕਾਰਨ ਦਸੇ ਦੇਸ਼ ਵਿਚੋਂ ਕੱਢ ਦਿੱਤਾ ਹੈ। ਪੀ.ਟੀ.ਆਈ ਦੇ ਪੱਤਰਕਾਰ ਸਨੇਹੇਸ਼ ਅਲੈਕਸ ਫਿਲਿਪ ਤੇ ਹਿੰਦੂ ਦੀ ਮੀਨਾ ਮੈਨਨ ਨੂੰ ਦੇਰ ਰਾਤ ਪਾਕਿਸਤਾਨ ਸਰਕਾਰ ਵੱਲੋਂ ਪੱਤਰ ਮਿਲੇ ਹਨ ਜਿਨ੍ਹਾਂ ਵਿਚ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਉਨ੍ਹਾਂ ਦੀ ਵੀਜ਼ਾ ਮਿਆਦ ਵਿਚ ਵਾਧਾ ਨਹੀਂ ਕੀਤਾ ਜਾ ਰਿਹਾ। ਉਧਰ ਨਵੀਂ ਦਿੱਲੀ ਵਿਚ ਇਸਲਾਮਾਬਾਦ ਦੀ ਇਸ ਕਾਰਵਾਈ ਤੋਂ ਬਾਅਦ ਭਾਰਤ ਸਰਕਾਰ ਨੇ ਅੱਜ ਕਿਹਾ ਹੈ ਕਿ ਉਹ ਇਹ ਮਾਮਲਾ ਪਕਿਸਤਾਨ ਸਰਕਾਰ ਕੋਲ ਉਠਾਵੇਗੀ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਉਸ ਨੂੰ ਇਸ ਸਬੰਧ ਵਿਚ ਨਾ ਪਾਕਿਸਤਾਨ ਸਰਕਾਰ ਤੇ ਨਾ ਹੀ ਪਾਕਿਸਤਾਨ ਦੇ ਦਿੱਲੀ ਵਿਚਲੇ ਹਾਈ ਕਮਿਸ਼ਨ ਨੇ ਜਾਣਕਾਰੀ ਦਿੱਤੀ ਹੈ।

Send this to a friend