Skip to content
Independent perspectives. Global stories.
BREAKING

ਨਿੱਜੀ ਸਕੂਲਾਂ/ਕਾਲਜਾਂ ਦੇ ਵਾਹਨ ਹਾਈਕੋਰਟ ਦੇ ਨਿਯਮਾਂ ਦੀਆਂ ਸ਼ਰੇਆਮ ਉਡਾ ਰਹੇ ਧੱਜੀਆਂ

Share this story

ਰਾਮਪੁਰਾ ਫੂਲ, 2 ਸਤੰਬਰ (ਮਨਪ੍ਰੀਤ ਸਿੰਘ ਗਿੱਲ)- ਸ਼ਹਿਰ ਰਾਮਪੁਰਾ ਫੂਲ ਤੇ ਬਲਾਕ ਰਾਮਪੁਰਾ ਦੇ ਪਿੰਡਾਂ ਵਿਚ ਚੱਲਦੇ ਜਿਆਦਾਤਰ ਪ੍ਰਾਈਵੇਟ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਨੂੰ ਢੋਹਣ ਵਾਲੇ ਵਾਹਨ ਮਾਣਯੋਗ ਪੰਜਾਬ ਤੇ ਹਰਿਆਣਾ
ਹਾਈਕੋਰਟ ਦੇ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ ਜਦ ਕਿ ਜਿਲੇ ਦਾ ਪੂਰਾ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਹਾੲਕੋਰਟ ਵਲੋਂ ਬਾਲ ਸੁਰੱਖਿਆ ਦੇ ਮੱਦੇਨਜਰ ਸਾਲ 2015 ਵਿਚ ਸਕੂਲ ਵਾਹਨ ਸੇਫਟੀ ਐਕਟ ਬਣਾਇਆ ਗਿਆ ਸੀ ਜਿਸ ਦੀਆਂ ਸ਼ਰਤਾਂ ਦਾ ਪਾਲਣ ਕਰਨਾ ਸਾਰੇ ਸਕੂਲ/ਕਾਲਜਾਂ ਲਈ ਜਰੂਰੀ ਹੈ ਪਰ ਨਿਜੀ ਸਕੂਲ/ਕਾਲਜ ਇਨ੍ਹਾਂ ਨਿਯਮਾਂ ਸ਼ਰਤਾਂ ਦਾ ਪਾਲਣ ਕਰਨ ਦੀ ਬਜਾਇ ਹਾਈਕੋਰਟ ਦੇ ਹੁਕਮਾਂ ਨੂੰ ਟਿੱਚ ਸਮਝ ਰਹੇ ਹਨ ਜਿਸ ਨਾਲ ਵਿਦਿਆਰਥੀਆਂ ਦੀ ਸੁਰੱਖਿਆ ਖਤਰੇ ਵਿਚ ਪੈ ਗਈ ਹੈ। ਇਲਾਕੇ ‘ਚ ਸਰਪਟ ਦੌੜ ਰਹੇ ਇਨ੍ਹਾਂ ਵਾਹਨਾਂ ਵਿਚੋਂ ਜਿਆਦਾਤਰ ਖਸਤਾ ਹਾਲਤ ਵਿਚ ਹਨ। ਨਿਯਮਾਂ ਅਨੁਸਾਰ ਇਨ੍ਹਾਂ ਵਾਹਨਾਂ ਵਿਚ ਸੀ.ਸੀ.ਟੀ.ਵੀ. ਕੈਮਰੇ, ਅੱਗ ਬੁਝਾਊ ਯੰਤਰ, ਡਰਾਇਵਰ ਦੇ ਹਲਕੇ ਨੀਲੇ ਰੰਗ ਦੀ ਵਰਦੀ, ਕਡੰਕਟਰ ਸਮੇਤ ਔਰਤ ਅਸਿਸਟੈਂਟ, ਫਸਟ ਏਡ ਬਾਕਸ ਅਤੇ ਖਿੜਕੀਆਂ ‘ਤੇ ਗਰਿੱਲਾਂ ਆਦਿ ਦਾ ਹੋਣਾ ਲਾਜਮੀ ਹੈ। ਵਾਹਨ ਦੀ ਸਪੀਡ ਵੀ 40-45 ਕਿਮੀ/ਘੰਟਾ ਤੋਂ ਵੱਧ ਨਹੀਂ ਨਹੀਂ ਹੋਣੀ ਚਾਹੀਦੀ ਪਰ ਇਨ੍ਹਾਂ ਸਾਰੇ ਨਿਯਮਾਂ ਨੂੰ ਛਿੱਕੇ ‘ਤੇ ਟੰਗਿਆ ਜਾ ਰਿਹਾ ਹੈ। ਇਸ ਸਬੰਧੀ ਕਿਸਾਨ ਆਗੂਆਂ ਮਹਿੰਦਰ ਸਿੰਘ ਕੱਲੂ ਬਾਲਿਆਂਵਾਲੀ ਅਤੇ ਮੋਠੂ ਸਿੰਘ ਕੋਟੜਾ ਨੇ ਕਿਹਾ ਕਿ ਜੇਕਰ ਸਕੂਲਾਂ ਵਲੋਂ ਬੱਚਿਆਂ ਦੀ ਸੁਰੱਖਿਆ ਨਾਲ ਖਿਲਵਾੜ ਜਾਰੀ ਰਿਹਾ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਕੀ ਕਹਿੰਦੇ ਨੇ ਜਿਲਾ ਟਰਾਂਸਪੋਰਟ ਅਧਿਕਾਰੀ- ਇਸ ਮਾਮਲੇ ਬਾਰੇ ਜਿਲੇ ਦੇ ਟਰਾਂਸਪੋਰਟ ਅਧਿਕਾਰੀ ਉਦੈਦੀਪ ਸਿੰਘ ਨੇ ਕਿਹਾ ਕਿ ਸਾਰੇ ਸਕੂਲਾਂ ਨੂੰ 5 ਦਿਨ ਦਾ ਸਮਾਂ ਦਿੱਤਾ ਜਾਂਦਾ ਹੈ ਅਤੇ ਜਾਂ ਤਾਂ ਉਹ ਸਾਰੇ ਨਿਯਮਾਂ ਦਾ ਪਾਲਣ ਕਰਨਾ ਯਕੀਨੀ ਬਣਾਉਣ ਨਹੀਂ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 5 ਦਿਨਾਂ ਬਾਅਦ ਉਹ ਸਪੈਸ਼ਲ ਲਗਵਾ ਕੇ ਸਕੂਲਾਂ ਦੀ ਜਾਂਚ ਕਰਵਾਉਣਗੇ। ਇਸ ਮੌਕੇ ਰਾਮਪੁਰਾ ਦੇ ਟ੍ਰੈਫਿਕ ਇੰਚਾਰਜ ਸੁਖਜਿੰਦਰ ਸਿੰਘ ਖੋਸਾ ਨੇ ਕਿਹਾ ਕਿ ਉਹ ਵਾਹਨਾਂ ਦੀ ਚੈਕਿੰਗ ਕਰ ਰਹੇ ਹਨ ਅਤੇ ਕਈ ਵਾਹਨਾਂ ਦੇ ਚਲਾਨ ਵੀ ਕੱਟੇ ਗਏ ਹਨ।

WRITTEN BY