ਫੂਲ ਟਾਊਨ, 28 ਅਗਸਤ (ਮੱਖਣ ਸਿੰਘ ਬੁੱਟਰ)- ਹਲਕਾ ਰਾਮਪੁਰਾ ਫੂਲ ਦੇ ਮੁੱਖ ਸੇਵਾਦਾਰ ਸਿੰਕਦਰ ਸਿੰਘ ਮਲੂਕਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਪ੍ਰਧਾਨ ਕਿਸਾਨ ਵਿੰਗ ਸ੍ਰੋਮਣੀ ਅਕਾਲੀ ਦਲ ਨੇ ਅੱਜ ਪਿੰਡ ਘੰਡਾਬੰਨਾ ਵਿਖੇ ਪਹੁੰਚ ਕੇ ਪਾਰਟੀ ਦੇ ਮਿਹਨਤੀ ਵਰਕਰ ਜਲੌਰਾ ਸਿੰਘ ਤੇ ਬੂਟਾ ਸਿੰਘ ਕੁੰਡੇ ਕੇ ਪਰਿਵਾਰ ਨਾਲ ਇਹਨਾਂ ਦੇ ਨੋਜਵਾਨ ਬੇਟੇ ਦੀ ਹੋਈ ਬੇਵਕਤੀ ਮੌਤ ਤੇ ਦੁੱਖ ਸਾਂਝਾ ਕੀਤਾ। ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਕੁਲਵੰਤ ਸਿੰਘ ਘੰਡਾਬੰਨਾ ਨੇ ਦੱਸਿਆ ਕਿ ਮਲੂਕਾ ਨੇ ਕਿਹਾ ਕਿ ਜਿੱਥੇ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਥੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਵੀ ਕਦੇ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਪਿਆ ਹੈ। ਇਸ ਮੌਕੇ ਤੇ ਮਲੂਕਾ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਸ੍ਰੋਮਣੀ ਅਕਾਲੀ ਦਲ ਹਰ ਦੁੱਖ ਸੁੱਖ ਵਿੱਚ ਤੁਹਾਡੇ ਪਰਿਵਾਰ ਨਾਲ ਖੜਾ ਹੈ। ਮਲੂਕਾ ਮਾਲਵੇ ਵਿੱਚ ਨਾ ਮੁਰਾਦ ਕੈਂਸਰ
ਦੀ ਬਿਮਾਰੀ ਤੇ ਵੀ ਚਿੰਤਾ ਪ੍ਰਗਟਾਈ ਅਤੇ ਉਨ੍ਹਾਂ ਕਿਹਾ ਬਠਿੰਡੇ ਵਿਖੇ ਬਣ ਰਹੇ ਦੁਨੀਆਂ ਦੇ ਸਭ ਤੋਂ ਵੱਡੇ ਹਸਪਤਾਲ ਏਮਜ ਤਿਆਰ ਹੋਣ ਨਾਲ ਆਪਣੇ ਜਿਲੇ ਨੂੰ ਬਹੁਤ ਵਡਾ ਫਾਇਦਾ ਹੋਵੇਗਾ ਤੇ ਹਰੇਕ ਵਿਅਕਤੀ ਆਪਣਾ ਇਲਾਜ ਕਰਵਾ ਸਕੇਗਾ। ਇਸ ਮੌਕੇ ਤੇ ਉਨ੍ਹਾਂ ਨਾਲ ਸੁਖਦਰਸ਼ਨ ਸਿੰਘ ਭੁੱਲਰ, ਪਰਮਜੀਤ ਸਿੰਘ ਸੂਚ, ਗੁਰਪ੍ਰੀਤ ਸਿੰਘ ਪੀਤਾ, ਮਾਧਾ ਸਿੰਘ, ਜੁਗਿੰਦਰ ਸਿੰਘ ਭੂਮਾ ਪੰਚ, ਬੰਸਾ ਸਿੰਘ ਪੰਚ, ਸਾਬਕਾ ਪੰਚ ਕਰਮ ਸਿੰਘ, ਨਿਰਮਲ ਸਿੰਘ ਬਲਾਕ ਸੰਮਤੀ ਮੈਂਬਰ, ਮੱਖਣ ਸਿੰਘ, ਗੁਰਬਿੰਦਰ ਸਿੰਘ ਸੋਨੀ, ਨਿਰਮਲ ਸਿੰਘ ਕੁੰਡੇਕਾ, ਜੁਗਰਾਜ ਸਿੰਘ ਸਾਬਕਾ ਪੰਚ, ਹਰਮਨ ਸਿੰਘ ਢਿਪਾਲੀ ਪੀ ਏ, ਆਦਿ ਹਾਜ਼ਰ ਸਨ।